ThinkPad X1 Extreme ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

Thursday, Jan 03, 2019 - 04:16 PM (IST)

ThinkPad X1 Extreme ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

ਗੈਜੇਟ ਡੈਸਕ– ਲੇਨੋਵੋ ਥਿੰਕਪੈਡ X1 Extreme ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਤੋਂ ਪਿਛਲੇ ਸਾਲ ਸਤੰਬਰ ਮਹੀਨੇ ’ਚ ਆਈ.ਐੱਫ.ਏ. 2918 ਈਵੈਂਟ ਦੌਰਾਨ ਪਰਦਾ ਚੁੱਕਿਆ ਗਿਆ ਸੀ। ਮਲਟੀਮੀਡੀਆ ਅਤੇ ਗੇਮਿੰਗ ਸਮਰਥਾ ਨੂੰ ਧਿਆਨ ’ਚ ਰੱਖਦੇ ਹੋਏ ਥਿੰਕਪੈਡ X1 Extreme ਨੂੰ ਡਿਜ਼ਾਈਨ ਕੀਤਾ ਗਿਆ ਹੈ। ਦੂਜੀਆਂ ਕੰਪਨੀਆਂ ਨੂੰ ਟੱਕਰ ਦੇਣ ਲਈ ਲੇਨੋਵੋ ਨੇ ਇਸ ਵਿਚ ਐਨਵੀਡੀਆ ਗ੍ਰਾਫਿਕਸ ਦੇ ਨਾਲ ਡਾਲਬੀ ਵਿਜ਼ਨ ਐੱਚ.ਡੀ.ਆਰ. ਅਤੇ ਯੂ.ਐੱਸ.ਬੀ. ਟਾਈਪ-ਸੀ ’ਤੇ ਆਧਾਰਿਤ ਥੰਡਰਬੋਲਡ 3 ਕਨੈਕਟੀਵਿਟੀ ਸਪੋਰਟ ਦਿੱਤਾ ਹੈ। ਕੰਪਨੀ ਨੇ ਪਿਛਲੇ ਸਾਲ ਆਈ.ਐੱਫ.ਏ. 2018 ਦੌਰਾਨ ਇਨਟੈੱਲ ਕੋਰ ਆਈ 9 ਵੇਰੀਐਂਟ ਨੂੰ ਵੀ ਪੇਸ਼ ਕੀਤਾ ਸੀ ਪਰ ਅਜੇ ਇਸ ਵੇਰੀਐਂਟ ਨੂੰ ਭਾਰਤੀ ਬਾਜ਼ਾਰ ’ਚ ਪੇਸ਼ ਨਹੀਂ ਕੀਤਾ ਗਿਆ। 

PunjabKesari

ਕੀਮਤ
ਭਾਰਤੀ ਬਾਜ਼ਾਰ ’ਚ ਲੇਨੋਵੋ ਥਿੰਕਪੈਡ ਐਕਸ 1 ਐਕਸਟਰੀਮ ਦੀ ਸ਼ੁਰੂਆਤੀ ਕੀਮਤ 1,97,471 ਰੁਪਏ ਹੈ। ਇਸ ਕੀਮਤ ’ਚ ਤੁਹਾਨੂੰ ਇਨਟੈੱਲ ਕੋਰ ਆਈ 5 ਪ੍ਰੋਸੈਸਰ ਦੇ ਨਾਲ 16 ਜੀ.ਬੀ. ਰੈਮ ਅਤੇ 512 ਜੀ.ਬੀ. ਸਟੋਰੇਜ ਮਿਲੇਗੀ। ਇਨਟੈੱਲ ਕੋਰ ਆਈ 7 ਵੇਰੀਐਂਟ 16 ਜੀ.ਬੀ. ਰੈਮ ਅਤੇ 512 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ ਅਤੇ ਇਸ ਮਾਡਲ ਦੀ ਕੀਮਤ 2,04,479 ਰੁਪਏ ਹੈ। ਦੱਸ ਦੇਈਏ ਕਿ ਇਹ ਦੋਵੇਂ ਮਾਡਲ ਐਕਸਕਲੂਜ਼ਿਵ ਤੌਰ ’ਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਮਿਲਦੇ ਹਨ। ਲੇਨੋਵ ਨੇ 1 ਟੀ.ਬੀ. ਐੱਸ.ਐੱਸ.ਡੀ. ਵੇਰੀਐਂਟ ਲਈ ਵੀ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਹ ਵੇਰੀਐਂਟ ਭਾਰਤ ’ਚ 3,02,015 ਰੁਪਏ ’ਚ ਵਿਕਰੀ ਲਈ ਉਪਲੱਬਧ ਹੋਵੇਗਾ। 

