IFA 2018: Lenovo ਨੇ ਲਾਂਚ ਕੀਤਾ ਸਨੈਪਡ੍ਰੈਗਨ 845 ਪ੍ਰੋਸੈਸਰ ਵਾਲਾ ਲੈਪਟਾਪ, ਦੇਵੇਗਾ 25 ਘੰਟੇ ਦਾ ਬੈਕਅਪ

Friday, Aug 31, 2018 - 12:29 PM (IST)

IFA 2018: Lenovo ਨੇ ਲਾਂਚ ਕੀਤਾ ਸਨੈਪਡ੍ਰੈਗਨ 845 ਪ੍ਰੋਸੈਸਰ ਵਾਲਾ ਲੈਪਟਾਪ, ਦੇਵੇਗਾ 25 ਘੰਟੇ ਦਾ ਬੈਕਅਪ

ਜਲੰਧਰ— ਜਰਮਨੀ ਦੇ ਬਰਲਿਨ ਸ਼ਹਿਰ 'ਚ ਆਯੋਜਿਤ IFA 2018 ਈਵੈਂਟ ਦੌਰਾਨ ਲਿਨੋਵੋ ਨੇ ਕੁਆਲਕਾਮ ਸਨੈਪਡ੍ਰੈਗਨ 850 ਚਿੱਪਸੈੱਟ ਨਾਲ ਲੈਸ ਲੈਪਟਾਪ ਲਾਂਚ ਕੀਤਾ ਹੈ। Lenovo Yoga C630 WOS ਵਿੰਡੋਜ਼ 10 'ਤੇ ਚੱਲਦਾ ਹੈ ਅਤੇ ਸਟੈਂਡਰਡ ਵਿੰਡੋਜ਼ ਸਾਫਟਵੇਅਰ ਸਪੋਰਟ ਕਰਦਾ ਹੈ। Lenovo Yoga C630 WOS 'ਚ 25 ਘੰਟੇ ਦੀ ਬੈਟਰੀ ਲਾਈਫ, ਸਟੈਂਡਬਾਈ ਤੋਂ ਜਲਦੀ ਬੈਕਅਪ ਹੋ ਜਾਂਦਾ ਹੈ ਅਤੇ ਸਥਾਈ ਵਾਈ-ਫਾਈ ਕੁਨੈਕਟੀਵਿਟੀ ਵਰਗੇ ਫੀਚਰਸ ਮਿਲਣਗੇ। Yoga C630 WOS ਦਾ ਭਆਰ 1.2 ਕਿਲੋਗ੍ਰਾਮ ਹੈ ਅਤੇ ਇਹ 12.5 ਮਿਲੀਮੀਟਰ ਪਤਲਾ ਹੈ। ਲਿਨੋਵੋ ਦੇ ਇਸ ਲੈਪਟਾਪ 'ਚ ਤੁਹਾਨੂੰ 13.3-ਇੰਚ ਦੀ ਫੁੱਲ-ਐੱਚ.ਡੀ. ਆਈ.ਪੀ.ਐੱਸ. ਟੱਚਸਕਰੀਨ ਮਿਲੇਗੀ। ਗਾਹਕ ਚਾਹੁਣ ਤਾਂ ਉਹ ਲਿਨੋਵੋ ਪੈੱਨ ਖਰੀਦ ਕੇ ਵਿੰਡੋਜ਼ ਇੰਕ ਫੀਚਰ ਦਾ ਇਸਤੇਮਾਲ ਕਰ ਸਕਦੇ ਹਨ।

