IFA 2018 : 15.6 ਇੰਚ 4K ਡਿਸਪਲੇਅ ਨਾਲ ਲਾਂਚ ਹੋਇਆ Lenovo ThinkPad X1 Extreme
Friday, Aug 31, 2018 - 12:48 PM (IST)
ਜਲੰਧਰ- ਬਰਲਿਨ 'ਚ ਚੱਲ ਰਹੇ IFA 2018 'ਚ ਲੇਨੋਵੋ ਨੇ ਥਿੰਕਪੈਡ ਐਕਸ 1 ਐਕਸਟ੍ਰੀਮ (ThinkPad X1 Extreme) ਨੂੰ ਲਾਂਚ ਕੀਤਾ ਹੈ। ਇਹ ਕੰਪਨੀ ਦਾ ਸਭ ਤੋਂ ਜ਼ਿਆਦਾ ਪਾਵਰਫੁੱਲ ਥਿੰਕਪੈਡ ਵਾਲਾ ਪ੍ਰੋਡਕਟ ਹੈ। ਥਿੰਕਪੈਡ ਐਕਸ 1 ਐਕਸਟ੍ਰੀਮ ਕੰਪਨੀ ਦੇ ਪੋਰਟਫੋਲੀਓ 'ਚ ਪਹਿਲਾਂ ਤੋਂ ਮੌਜੂਦ ਡਿਵਾਈਸਿਜ਼ ਜਿਹੀਆਂ ਥਿੰਕਪੈਡ ਐਕਸ 1 ਕਾਰਬਨ, ਥਿੰਕਪੈਡ ਐਕਸ1 ਯੋਗਾ ਤੇ ਥਿੰਕਪੈਡ ਐਕਸ 1 ਟੈਬਲੇਟ ਨੂੰ ਜੁਆਈਨ ਕਰੇਗਾ। ਥਿੰਕਪੈਡ ਐਕਸ 1 ਐਕਸਟ੍ਰੀਮ ਦੇ ਲਾਂਚ ਨੂੰ ਥਿੰਕਪੈਡ ਐਕਸ 1 ਸੀਰੀਜ਼ ਦੀ ਸਫਲਤਾ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ।
ThinkPad X1 Extreme ਦੀਆਂ ਖੂਬੀਆਂ
ਇਸ ਡਿਵਾਈਸ 'ਚ 15.6 ਇੰਚ 4K ਡਿਸਪਲੇਅ ਦਿੱਤਾ ਹੈ ਜੋ 10 ਬਿੱਟ ਕਲਰਸ ਤੇ 10 ਫੀਸਦੀ sRGB ਸਪੋਰਟ ਕਰਦਾ ਹੈ। ਕੰਪਨੀ ਨੇ ਇਸ 'ਚ ਇੰਟੈੱਲ 8th ਜਨਰੇਸ਼ਨ ਕੋਰ i7-8850H ਪ੍ਰੋਸੈਸਰ ਦਿੱਤਾ ਹੈ ਤੁਸੀਂ ਇਸ ਨੂੰ 3ore i9 ਮਾਡਲ ਦੇ ਨਾਲ ਵੀ ਖਰੀਦ ਸੱਕਦੇ ਹੋ। ਇਸ 'ਚ GTX 1050Ti ਗਰਾਫਿਕਸ ਸਾਰਿਆਂ ਸਟੈਂਡਰਡ ਮਾਡਲ 'ਚ ਹੈ। ਇਸ 'ਚ 64GB RAM ਤੱਕ ਦੀ ਆਪਸ਼ਨ ਹੈ। ਨਾਲ ਹੀ ਇਸ 'ਚ ਡਿਊਲ PCIe SSD ਸਟੋਰੇਜ ਹੈ ਜੋ R194 0/1 ਕੰਫੀਗ੍ਰੇਸ਼ਨ ਨੂੰ ਸਪੋਰਟ ਕਰਦਾ ਹੈ।
LED ਬੈਕਲਿਟ ਸਪੋਰਟ੍ਰੇਬਲ ਕੀ-ਬੋਰਡ
X1 Extreme ਦਾ ਕੀ-ਬੋਰਡ 1.8mm key travel ਆਫਰ ਕਰਦਾ ਹੈ ਜੋ X1 Carbon ਵਰਗਾ ਹੀ ਹੈ। ਕੀ-ਬੋਰਡ LED ਬੈਕਲਿਟ ਸਪੋਰਟ੍ਰੇਬਲ ਹੈ। ਇਸ 'ਚ ਸਟੈਂਡਰਡ ਵੈੱਬਕੈਮ ਹੈ ਜੋ ਥਿੰਕਸ਼ਟਰ ਨੂੰ ਫਿਜ਼ੀਕਲੀ ਕੈਮਰਾ ਬਲਾਕ ਕਰਨ 'ਚ ਮਦਦ ਕਰਦਾ ਹੈ।

ਸਕਿਓਰਿਟੀ ਫੀਚਰਸ
ਸਕਿਓਰਿਟੀ ਫੀਚਰਸ ਲਈ ਇਸ 'ਚ ਡੈਡੀਕੇਟਿਡ TPM ਚਿੱਪ, ਫਿੰਗਰਪ੍ਰਿੰਟ ਸੈਂਸਰ ਤੇ ਸਮਾਰਟ ਕਾਰਡ ਰਿਕੋਗਨਾਈਜੇਸ਼ਨ ਹੈ। ਕੰਪਨੀ ਦਾ ਇਹ ਲੈਪਟਾਪ Dolby Vision ਤੇ Dolby Atmos ਨੂੰ ਸਪੋਰਟ ਕਰਦਾ ਹੈ।

ਕੰਪਨੀ ਦਾ ਦਾਅਵਾ ਹੈ ਕਿ ਸਿਰਫ਼ 60 ਮਿੰਟ ਦੇ ਚਾਰਜ 'ਚ ਤੁਹਾਨੂੰ ਇਸ ਲੈਪਟਾਪ 'ਚ 80% ਬੈਟਰੀ ਲਾਈਫ ਮਿਲਦੀ ਹੈ। X1 Extreme ਦੀ ਸ਼ੁਰੂਆਤੀ ਕੀਮਤ $1,859 (ਲਗਭਗ 1,31,100 ਰੁਪਏ) ਤੇ ਇਹ ਸਤੰਬਰ 'ਚੋਂ ਵਿਕਰੀ ਲਈ ਆਵੇਗਾ। ਕੰਪਨੀ ਦਾ intel Core i9 ਮਾਡਲ ਦਸੰਬਰ 'ਚ ਆਵੇਗਾ।
