8GB ਰੈਮ ਨਾਲ ਲਾਂਚ ਹੋਇਆ ਇਹ ਕਨਵਰਟਿਬਲ ਲੈਪਟਾਪ

Thursday, Aug 04, 2016 - 10:59 AM (IST)

8GB ਰੈਮ ਨਾਲ ਲਾਂਚ ਹੋਇਆ ਇਹ ਕਨਵਰਟਿਬਲ ਲੈਪਟਾਪ

ਜਲੰਧਰ- ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਲਿਨੋਵੋ ਇੰਡੀਆ ਨੇ ਬੁੱਧਵਾਰ ਨੂੰ ਯੋਗਾ 710 ਕਨਵਰਟੇਬਲ ਟੈਪਟਾਪ ਲਾਂਚ ਕਰ ਦਿੱਤਾ ਹੈ। ਇਸ ਲੈਪਟਾਪ ਦੀ ਕੀਮਤ 85,490 ਰੁਪਏ ਹੈ। ਇਸ ਹਾਈਬ੍ਰਿਡ ਲੈਪਟਾਪ ਦੇ ਨਾਲ ਇਕ ਵਾਇਰਲੈੱਸ ਯੋਗਾ ਮਾਊਸ ਵੀ ਆਉਂਦਾ ਹੈ ਜਿਸ ਨੂੰ ਆਨ-ਸਕ੍ਰੀਨ ਪ੍ਰੈਜ਼ੰਟੇਸ਼ਨ ਲਈ ਰਿਮੋਟ ਕੰਟਰੋਲ ਦੀ ਤਰ੍ਹਾਂ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਲੈਪਟਾਪ ਸਿਲਵਰ ਕਲਰ ਵੇਰੀਅੰਟ ''ਚ ਡੂ ਸਟੋਰ ਆਨਲਾਈਨ ''ਤੇ ਉਪਲੱਬਧ ਹੋਵੇਗਾ। 

ਲਿਨੋਵੋ ਦੇ ਇਸ ਯੋਗਾ ਲੈਪਟਾਪ ''ਚ ਛੇਵੀਂ ਜਨਰੇਸ਼ਨ ਇੰਟੈਲ ਕੋਰ ਆਈ7-6500ਯੂ ਪ੍ਰੋਸੈਸਰ ਲੱਗਾ ਹੈ। ਲਿਨੋਵੋ ਯੋਗਾ 710 ਲੈਪਟਾਪ 8 ਜੀ.ਬੀ. ਡੀ.ਡੀ.ਆਰ.4 ਰੈਮ ਅਤੇ 2ਜੀ.ਬੀ. ਡੀ.ਡੀ.ਆਰ.3 ਵੀਡੀਓ ਮੈਮਰੀ ਨਾਲ ਲੈਸ ਇਕ ਐਨਵੀਡੀਆ ਜੀਫੋਰਸ 940 ਜੀ.ਪੀ.ਯੂ. ਦੇ ਨਾਲ ਆਉਂਦਾ ਹੈ। ਵਿੰਡੋਜ਼ 10 ਹੋਮ-ਬੇਸਡ ਲਿਨੋਵੋ ਯੋਗਾ 710 ''ਚ 14-ਇੰਚ ਦੀ ਫੁੱਲ-ਐੱਚ.ਡੀ. (1920x1080 ਪਿਕਸਲ) ਡਿਸਪਲੇ ਦਿੱਤੀ ਗਈ ਹੈ ਜੋ ਟੱਚ ਇਨਪੁੱਟ ਨਾਲ ਲੈਸ ਹੈ। ਇਸ ਲੈਪਟਾਪ ''ਚ 256 ਜੀ.ਬੀ. ਐੱਸ.ਐੱਸ.ਡੀ. ਸਟੋਰੇਜ ਹੈ। ਕੰਪਨੀ ਦਾ ਦਾਅਵਾ ਹੈ ਕਿ ਲੈਪਟਾਪ ''ਚ 8 ਘੰਟਿਆਂ ਦੀ ਬੈਟਰੀ ਲਾਇਫ ਮਿਲੇਗੀ। 

ਇਸ ਲੈਪਟਾਪ ''ਚ 720 ਪਿਕਸਲ ਐੱਚ.ਡੀ. ਵੈੱਬਕੈਮ ਦਿੱਤਾ ਗਿਆ ਹੈ। ਕੁਨੈਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਦੋ ਯੂ.ਐੱਸ.ਬੀ. 3.0 ਪੋਰਟ, ਇਕ ਐੱਚ.ਡੀ.ਐੱਮ.ਆਈ. ਪੋਰਟ, ਇਕ ਐੱਸ.ਡੀ. ਕਾਰਡ ਰੀਡਰ, ਵਾਈ-ਫਾਈ 802.11 ਏ.ਸੀ., ਮਾਈਕ੍ਰੋਫੋਨ ਹੈੱਡਫੋਨ ਕੰਬੋ ਜੈੱਕ ਅਤੇ ਬਲੂਟੁਥ 4.0 ਦਿੱਤੇ ਗਏ ਹਨ। ਇਸ ਲੈਪਟਾਪ ''ਚ ਈਦਰਨੈੱਟ ਪੋਰਟ ਨਹੀਂ ਹੈ। ਯੋਗਾ ਮਾਊਸ ਤੋਂ ਇਲਾਵਾ, ਕੰਪਨੀ ਨੇ ਯੋਗਾ 710 ਨੂੰ ਸਪੋਰਟ ਕਰਨ ਵਾਲੀ ਦੂਜੀ ਐਕਸੈਸਰੀ ਦੀ ਵਰਤੋਂ ਵੀ ਕੀਤੀ ਹੈ। ਇਨ੍ਹਾਂ ''ਚ ਲਿਨੋਵੋ 500 2.0 ਬਲੂਟੁਥ ਸਪੀਕਰ ਅਤੇ ਲਿਨੋਵੋ 500 ਈਅਰਬਡ/ਇਨ-ਈਅਰ ਹੈੱਡਫੋਨ ਸ਼ਾਮਲ ਹਨ। 


Related News