ਇਸ ਸਮਾਰਟਫੋਨ ''ਤੇ ਮਿਲ ਰਿਹੈ 7,000 ਤੱਕ ਦਾ ਡਿਸਕਾਊਂਟ

Friday, Jul 08, 2016 - 01:38 PM (IST)

ਇਸ ਸਮਾਰਟਫੋਨ ''ਤੇ ਮਿਲ ਰਿਹੈ 7,000 ਤੱਕ ਦਾ ਡਿਸਕਾਊਂਟ
ਜਲੰਧਰ— ਗਾਹਕਾਂ ਨੂੰ ਲੁਭਾਉਣ ਲਈ ਆਨਲਾਈਨ ਸ਼ਾਪਿੰਗ ਸਾਈਟ ਨਵੇਂ-ਨਵੇਂ ਆਫਰ ਪੇਸ਼ ਕਰਦੀਆਂ ਰਹਿੰਦੀਆਂ ਹਨ। ਜੇਕਰ ਤੁਸੀਂ ਲਿਨੋਵੋ ਦਾ ਵਾਈਬ ਕੇ5 ਪਲੱਸ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਚੰਗਾ ਸਮਾਂ ਕਿਉਂਕਿ 8499 ਰੁਪਏ ''ਚ ਲਾਂਚ ਹੋਇਆ ਇਹ ਸਮਾਰਟਫੋਨ ਫਲਿੱਪਕਾਰਟ ''ਤੇ ਐਕਸਚੇਂਜ ਆਫਰ ਤਹਿਤ 1499 ਰੁਪਏ ''ਚ ਮਿਲ ਰਿਹਾ ਹੈ। ਬਿਨਾਂ ਐਕਸਚੇਂਜ ਆਫਰ ਦੇ ਇਹ ਸਮਾਰਟਫੋਨ ਫਲਿੱਪਕਾਰਟ ''ਤੇ 7,999 ਰੁਪਏ ''ਚ ਲਿਸਟ ਕੀਤਾ ਗਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਤੁਹਾਨੂੰ ਇਸ ਐਕਸਚੇਂਜ ਆਫਰ ਦਾ ਫਾਇਦਾ ਤਾਂ ਹੀ ਮਿਲ ਸਕੇਗਾ ਜਦੋਂ ਤੁਹਾਡਾ ਪੁਰਾਣਾ ਫੋਨ ਕੰਪਨੀ ਦੇ ਟਰਮਸ ਅਤੇ ਕੰਡੀਸ਼ੰਸ ''ਤੇ ਖਰ੍ਹਾ ਉਤਰਦਾ ਹੈ। 
Lenovo Vibe K5 Plus ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ''ਚ 5-ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਫੁੱਲ-ਐੱਚ.ਡੀ. ਡਿਸਪਲੇ 1020x9120 ਪਿਕਸਲ ਨਾਲ ਦਿੱਤੀ ਗਈ ਹੈ। ਕਵਾਲਕਾਮ ਸਨੈਪਡ੍ਰੈਗਨ 616 ਕਵਾਡ-ਕੋਰ ਪ੍ਰੋਸੈਸਰ ਦੇ ਨਾਲ ਇਸ ਵਿਚ ਐਡ੍ਰੀਨੋ 405 ਜੀ.ਪੀ.ਯੂ. ਵੀ ਦਿੱਤਾ ਗਿਆ ਹੈ। ਸਟੋਰੇਜ ''ਚ 2 ਜੀ.ਬੀ. ਰੈਮ ਦੇ ਨਾਲ 16 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ ''ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 
ਸਮਾਰਟਫੋਨ ਦੇ ਹੋਰ ਫੀਚਰਸ ''ਚ ਡਿਊਲ-ਸਿਮ, 4ਜੀ ਐੱਲ.ਟੀ.ਈ., ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.1 ਅਤੇ ਮਾਈਕ੍ਰੋ-ਯੂ.ਐੱਸ.ਬੀ. 2.0 ਕੁਨੈਕਟੀਵਿਟੀ ਦੇ ਵਿਕਲਪ ਦਿੱਤੇ ਗਏ ਹਨ। ਫੋਨ ਨੂੰ ਪਾਵਰ ਦੇਣ ਲਈ 2750 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ ਫੋਨ ਐਂਡ੍ਰਾਇਡ 5.1 ਲਾਲੀਪਾਪ ''ਤੇ ਕੰਮ ਕਰਦਾ ਹੈ।

Related News