ਹਾਰਟ ਰੇਟ ਸੈਂਸਰ ਨਾਲ Lenovo ਨੇ ਭਾਰਤ ''ਚ ਲਾਂਚ ਕੀਤਾ ਆਪਣਾ ਨਵਾਂ ਫਿੱਟਨੈੱਸ ਟ੍ਰੈਕਰ
Friday, Sep 07, 2018 - 04:10 PM (IST)

ਜਲੰਧਰ- ਲੇਨੋਵੋ ਨੇ ਭਾਰਤ 'ਚ ਵਿਅਰੇਬਲ ਫਿੱਟਨੈੱਸ ਟ੍ਰੈਕਰ 'ਚ ਨਵਾਂ ਵੇਰੀਐਂਟ ਲਾਂਚ ਕੀਤਾ ਹੈ। Lenovo Cardio Plus HX03W i ਕੰਪਨੀ ਦਾ ਨਵਾਂ ਸਮਾਰਟ ਬੈਂਡ ਹਾਰਟ ਰੇਟ ਨੂੰ ਵੀ ਟ੍ਰੈਕ ਕਰਦਾ ਹੈ। ਕੰਪਨੀ ਇਸ ਨੂੰ ਅਮੇਜ਼ਾਨ ਇੰਡੀਆ ਦੇ ਰਾਹੀਂ ਐਕਸਕਲੂਜ਼ਿਵ ਵੇਚ ਰਹੀ ਹੈ। ਲੇਨੋਵੋ MBG ਈਕੋ-ਸਿਸਟਮ ਦੇ ਹੈੱਡ Sebastian Peng ਨੇ ਕਿਹਾ ਦੀ ਸਾਡਾ ਫੋਕਸ ਹਮੇਸ਼ਾ ਕਸਟਮਰਸ ਨੂੰ ਨਵੀਂ ਟੈਕਨਾਲੌਜੀ ਦੇਣ 'ਤੇ ਰਹਿੰਦਾ ਹੈ। ਸਾਨੂੰ ਵਿਅਰੇਬਲ ਸਪੇਸ 'ਚ Cardio Plus HX03W ਸਮਾਰਟ ਬੈਂਡ ਲਾਂਚ ਕਰਕੇ ਬੇਹੱਦ ਖੁਸ਼ੀ ਹੋ ਰਹੀ ਹੈ।
ਭਾਰਤ 'ਚ ਫਿੱਟਨੈੱਸ ਸਪੇਸ ਕਾਫ਼ੀ ਤੇਜੀ ਨਾਲ ਗਰੋਥ ਕਰ ਰਿਹਾ ਹੈ। ਅਜਿਹੇ 'ਚ ਜੋ ਲੋਕ ਫਿੱਟਨੈੱਸ ਨੂੰ ਜ਼ਿਆਦਾ ਅਵੇਅਰ ਰਹਿੰਦੇ ਹਨ ਇਹ ਸਮਾਰਟਵਾਚ ਉਨ੍ਹਾਂ ਲਈ ਹੈ।
Lenovo Cardio Plus HX03W ਸਮਾਰਟ ਬੈਂਡ ਦੀ ਕੀਮਤ ਤੇ ਫੀਚਰਸ
ਲੇਨੋਵੋ ਕਾਰਡਿਓ ਪਲੱਸ HX03W 'ਚ 0.96-ਇੰਚ OLED ਡਿਸਪਲੇਅ ਹੈ। ਤੁਸੀਂ ਇਸ ਸਮਾਰਟਬੈਂਡ ਰਾਹੀਂ ਹਾਰਟ ਰੇਟ ਨੂੰ ਵੀ ਮਾਨਿਟਰ ਕਰ ਸੱਕਦੇ ਹੋ। ਇਹ ਫਿੱਟਨੈੱਸ ਟ੍ਰੈਕਰ ਮਲਟੀ ਇੰਟਰਫੇਸ ਆਪਸ਼ਨ ਦੇ ਸੱਤ ਆਉਂਦਾ ਹੈ ਤੇ ”S2 ਡਾਇਰੈਕਟ ਚਾਰਜਰ ਨੂੰ ਸਪੋਰਟ ਕਰਦਾ ਹੈ। Cardio Plus HX03W is IP68 ਵਾਟਰ ਰੇਸਿਸਟੈਂਟ ਹੈ ਤੇ ਇਹ ਤੁਹਾਡੇ ਸਟੈਪਸ ਨੂੰ ਵੀ ਕਾਊਂਟ ਕਰਦਾ ਹੈ।ਇਹ ਸਲੀਪ ਐਕਟੀਵਿਟੀ ਨੂੰ ਵੀ ਟ੍ਰੈਕ ਕਰਦਾ ਹੈ। ਫਿੱਟਨੈੱਸ ਟ੍ਰੈਕਰ ਐਂਡ੍ਰਾਇਡ ਤੇ iOS ਦੋਵਾਂ 'ਤੇ ਚੰਗੇ ਤਰੀਕੇ ਨਾਲ ਕੰਮ ਕਰਦਾ ਹੈ। ਤੁਸੀਂ ਇਨ੍ਹਾਂ ਦੋਵਾਂ ਪਲੇਟਫਾਰਮ 'ਤੇ ਅਸਾਨੀ ਨਾਲ ਆਪਣੀ ਐਕਟੀਵਿਟੀ ਨੂੰ ਟ੍ਰੈਕ ਕਰ ਸਕਦੇ ਹੋ। ਤੁਸੀਂ ਟ੍ਰੈਕਰ ਤੋਂ ਟ੍ਰੈਕ ਕੀਤੀ ਗਈ ਐਕਟੀਵਿਟੀ ਨੂੰ ਫੇਸਬੁੱਕ ਤੇ ਟਵਿਟਰ 'ਤੇ ਸਿੱਧੇ ਸ਼ੇਅਰ ਕਰ ਸਕਦੇ ਹੋ। ਇਹ ਬਲੂਟੁੱਥ ਵਰਜਨ 4.2 ਨੂੰ ਸਪੋਰਟ ਕਰਦਾ ਹੈ। ਇਸ ਸਮਾਰਟ ਟ੍ਰੈਕਰ ਦੀ ਕੀਮਤ 1,999 ਰੁਪਏ ਹੈ।