31 ਮਈ ਨੂੰ ਲਾਂਚ ਹੋਵੇਗਾ Lenovo Zuk Z2
Monday, May 23, 2016 - 06:40 PM (IST)
ਜਲੰਧਰ— ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਲਿਨੋਵੋ 31 ਮਾਰਚ ਨੂੰ ਚੀਨ ''ਚ ਇਕ ਇਵੈਂਟ ਆਯੋਜਿਤ ਕਰਨ ਵਾਲੀ ਹੈ। ਇਸ ਇਵੈਂਟ ਦੌਰਾਨ ਕੰਪਨੀ ਆਪਣਾ ਨਵਾਂ ਸਮਾਰਟਫੋਨ ਜ਼ੂਕ ਜੈੱਡ2 ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਲਈ ਕੰਪਨੀ ਨੇ ਮੀਡੀਆ ਇਨਵਾਈਟ ਭੇਜਣਾ ਸ਼ੁਰੂ ਕਰ ਦਿੱਤਾ ਹੈ।
ਕੰਪਨੀ ਵੱਲੋਂ ਭੇਜੇ ਗਏ ਮੀਡੀਆ ਇਨਵਾਈਟ ''ਚ ਇਸ ਦੇ ਕਵਾਲਕਾਮ ਸਨੈਪਡ੍ਰੈਗਨ ਪ੍ਰੋਸੈਸਰ ਨਾਲ ਆਉਣ ਦੀ ਜਾਣਕਾਰੀ ਦਿੱਤੀ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਲਿਨੋਵੋ ਇਸ ਸਮਾਰਟਫੋਨ ਦੇ ਦੋ ਵੇਰੀਅੰਟ ਲਾਂਚ ਕਰ ਸਕਦੀ ਹੈ। ਕੰਪਨੀ ਨੇ ਪਿਛਲੇ ਮਹੀਨੇ ਹੀ ਜ਼ੂਕ ਜੈੱਡ2 ਪ੍ਰੋ ਸਮਾਰਟਫੋਨ ਚੀਨ ''ਚ ਲਾਂਚ ਕੀਤਾ ਸੀ। ਜ਼ੂਕ ਜ਼ੈੱਡ2 ਦੀ ਟੀਜ਼ਰ ਤਸਵੀਰ ਜਾਰੀ ਕਰ ਦਿੱਤੀ ਗਈ ਹੈ।
ਜ਼ੂਕ ਦੇ ਸੀ.ਈ.ਓ. ਚੈਂਗ ਚੇਂਗ ਨੇ ਆਪਣੇ ਵੀਬੋ ਅਕਾਊਂਟ ''ਤੇ ਲਿਨੋਵੋ ਜ਼ੂਕ ਜ਼ੈੱਡ2 ਹੈਂਡਸੈੱਟ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਇਕ ਦੂਜੀ ਪੋਸਟ ''ਚ ਉਨ੍ਹਾਂ ਨੇ ਇਸ ਸਮਾਰਟਫੋਨ ''ਚ ਸੈਮਸੰਗ ਐਕਸੇਨਾਸ 8 ਆਕਟਾ 8890 14 ਐੱਮ. 64-ਬਿਟ ਪ੍ਰੋਸੈਸਰ ਹੋਣ ਦੀ ਪੁਸ਼ਟੀ ਵੀ ਕੀਤੀ ਹੈ। ਸੈਮਸੰਗ ਦੀ ਫਲੈਗਸ਼ਿਪ ਐੱਸ. 7 ਸੀਰੀਜ਼ ''ਚ ਵੀ ਇਹੀ ਪ੍ਰੋਸੈਸਰ ਦਿੱਤਾ ਗਿਆ ਹੈ। ਲਿਨੋਵੋ ਦੇ ਨਵੇਂ ਸਮਾਰਟਫੋਨ ਜ਼ੂਕ ਜ਼ੈੱਡ2 ਦੇ 1,799 ਚੀਨੀ ਯੁਆਨ (ਕੀਰਬ 18,500 ਰੁਪਏ) ''ਚ ਲਾਂਚ ਹੋਣ ਦੀ ਉਮੀਦ ਹੈ।
ਸਪੈਸੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ''ਚ (1920x1080 ਪਿਕਸਲ) ਰੈਜ਼ੋਲਿਊਸ਼ਨ ਵਾਲਾ 4.7/5 ਇੰਚ ਦੀ ਐੱਚ.ਡੀ. ਆਈ.ਪੀ. 2.5ਡੀ ਕਵਰਡ ਗਲਾਸ ਡਿਸਪਲੇ ਹੋ ਸਕਦੀ ਹੈ। ਫੋਨ ਦੇ ਸਨੈਪਡ੍ਰੈਗਨ ਅਤੇ ਆਕਟਾ-ਕੋਰ ਐਕਸੇਨਾਸ 8 ਆਕਟਾ 8890 ਪ੍ਰੋਸੈਸਰ ਦੇ ਨਾਲ ਦੋ ਵੇਰੀਅੰਟ ''ਚ ਆਉਣ ਦੀ ਖਬਰ ਹੈ। ਇਸ ਤੋਂ ਇਲਾਵਾ ਇਸ ਫੋਨ ''ਚ 4ਜੀ.ਬੀ. ਜਾਂ 3ਜੀ.ਬੀ. ਰੈਮ ਦੇ ਨਾਲ 32ਜੀ.ਬੀ. ਇਨਬਿਲਟ ਸਟੋਰੇਜ਼ ਹੋਵੇਗੀ। ਫੋਨ ਐਂਡ੍ਰਾਇਡ 6.0.1 ਮਾਰਸ਼ਮੈਲੋ ''ਤੇ ਚੱਲੇਗਾ। ਲਿਨੋਵੋ ਜ਼ੂਕ ਜ਼ੈੱਡ2 ''ਚ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੋਵੇਗਾ ਜਦੋਂਕਿ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਇਹ ਫੋਨ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਏਗਾ।
