leecos sale :leeco le 2 ਅਤੇ le max 2 ਸਮਾਰਟਫੋਨ ''ਤੇ ਮਿਲ ਰਹੀ ਹੈ ਭਾਰੀ ਛੋਟ
Tuesday, Oct 18, 2016 - 06:10 PM (IST)

ਜਲੰਧਰ- ਲੇਈਕੋ ਦੀ ਦਿਵਾਲੀ ਸੇਲ ਦਾ ਆਗਾਜ ਅੱਜ ਤੋਂ ਹੋ ਗਿਆ। ਕੰਪਨੀ ਆਪਣੇ ਲੇਮਾਲ ਸਟੋਰ ਦੇ ਜ਼ਰੀਏ ਕਈ ਪ੍ਰੋਡਕਟ ਸਸਤੇ ''ਚ ਵੇਚ ਰਹੀ ਹੈ। ਇਹ ਸੇਲ 20 ਅਕਤੂਬਰ ਤੱਕ ਚੱਲੇਗੀ । ਸੇਲ ''ਚ ਲੇਈਕੋ ਲੈ 2 ਅਤੇ ਲੇਈਕੋ ਲੈ ਮੈਕਸ 2 ਸਮਾਰਟਫੋਨ ਨੂੰ ਛੋਟ ਦੇ ਨਾਲ ਉਪਲੱਬਧ ਕਰਾਇਆ ਗਿਆ ਹੈ।
ਲੇਮਾਲ ਫਾਰ ਆਲ ਦਿਵਾਲੀ ਐਡੀਸ਼ਨ ਸੇਲ ''ਚ ਆਈ.ਸੀ. ਆਈ. ਸੀ. ਆਈ ਅਤੇ ਐੱਚ. ਡੀ. ਐੱਫ. ਸੀ ਬੈਂਕ ਕਾਰਡ ਯੂਜ਼ਰਸ ਨੂੰ ਇਲਾਵਾ 10 ਫ਼ੀਸਦੀ ਦਾ ਕੈਸ਼ਬੈਕ ਮਿਲੇਗਾ । ਲੈ ਮੈਕਸ 2 ਦਾ ਰੋਜ਼ ਗੋਲਡ ਵੇਰਿਅੰਟ ਕੰਪਨੀ ਦੀ ਵੈਬਸਾਈਟ ''ਤੇ 5, 000 ਰੁਪਏ ਦੀ ਛੋਟ ਦੇ ਨਾਲ 17,999 ਰੁਪਏ ''ਚ ਮਿਲ ਰਿਹਾ ਹੈ। ਜੇਕਰ ਤੁਹਾਡੇ ਕੋਲ ਐੱਚ. ਡੀ. ਐੱਫ. ਸੀ ਬੈਂਕ ਜਾਂ ਆਈ. ਸੀ. ਆਈ. ਸੀ. ਆਈ ਬੈਂਕ ਦਾ ਕ੍ਰੈਡਿਟ ਕਾਰਡ ਹੈ ਤਾਂ ਤੁਹਾਨੂੰ 10 ਫੀਸਦੀ ਦਾ ਜ਼ਿਆਦਾ ਕੈਸ਼ਬੈਕ (ਲਗਭਗ 2,000 ਰੁਪਏ) ਮਿਲੇਗਾ, ਜਾਂ ਤੁਸੀਂ 1, 499 ਰੁਪਏ ਪ੍ਰਤੀ ਮਹੀਨਾ ਦਾ ਨੋ ਕਾਸਟ ਈ. ਐੱਮ. ਆਈ ਆਫਰ ਵੀ ਚੁੱਣ ਸਕਦੇ ਹੋ।
ਲੇਈਕੋ ਲੈ 2 ਦੇ ਰੋਜ਼ ਗੋਲਡ ਅਤੇ ਗਰੇ ਕਲਰ ਵੇਰਿਏੰਟ ਵੀ ਵਿਕਰੀ ਲਈ ਉਪਲੱਬਧ ਹੈ। ਇਹ ਸਮਾਰਟਫੋਨ 1, 000 ਰੁਪਏ ਦੀ ਛੋਟ ਦੇ ਨਾਲ 10,999 ਰੁਪਏ ''ਚ ਮਿਲ ਰਿਹਾ ਹੈ। ਲੇਈਕੋ ਦੋਨੋਂ ਹੀ ਸਮਾਰਟਫੋਨ ਦੇ ਨਾਲ 425 ਰੁਪਏ ਦਾ ਲੇਕੇਅਰ ਐਕਸਿਡੇਂਟਲ ਅਤੇ ਲਿਕਵਿਡ ਡੈਮੇਜ ਪ੍ਰੋਟੈਕਸ਼ਨ ਪਲਾਨ ਮੁਫਤ ਦੇ ਰਹੀ ਹੈ। ਇਸ ਦੇ ਇਲਾਵਾ ਦੋਨੋਂ ਹੀ ਫੋਨ ਦੇ ਨਾਲ 4,900 ਰੁਪਏ ਦੀ ਮੈਂਬਰਸ਼ਿਪ ਵੀ ਮੁਫਤ ਮਿਲੇਗੀ।