2,000 ਰੁਪਏ ਤੋਂ ਵੀ ਘੱਟ ਕੀਮਤ ''ਚ ਮਿਲ ਰਿਹੈ ਲਿਨੋਵੋ ਦਾ ਇਹ ਬੇਹਤਰੀਨ ਸਮਾਰਟਫੋਨ
Tuesday, May 10, 2016 - 12:18 PM (IST)
ਜਲੰਧਰ— ਜੇਕਰ ਤੁਸੀਂ ਵੀ ਇਕ ਬੇਹਤਰੀਨ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਲਿਨੋਵੋ ਕੇ3 ਨੋਟ ਤੁਹਾਡੇ ਲਈ ਬੈਸਟ ਆਪਸ਼ਨ ਹੋ ਸਕਦਾ ਹੈ ਜਿਸ ਦੇ ਨਾਲ ਡਿਸਕਾਊਂਟ ਮਿਲ ਰਿਹਾ ਹੈ। ਲਿਨੋਵੋ ਕੇ3 ਨੋਟ 1,999 ਰੁਪਏ ''ਚ ਉਪਲਬੱਧ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਇਹ ਆਫਰ ਐਕਸਚੇਂਜ ਦੇ ਰੂਪ ''ਚ ਉਪਲੱਬਧ ਹੈ। ਜ਼ਿਕਰਯੋਗ ਹੈ ਕਿ ਕੇ3 ਨੋਟ ਪਿਛਲੇ ਸਾਲ ਜੂਨ ''ਚ ਫਲਿੱਪਕਾਰਟ ਦੇ ਨਾਲ ਸਾਂਝੇਦਾਰੀ ਕਰਕੇ ਲਾਂਚ ਕੀਤਾ ਗਿਆ ਸੀ ਜਿਸ ਦੀ ਕੀਮਤ 9,999 ਰੁਪਏ ਹੈ।
ਲਿਨੋਵੋ ਕੇ3 ਨੋਟ ਦੇ ਫੀਚਰਜ਼-
ਡਿਸਪਲੇ- 5.5-ਇੰਚ ਦੀ ਫੁੱਲ-ਐੱਚ.ਡੀ. ਆਈ.ਪੀ.ਐੱਸ. ਡਿਸਪਲੇ।
ਪ੍ਰੋਸੈਸਰ- 1.7 ਗੀਗਾਹਰਟਜ਼ 64-ਬਿਟ ਮੀਡੀਆਟੈੱਕ ਆਕਟਾ-ਕੋਰ ਪ੍ਰੋਸੈਸਰ।
ਰੈਮ- 2ਜੀ.ਬੀ.
ਸਟੋਰੇਜ਼- 16ਜੀ.ਬੀ. ਇੰਟਰਨਲ ਸਟੋਰੇਜ਼ (32ਜੀ.ਬੀ. ਐਕਸਪੈਂਡੇਬਲ ਸਟੋਰੇਜ਼)।
ਆਪਰੇਟਿੰਗ ਸਿਸਟਮ- ਐਂਡ੍ਰਾਇਡ 5.0 ਲਾਲੀਪਾਪ ਵਰਜਨ ਦੇ ਨਾਲ ਲਿਨੋਵੋ ਵਾਈਬ ਯੂ.ਆਈ.।
ਕੈਮਰਾ- 13 ਮੈਗਾਪਿਕਸਲ ਕੈਮਰੇ ਨਾਲ ਡਿਊਲ ਐੱਲ.ਈ.ਡੀ. ਅਤੇ 5 ਮੈਗਾਪਿਕਸਲ ਫਰੰਟ ਕੈਮਰਾ।
ਬੈਟਰੀ- 3,000 ਐੱਮ.ਏ.ਐੱਚ.।
