ਲੇਨੋਵੋ ਨੇ ਭਾਰਤ ''ਚ ਲਾਂਚ ਕੀਤੀ ਨਵੀਂ ਯੋਗਾ ਬੁੱਕ, 13 ਘੰਟਿਆਂ ਦਾ ਮਿਲੇਗਾ ਬੈਟਰੀ ਬੈਕਅਪ

Tuesday, Dec 13, 2016 - 01:52 PM (IST)

ਲੇਨੋਵੋ ਨੇ ਭਾਰਤ ''ਚ ਲਾਂਚ ਕੀਤੀ ਨਵੀਂ ਯੋਗਾ ਬੁੱਕ, 13 ਘੰਟਿਆਂ ਦਾ ਮਿਲੇਗਾ ਬੈਟਰੀ ਬੈਕਅਪ
ਜਲੰਧਰ- ਚੀਨੀ ਦੀ ਟੈਕਨਾਲੋਜੀ ਕੰਪਨੀ ਲੇਨੋਵੋ ਨੇ ਆਖਿਰਕਾਰ ਆਪਣੀ 2-ਇੰਨ-ਵਨ ਯੋਗਾ ਬੁੱਕ ਨੂੰ ਭਾਰਤ ''ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 49,990 ਰੁਪਏ ਰੱਖੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਲੇਨੋਵੋ ਯੋਗਾ ਬੁੱਕ ਦਾ ਇਹ ਵੇਰੀਅੰਟ ਵਿੰਡੋਜ਼ ''ਤੇ ਆਧਾਰਿਤ ਹੈ। ਪ੍ਰੀਮੀਅਮ ਡਿਜ਼ਾਈਨ ਦੇ ਤਹਿਤ ਬਣਾਈ ਗਈ ਯੋਗਾ ਬੁੱਕ ''ਚ 10.1-ਇੰਚ ਦੀ ਫੁੱਲ ਐੱਚ.ਡੀ. ਆਈ.ਪੀ.ਐੱਸ. ਡਿਸਪਲੇ ਅਤੇ ਇੰਟੈਲ ਐਕਸ5 ਪ੍ਰੋਸੈਸਰ ਦਿੱਤਾ ਗਿਆ ਹੈ ਜੋ ਹਰ ਤਰ੍ਹਾਂ ਦੀ ਵਿੰਡੋਜ਼ ਐਪ ਨੂੰ ਚਲਾਉਣ ''ਚ ਮਦਦ ਕਰੇਗਾ। 
4ਜੀ.ਬੀ. ਰੈਮ ਦੇ ਨਾਲ ਇਸ ਵਿਚ 64ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੁਨੈਕਟੀਵਿਟੀ ਲਈ ਇਕ ਮਾਈਕ੍ਰੋ-ਯੂ.ਐੱਸ.ਬੀ. ਪੋਰਟ, ਇਕ ਮਾਈਕ੍ਰੋ-ਐੱਚ.ਡੀ.ਐੱਮ.ਆਈ. ਪੋਰਟ ਅਤੇ ਇਕ ਮਾਈਕ੍ਰੇ-ਐੱਸ.ਡੀ. ਕਾਰਡ ਸਲਾਟ ਮੌਜੂਦ ਹੈ। ਇਸ ਵਿਚ 8,500 ਐੱਮ.ਏ.ਐੱਚ. ਪਾਵਰ ਦੀ ਬੈਟਰੀ ਦਿੱਤੀ ਗਈ ਹੈ ਜਿਸ ਬਾਰੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਇਕ ਵਾਰ ਚਾਰਜ ਕਰਨ ''ਤੇ ਲਗਾਤਾਰ 13 ਘੰਟਿਆਂ ਦਾ ਬੈਕਅਪ ਦੇਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਸ ਦਾ ਐਂਡਰਾਇਡ ਵੇਰੀਅੰਟ ਵੀ ਲਾਂਚ ਕੀਤਾ ਜਾਵੇਗਾ।

Related News