23,000 ਰੁਪਏ ਦਾ ਇਹ ਫੋਨ ਮਿਲ ਸਕਦੈ ਬਿਲਕੁਲ ਫ੍ਰੀ, ਅੱਜ ਸ਼ੁਰੂ ਹੋਵੇਗੀ ਸੇਲ

Tuesday, Jun 28, 2016 - 01:26 PM (IST)

23,000 ਰੁਪਏ ਦਾ ਇਹ ਫੋਨ ਮਿਲ ਸਕਦੈ ਬਿਲਕੁਲ ਫ੍ਰੀ, ਅੱਜ ਸ਼ੁਰੂ ਹੋਵੇਗੀ ਸੇਲ
ਜਲੰਧਰ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ LeEco ਦੇ ਸਮਾਰਟਫੋਨ Le Max2 ਦੀ ਪਹਿਲੀ ਫਲੈਸ਼ ਸੇਲ ਅੱਜ ਤੋਂ ਸ਼ੁਰੂ ਹੋ ਰਹੀ ਹੈ। ਜੇਕਰ ਤੁਸੀਂ ਵੀ ਇਸ ਸਮਾਰਟਫੋਨ ਦੀ ਰਜਿਸਟ੍ਰੇਸ਼ਨ ਕਰਵਾਈ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਕਿ ਅੱਜ 2 ਵੱਜੇ ਸ਼ੁਰੂ ਹੋਣ ਵਾਲੀ ਇਨ੍ਹਾਂ ਸਮਾਰਟਫੋਨਸ ਦੀ ਫਲੈਸ਼ ਸੇਲ ''ਚ ਕੰਪਨੀ ਪਹਿਲੇ 100 ਗਾਹਕਾਂ ਨੂੰ ਸਮਾਰਟਫੋਨ ਖਰੀਦਣ ''ਤੇ 100 ਫੀਸਦੀ ਕੈਸ਼ਬੈਕ ਦੇਵੇਗੀ। ਇਸ ਤੋਂ ਇਲਾਵਾ ਇਸ ਸੇਲ ''ਚ ਸਮਾਰਟਫੋਨ ਖਰੀਦਣ ਵਾਲੇ ਗਾਹਕਾਂ ਨੂੰ ਐੱਸ.ਬੀ.ਆਈ. ਕ੍ਰੈਡਿਟ ਕਾਰਡ ''ਤੇ 10 ਫੀਸਦੀ ਕੈਸ਼ਬੈਕ, 1,990 ਰੁਪਏ ਦੇ ਫ੍ਰੀ ਈਅਰਫੋਨ ਅਤੇ 4,900 ਰੁਪਏ ਦੀ ਲੀ-ਈਕੋ ਮੈਂਬਰਸ਼ਿਪ ਮਿਲੇਗੀ। 
ਸੁਪਰਫੋਨ ਤੋਂ ਇਲਾਵਾ ਭਾਰਤ ''ਚ ਲੀ-ਮਾਲ ਗੈਜੇਟਸ ਅਤੇ ਆਡੀਓ ਅਸੈਸਰੀਜ਼ ਦੀ ਲੜੀ ਵੀ ਪੇਸ਼ ਕਰੇਗੀ, ਜਿਸ ਵਿਚ ਲੀ-ਈਕੋ ਦੇ ਬਲੂਟੁਥ ਹੈੱਡਫੋਨਸ ਅਤੇ ਸਪੀਕਰ, ਰਿਵਰਸ ਇਨ-ਈਅਰ ਹੈੱਡਫੋਨਸ, ਆਲ ਮੈਡਲ ਈਅਰਫੋਨਸ ਅਤੇ ਟਾਈਪ-ਸੀ ਕੰਟੀਨੁਅਲ ਡਿਜੀਟਲ ਲਾਸਲੈੱਸ ਆਡੀਓ ਈਅਰਫੋਨਸ ਸ਼ਾਮਲ ਹਨ। 
ਕੰਪਨੀ ਮੁਤਾਬਕ LeMall ਦੁਨੀਆ ਦੀ ਦੂਜੀ ਸਭ ਤੋਂ ਵੱਡਾ ਸਮਾਰਟਫੋਨ ਮਾਰਕੀਟ ਹੈ। ਲੀ-ਮਾਲ ਨੂੰ ਸਭ ਤੋਂ ਪਹਿਲਾਂ 2013 ''ਚ ਲਾਂਚ ਕੀਤਾ ਗਿਆ ਸੀ। ਚੀਨ, ਅਮਰੀਕਾ ਅਤੇ ਹਾਂਗਕਾਂਗ ''ਚ ਇਹ ਪ੍ਰਮੁੱਖ ਈ-ਕਾਮਰਸ ਵੈੱਬਸਾਈਟ ਬਣ ਚੁੱਕੀ ਹੈ। ਲੀ-ਮਾਲ ਭਾਰਤ ''ਚ ਵੀ ਇਸੇ ਤਰ੍ਹਾਂ ਦੀ ਸਫਲਤਾ ਨੂੰ ਦੋਹਰਾਉਣਾ ਚਾਹੁੰਦੀ ਹੈ। ਇਸ ਸਾਲ 22-24 ਜਨਵਰੀ ਨੂੰ ਲੀ-ਮਾਲ ਨੂੰ ਲੀ-ਮਾਲ ਲਈ 30,000 ਸਾਈਨ-ਅਪ ਮਿਲੇ ਹਨ, ਲੀ-ਮਾਲ ਦੇ ਯੂ.ਐੱਸ. ਰਜਿਸਟ੍ਰੇਸ਼ਨ ਦੀ ਕੁੱਲ ਗਿਣਤੀ ਵੱਧ ਕੇ 60,000 ਹੋ ਗਈ ਹੈ। ਹਾਂਗਕਾਂਗ ''ਚ ਲੀ-ਮਾਲ ਨੇ ਇਸ ਸਾਲ 13 ਜਨਵਰੀ ਨੂੰ 12,423 ਸੁਪਰਫੋਨਸ ਦੀ ਵਿਕਰੀ ਕੀਤੀ ਹੈ।

Related News