PunjabKesari

ਲੈਪਟਾਪ 'ਚ ਦੋ ਯੂ.ਐੱਸ.ਬੀ. ਟਾਈਪ-ਸੀ ਪੋਰਟ ਸ਼ਾਮਲ ਹਨ ਜੋ ਯੂ.ਐੱਸ.ਬੀ. ਪਾਵਰ ਡਲਿਵਰੀ ਅਤੇ ਡਿਸਪਲੇਪੋਰਟ ਵੀਡੀਓ ਆਊਟਪੁੱਟ ਦੇ ਨਾਲ ਆਉਂਦੇ ਹਨ। ਕੁਨੈਕਟੀਵਿਟੀ ਲਈ ਵਾਈ-ਫਾਈ 802.11 ਏਸੀ, ਬਲੂਟੁੱਥ 5, ਜੀ.ਪੀ.ਐੱਸ. ਅਤੇ ਸਟੀਰੀਓ ਸਪੀਕਰਸ ਹੈ। ਇਹ ਲੈਪਟਾਪ 4 ਜੀ.ਬੀ. ਅਤੇ 8 ਜੀ.ਬੀ. ਰੈਮ ਅਤੇ 128 ਜੀ.ਬੀ./256 ਜੀ.ਬੀ. ਦੀ ਯੂ.ਐੱਫ.ਐੱਸ. 2.1 ਸਟੋਰੇਜ ਵੇਰੀਐਂਟ 'ਚ ਮਿਲੇਗਾ। ਇੰਨਾ ਹੀ ਨਹੀਂ, ਸਿਮ ਕਾਰਡ ਸਲਾਟ ਤੋਂ ਇਲਾਵਾ ਇਸ ਵਿਚ ਪਹਿਲਾਂ ਤੋਂ ਹੀ ਸਨੈਪਡ੍ਰੈਗਨ ਐਕਸ 20 ਐੱਲ.ਟੀ.ਈ.-ਏ ਮੋਡਮ ਸਪੋਰਟ ਮਿਲੇਗਾ।

PunjabKesari

ਇਸ ਫੀਚਰ ਦੀ ਮਦਦ ਨਾਲ ਡਾਊਨਲੋਡ ਸਪੀਡ 1.2 ਜੀ.ਬੀ. ਪ੍ਰਤੀ ਸੈਕਿੰਡ ਅਤੇ ਅਪਲੋਡ ਸਪੀਡ 150 ਐੱਮ.ਬੀ. ਪ੍ਰਤੀ ਸੈਕਿੰਡ ਮਿਲੇਗੀ। ਇਸ ਸਾਲ ਜੂਨ 'ਚ ਆਯੋਜਿਤ ਕੰਪਿਊਟੈਕਸ ਈਵੈਂਟ ਦੌਰਾਨ ਕੁਆਲਕਾਮ ਨੇ ਇਸ ਨਵੀਂ ਚਿੱਪ ਨੂੰ ਪੇਸ਼ ਕੀਤਾ ਸੀ। ਸਨੈਪਡ੍ਰੈਗਨ 835 ਚਿੱਪਸੈੱਟ ਨਾਲ ਲੈਸ ਏ.ਆਰ.ਐੱਮ. ਆਧਾਰਿਤ ਵਿੰਡੋਜ਼ ਲੈਪਟਾਪ ਦੇ ਮੁਕਾਬਲੇ ਸਨੈਪਡ੍ਰੈਗਨ 850 ਵਾਲਾ ਇਹ ਲੈਪਟਾਪ ਬਿਹਤਰ ਪਰਫਾਰਮੈਂਸ ਦਿੰਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਇੰਟੀਗ੍ਰੇਟਿਡ ਐਡ੍ਰੀਨੋ 630 ਗ੍ਰਾਫਿਕਸ, ਸਨੈਪਡ੍ਰੈਗਨ ਐਕਸ 20 ਐੱਲ.ਟੀ.ਈ.-ਏ. ਮੋਡਮ, ਇਮੇਜ ਸਿੰਗਨਲ ਪ੍ਰੋਸੈਸਿੰਗ ਲਈ ਡੈਡੀਕੇਟਿਡ ਬਲਾਕ, ਆਡੀਓ, ਸੈਂਸਰ, ਸਕਿਓਰਿਟੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ। ਯੂਰਪ ਅਤੇ ਹੋਰ ਦੇਸ਼ਾਂ 'ਚ ਨਵੰਬਰ 2018 ਤੋਂ Yoga C630 WOS ਮਿਲੇਗਾ। ਇਸ ਲੈਪਟਾਪ ਦੀ ਸ਼ੁਰੂਆਤੀ ਕੀਮਤ €999 (ਕਰੀਬ 80,000 ਰੁਪਏ) ਹੈ। ਲਿਨੋਵੋ ਨੇ ਇਸ ਗੱਲ ਦੀ ਪੁੱਸ਼ਟੀ ਨਹੀਂ ਕੀਤਾ ਹੈ ਕਿ ਇਹ ਲੈਪਟਾਪ ਭਾਰਤ 'ਚ ਕਦੋਂ ਲਾਂਚ ਹੋਵੇਗਾ।


Related News