Punjab Weather : 15, 16,17 ਤੇ 18 ਜੂਨ ਨੂੰ ਤੇਜ਼ ਹਨ੍ਹੇਰੀ ਦਾ ਅਲਰਟ, ਪੂਰੀ ਹਫ਼ਤਾ ਪਵੇਗਾ ਮੀਂਹ
Sunday, Jun 15, 2025 - 07:49 AM (IST)

ਚੰਡੀਗੜ੍ਹ: ਪੰਜਾਬ ’ਚ ਲਗਾਤਾਰ ਪੈ ਰਹੀ ਗਰਮੀ ਨੇ ਤਬਾਹੀ ਮਚਾਈ ਹੋਈ ਹੈ। ਤਾਪਮਾਨ ਲਗਾਤਾਰ ਨਵੇਂ ਰਿਕਾਰਡ ਸੈੱਟ ਕਰ ਰਿਹਾ ਹੈ ਅਤੇ ਲੋਕਾਂ ਦੀ ਵੱਡੀ ਮੁਸ਼ਕਿਲ ਪੈਦਾ ਕਰ ਰਿਹਾ ਹੈ। ਭਿਆਨਕ ਧੁੱਪ ਤੇ ਲੂਹ ਨੇ ਸੂਬੇ ਦੇ ਵੱਡੇ ਹਿੱਸੇ ਨੂੰ ਆਪਣੇ ਚਪੇਟ ਵਿਚ ਲੈ ਲਿਆ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਜਾਣਕਾਰੀ ਦਿੱਤੀ ਹੈ। ਵਿਭਾਗ ਮੁਤਾਬਕ ਹੁਣ ਕੁਝ ਦਿਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਮੌਸਮ ਚਿਤਾਵਨੀ ਅਨੁਸਾਰ 15 ਜੂਨ ਤੋਂ 18 ਜੂਨ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ।
ਇਹ ਵੀ ਪੜ੍ਹੋ : Breaking: ਪਾਉਂਟਾ ਸਾਹਿਬ 'ਚ ਜ਼ਬਰਦਸਤ ਹੰਗਾਮਾ, ਰੱਜ ਕੇ ਵਰ੍ਹੇ ਇੱਟਾਂ-ਪੱਥਰ, ਪੁਲਸ ਨੇ ਕਰ 'ਤਾ ਲਾਠੀਚਾਰਜ
ਵਿਭਾਗ ਮੁਤਾਬਕ 15 ਜੂਨ ਨੂੰ ਕੁਝ ਜ਼ਿਲ੍ਹਿਆਂ 'ਚ ਤੂਫਾਨ ਦੇ ਅੰਦਾਜ਼ੇ ਹਨ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਹੋਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। 16 ਤਾਰੀਕ ਨੂੰ ਕੋਈ ਖ਼ਾਸ ਚੇਤਾਵਨੀ ਨਹੀਂ ਹੈ, ਇੱਥੇ ਮੌਸਮ ਆਮ ਦੀ ਤਰ੍ਹਾਂ ਰਹੇਗਾ। ਇਸ ਤੋਂ ਇਲਾਵਾ 17 ਤੇ 18 ਜੂਨ ਨੂੰ ਜ਼ਿਲ੍ਹਾ ਹੋਸ਼ਿਆਰਪੁਰ, ਜਲੰਧਰ, ਪਠਾਨਕੋਟ ਅਤੇ ਤਰਨਤਾਰਨ ਵਿਚ ਤੇਜ਼ ਤੂਫਾਨ ਦੀ ਚੇਤਾਵਨੀ ਜਾਰੀ ਰਹੇਗੀ। ਵਿਭਾਗ ਨੇ ਤੂਫਾਨ ਦੇ ਸੰਕੇਤ ਦਿੰਦਿਆਂ ਉਪਰੋਕਤ ਜ਼ਿਲ੍ਹਿਆਂ 'ਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਪੁੱਤਰ ਨੂੰ ਬਚਾਉਣ ਲਈ ਮਾਂ ਨੇ ਅੱਗ 'ਚ ਮਾਰੀ ਛਾਲ, ਨਹੀਂ ਬਚਾ ਸਕੀ ਜਾਨ, ਰੌਂਗਟੇ ਖੜ੍ਹੇ ਕਰ ਦੇਵੇਗੀ ਵਾਇਰਲ ਵੀਡੀਓ
ਪੂਰਾ ਹਫ਼ਤਾ ਹੋਵੇਗੀ ਬਰਸਾਤ
ਦੂਜੇ ਪਾਸੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਪੂਰਾ ਹਫ਼ਤਾ ਮੀਂਹ-ਹਨੇਰੀ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅੱਜ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਤੇ ਐੱਸ.ਏ.ਐੱਸ. ਨਗਰ, ਕੱਲ੍ਹ ਯਾਨੀ 15 ਜੂਨ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਰੂਪਨਗਰ, ਐੱਸ.ਏ.ਐੱਸ. ਨਗਰ, ਫ਼ਤਹਿਗੜ੍ਹ ਸਾਹਿਬ ਤੇ ਪਟਿਆਲਾ ਵਿਚ ਅਤੇ 16 ਜੂਨ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐੱਸ.ਏ.ਐੱਸ. ਨਗਰ, ਫ਼ਤਹਿਗੜ੍ਹ ਸਾਹਿਬ ਤੇ ਪਟਿਆਲਾ ਵਿਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਮੁਤਾਬਕ ਇਸ ਨਾਲ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿਚ 2 ਤੋਂ 4 ਡਿਗਰੀ ਤਕ ਗਿਰਾਵਟ ਆ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਜ਼ਰੂਰ ਮਿਲੇਗੀ।
ਇਹ ਵੀ ਪੜ੍ਹੋ : Rain Alert: 14, 15, 16, 17, 18 ਜੂਨ ਨੂੰ ਤੇਜ਼ ਹਨ੍ਹੇਰੀ-ਤੂਫਾਨ, IMD ਵਲੋਂ ਭਾਰੀ ਮੀਂਹ ਦਾ ਵੀ ਅਲਰਟ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।