PunjabKesari

ਫੀਚਰਜ਼
ਇਸ ਲੈਪਟਾਪ ’ਚ 15.6 ਇੰਚ ਦੀ ਅਲਟਰਾ ਐੱਚ.ਡੀ. ਡਿਸਪਲੇਅ (3840x2160 ਪਿਕਸਲ) ਐੱਚ.ਡੀ.ਆਰ. ਟੱਚਸਕਰੀਨ ਹੈ ਜੋ ਡੋਲਬੀ ਵਿਜ਼ਨ ਸਪੋਰਟ ਅਤੇ ਫੁੱਲ ਐੱਚ.ਡੀ. (1920x1080 ਪਿਕਸਲ) ਆਈ.ਪੀ.ਐੱਸ. ਐਂਟੀ-ਗਲੇਅਰ ਨਾਨ-ਟੱਚ ਸਪੋਰਟ ਪੈਨਲ ਨਾਲ ਆਉਂਦਾ ਹੈ। ਨੋਟਬੁੱਕ ’ਚ ਇਨਟੈੱਲ ਅਲਟਰਾ ਐੱਚ.ਡੀ. ਗ੍ਰਾਫਿਕਸ 630 ਅਤੇ ਐਨਵੀਡੀਆ ਜੀਫੋਰਸ ਜੀ.ਟੀ.ਐਕਸ 1050ਟੀਆਈ 4 ਜੀ.ਬੀ. ਜੀ.ਡੀ.ਡੀ.ਆਰ.5 ਗ੍ਰਾਫਿਕਸ ਕਾਰਡ ਦੇ ਨਾਲ 64 ਜੀ.ਬੀ. ਤਕ ਡੀ.ਡੀ.ਆਰ. 4 ਰੈਮ ਹੈ। ਇਸ ਵਿਚ ਸਮਾਰਟ ਕਾਰਡ, ਫਿੰਗਰਪ੍ਰਿੰਟ ਸੈਂਸਰ, ਵਿੰਡੋਜ਼ ਹੈਲੋ ਲਈ ਆਈ.ਆਰ. ਕੈਮਰਾ, ਪ੍ਰਾਈਵੇਸੀ ਲਈ ਥਿੰਕ ਸ਼ਟਰ ਕੈਮਰਾ ਕਵਰ, ਕਿੰਗਸਟਨ ਲਾਕ ਸਲਾਟ ਅਤੇ ਟੀ.ਪੀ.ਐੱਮ. 2.0 ਮਾਡਿਊਲ ਸਪੋਰਟ ਸ਼ਾਮਲ ਹੈ। 

ਕਨੈਕਟੀਵਿਟੀ ਲਈ ਥਿੰਕਪੈਡ ਐਕਸ 1 ਐਕਸਟਰੀਮ ’ਚ ਦੋ ਯੂ.ਐੱਸ.ਬੀ. 3.1 ਪੋਰਟ, ਦੋ ਯੂ.ਐੱਸ.ਬੀ. ਟਾਈਪ-ਸੀ ਪੋਰਟ (ਥੰਡਰਬੋਲਟ 3), ਹੈੱਡਫੋਨ ਅਤੇ ਮਾਈਕ੍ਰੋਫੋਨ ਕੰਬੋ ਸਾਕੇਟ, ਐੱਚ.ਡੀ.ਐੱਮ.ਆਈ. ਅਤੇ ਐੱਸ.ਡੀ. ਕਾਰਡ ਰੀਡਰ ਦਿੱਤਾ ਗਿਆ ਹੈ। ਥਿੰਕਪੈਡ ਐਕਸ 1 ਐਕਸਟਰੀਮ ਨੂੰ ਬਲੂਟੁੱਥ ਵਰਜਨ 5.0, ਡਿਊਲ ਬੈਂਡ ਵਾਈ-ਫਾਈ 802.11 ਏਸੀ ਸਪੋਰਟ ਨਾਲ ਉਤਾਰਿਆ ਗਿਆ ਹੈ। ਇਸ ਲੈਪਟਾਪ ’ਚ ਸਪਿਲ ਰੈਸਿਸਟੈਂਟ, ਬੈਕਲਿਟ ਕੀਬੋਰਡ ਹੈ ਜੋ ਵਾਈਟ ਐੱਲ.ਈ.ਡੀ. ਲਾਈਟਿੰਗ ਦੇ ਨਾਲ ਆਉਂਦਾ ਹੈ। ਲੇਨੋਵੋ ਨੇ ਇਸ ਵਿਚ 80Whr ਦੀ ਬੈਟਰੀ ਦਿੱਤੀ ਹੈ ਜਿਸ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਕਿ ਸਿੰਗਲ ਚਾਰਜ ’ਚ ਇਹ 15 ਘੰਟੇ ਤਕ ਦਾ ਬੈਕਅਪ ਦੇਵੇਗੀ। 
 


Related News