13 ਜੂਨ ਨੂੰ ਭਾਰਤ ''ਚ ਲਾਂਚ ਹੋਵੇਗਾ ਲਿਨੋਵੋ ਦਾ ਇਹ ਨਵਾਂ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰ

Saturday, Jun 11, 2016 - 11:49 AM (IST)

13 ਜੂਨ ਨੂੰ ਭਾਰਤ ''ਚ ਲਾਂਚ ਹੋਵੇਗਾ ਲਿਨੋਵੋ ਦਾ ਇਹ ਨਵਾਂ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰ
ਜਲੰਧਰ— ਚੀਨ ਦੀ ਸਮਰਾਟਫੋਨ ਨਿਰਮਾਤਾ ਕੰਪਨੀ ਲਿਨੋਵੋ ਭਾਰਤ ''ਚ ਆਪਣੇ ਵਾਈਬ ਕੇ5 ਹੈਂਡਸੈੱਟ ਨੂੰ ਲਾਂਚ ਕਰਨ ਵਾਲੀ ਹੈ। ਲਿਨੋਵੋ ਵਾਈਬ ਕੇ5 ਸਮਾਰਟਫੋਨ ਨੂੰ 13 ਜੂਨ ਨੂੰ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਇਸ ਲਈ ਮੀਡੀਆ ਇਨਵਾਈਟ ਭੇਜਣੇ ਸ਼ੁਰੂ ਕਰ ਦਿੱਤੇ ਹਨ। 
ਜ਼ਿਕਰਯੋਗ ਹੈ ਕਿ ਲਿਨੋਵੋ ਵਾਈਬ ਕੇ5 ਕੰਪਨੀ ਦਾ ਇਕ ਬਜਟ ਹੈਂਡਸੈੱਟ ਹੈ ਜਿਸ ਨੂੰ ਇਸ ਸਾਲ ਦੀ ਸ਼ੁਰੂਆਤ ''ਚ ਆਯੋਜਿਤ ਮੋਬਾਇਲ ਵਰਲਡ ਕਾਨਫਰੈਂਸ ''ਚ ਲਾਂਚ ਕੀਤਾ ਗਿਆ ਸੀ। ਇਸ ਦੇ ਨਾਲ ਕੰਪਨੀ ਨੇ ਲਿਨੋਵੋ ਵਾਈਬ ਕੇ5 ਪਲੱਸ ਨੂੰ ਵੀ ਲਾਂਚ ਕੀਤਾ ਸੀ ਜਿਸ ਨੂੰ ਮਾਰਚ ਮਹੀਨੇ ''ਚ ਭਾਰਤ ''ਚ 8,499 ਰੁਪਏ ''ਚ ਲਾਂਚ ਕੀਤਾ ਗਿਆ ਸੀ। ਅੰਤਰਰਾਸ਼ਟਰੀ ਮਾਰਕੀਟ ''ਚ ਲਿਨੋਵੋ ਵਾਈਬ ਕੇ5 ਦੀ ਕੀਮਤ 129 ਡਾਲਰ (ਕਰੀਬ 8,800 ਰੁਪਏ) ਰੱਖੀ ਗਈ ਸੀ ਅਤੇ ਇਹ ਵਾਈਬ ਕੇ5 ਪਲੱਸ ਤੋਂ ਸਸਤਾ ਸੀ। ਅਜਿਹੇ ''ਚ ਅਸੀਂ ਭਾਰਤ ''ਚ ਇਸ ਹੈਂਡਸੈੱਟ ਦੀ ਕੀਮਤ ਹੋਰ ਘੱਟ ਹੋਣ ਦੀ ਉਮੀਦ ਕਰ ਸਕਦੇ ਹਾਂ। 
 
ਲਿਨੋਵੋ ਵਾਈਬ ਕੇ5 ਦੇ ਖਾਸ ਫੀਚਰਸ-
ਡਿਸਪਲੇ- 5-ਇੰਚ ਫੁੱਲ-ਐੱਚ.ਡੀ. (720x1280 ਪਿਕਸਲ) ਐੱਲ.ਸੀ.ਡੀ. ਡਿਸਪਲੇ।
ਪ੍ਰੋਸੈਸਰ- 1.4 ਗੀਗਾਹਰਟਜ਼ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 415 ਪ੍ਰਸੈਸਰ।
ਆਪਰੇਟਿੰਗ ਸਿਸਟਮ- ਐਂਡ੍ਰਾਇਡ 5.1
ਰੈਮ- 2ਜੀ.ਬੀ.
ਸਟੋਰੇਜ਼- 16ਜੀ.ਬੀ. (128 ਜੀ.ਬੀ. ਐਕਸਪੈਂਡੇਬਲ)
ਕੈਮਰਾ- 13 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ।
ਬੈਟਰੀ- 2750 ਐੱਮ.ਏ.ਐੱਚ।
 

Related News