MWC 2016 : Lenovo ਨੇ ਲਾਂਚ ਕੀਤੇ ਦੋ ਨਵੇਂ ਬਜਟ ਸਮਾਰਟਫੋਨ

Monday, Feb 22, 2016 - 01:18 PM (IST)

MWC 2016 : Lenovo ਨੇ ਲਾਂਚ ਕੀਤੇ ਦੋ ਨਵੇਂ ਬਜਟ ਸਮਾਰਟਫੋਨ

ਜਲੰਧਰ— ਮਲਟੀਨੈਸ਼ਨਲ ਕੰਪਿਊਟਰ ਟੈਕਨਾਲੋਜੀ ਕੰਪਨੀ ਲਿਨੋਵੋ ਨੇ ਹਾਲ ਹੀ ''ਚ MWC (ਮੋਬਾਇਲ ਵਰਲਡ ਕਾਂਗਰਸ) 2016 ''ਚ ਆਪਣੇ ਨਵੇਂ ਬਜਟ ਸਮਾਰਟਫੋਨਸ Vibe K5 ਅਤੇ Vibe K5 Plus ਲਾਂਚ ਕੀਤੇ ਹਨ। ਇਹ ਦੋਵੇਂ ਸਮਾਰਟਫੋਨਸ ਡਿਊਲ ਸਿਮ ਅਤੇ 4ਜੀ ਐਲ.ਟੀ.ਈ. ਨੂੰ ਸਪੋਰਟ ਕਰਦੇ ਹਨ। 
ਕੰਪਨੀ ਦੇ ਪਹਿਲੇ ਸਮਾਰਟਫੋਨ Lenovo Vibe K5 ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 5-ਇੰਚ ਦੀ ਐਲ.ਸੀ.ਡੀ. ਐੱਚ.ਡੀ. ਡਿਸਪਲੇ ਸ਼ਾਮਲ ਕੀਤੀ ਗਈ ਹੈ ਜੋ 720x1280 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰੇਗੀ। ਕਵਾਲਕਾਮ ਸਨੈਪਡ੍ਰੈਗਨ 415 ਆਕਟੋ-ਕੋਰ ਪ੍ਰੋਸੈਸਰ ਦੇ ਨਾਲ ਇਸ ਵਿਚ ਐਡ੍ਰੀਨੋ 405 ਜੀ.ਪੀ.ਯੂ. ਵੀ ਦਿੱਤਾ ਜਾਵੇਗਾ। ਸਟੋਰੇਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 2ਜੀ.ਬੀ. ਰੈਮ ਦੇ ਨਾਲ 16ਜੀ.ਬੀ. ਇਨਬਿਲਟ ਸਟੋਰੇਜ਼ ਦਿੱਤੀ ਜਾਵੇਗੀ। ਇਸ ਫੋਨ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਸ਼ਾਮਲ ਹੈ। 
ਕੰਪਨੀ ਦੇ ਦੂਜੇ ਮੋਬਾਇਲ Lenovo Vibe K5 Plus ''ਚ 5-ਇੰਚ ਦੀ ਆਈ.ਪੀ.ਐੱਸ. ਐਲ.ਸੀ.ਡੀ. ਫੁਲ ਐੱਚ.ਡੀ. ਡਿਸਪਲੇ (1080x1920 ਪਿਕਸਲ) ਦੇ ਨਾਲ ਦਿੱਤੀ ਗਈ ਹੈ। ਕਵਾਲਕਾਮ ਸਨੈਪਡ੍ਰੈਗਨ 616 ਕਵਾਡ-ਕੋਰ ਪ੍ਰੋਸੈਸਰ ਦੇ ਨਾਲ ਇਸ ਵਿਚ ਐਡ੍ਰੀਨੋ 405 ਜੀ.ਪੀ.ਯੂ. ਵੀ ਦਿੱਤਾ ਗਿਆ ਹੈ। ਸਟੋਰੇਜ਼ ''ਚ 2ਜੀ.ਬੀ. ਰੈਮ ਦੇ ਨਾਲ 16ਜੀ.ਬੀ. ਇੰਟਰਨਲ ਮੈਮਰੀ ਅਤੇ ਕੈਮਰਿਆਂ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਸ਼ਾਮਲ ਹੈ। 
ਸਮਾਰਟਫੋਨਸ ਦੇ ਹੋਰ ਫੀਚਰਜ਼ ''ਚ ਡਿਊਲ ਸਿਮ, 4G LTE, Wi-Fi 802.11b/g/n, ਬਲੂਟੂਥ 4.1 ਅਤੇ ਮਾਈਕ੍ਰੋ ਯੂ.ਐੱਸ.ਬੀ. 2.0 ਕਨੈਕਟੀਵਿਟੀ ਦੇ ਵਿਕਲਪ ਦਿੱਤੇ ਜਾਣਗੇ। ਇਹ ਸਮਾਰਟਫੋਨਸ 2750mAh ਬੈਟਰੀ ਪਾਵਰ ਦੇ ਨਾਲ ਐਂਡ੍ਰਾਇਡ 5.1 ਲਾਲੀਪਾਪ ''ਤੇ ਕੰਮ ਕਰਨਗੇ। ਭਾਰਤ ''ਚ Lenovo Vibe K5 ਦੀ ਕੀਮਤ 8,800 ਅਤੇ Lenovo Vibe K5 Plus ਦੀ ਕੀਮਤ 10,200 ਰੁਪਏ ਹੋਵੇਗੀ ਅਤੇ ਇਹ ਸਿਲਵਰ, ਗ੍ਰੇ ਅਤੇ ਗੋਲਡ ਰੰਗਾਂ ''ਚ ਉਪਲੱਬਧ ਹੋਣਗੇ।


Related News