128 GB ਵੇਰੀਅੰਟ ''ਚ ਵੀ ਮਿਲੇਗਾ LeEco Le Max 2
Friday, Jul 01, 2016 - 03:41 PM (IST)

ਜਲੰਧਰ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ LeEco ਨੇ ਹਾਲ ਹੀ ''ਚ ਆਪਣੇ ਸਮਾਰਟਫੋਨ Le2 ਅੇਤ Le max2 ਭਾਰਤ ''ਚ ਲਾਂਚ ਕੀਤੇ ਹਨ। ਸ਼ੰਘਾਈ ''ਚ ਹੋ ਰਹੇ MWC ਇਵੈਂਟ ''ਚ ਕੰਪਨੀ ਨੇ Le max2 ਸਮਾਰਟਫੋਨ ਦਾ 128 ਜੀ.ਬੀ. ਵੇਰੀਅੰਟ ਵੀ ਪੇਸ਼ ਕੀਤਾ ਹੈ। ਆਪਣੇ ਦੋਵੇਂ ਨਵੇਂ ਸਮਾਰਟਫੋਨ Le 2 ਅਤੇ Le max2 ਦੀ 61,000 ਤੋਂ ਜ਼ਿਆਦਾ ਸੇਲਸ ਆਰਡਰ ਹਾਸਿਲ ਕਰਕੇ ਆਪਣੇ ਫਲੈਸ਼ ਸੇਲ ਕੈਂਪੇਨ ਨਾਲ ਕੰਪਨੀ ਨੇ 78.6 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਕੰਪਨੀ ਨੇ ਦੱਸਿਆ ਕਿ ਉਸ ਨੇ 8 ਦਿਨਾਂ ''ਚ 6 ਲੱਖ ਤੋਂ ਜ਼ਿਆਦਾ ਪ੍ਰੀ-ਬੁਕਿੰਗ ਕੀਤੀ ਹੈ।
LeEco ਨੇ Le2, Le max2 ਅਤੇ Le2 Pro ਸਮਾਰਟਫੋਨ ਲਈ ਨਵਾਂ ਫੋਰਸ ਗੋਲਡ ਕਲਰ ਵੇਰੀਅੰਟ ਲਾਂਚ ਕਰਨ ਦਾ ਐਲਾਨ ਕੀਤਾ ਹੈ।
ਇਸ ਤੋਂ ਪਹਿਲਾਂ LeEco ਸਮਾਰਟਫੋਨ ਸਿਲਵਰ, ਰੋਜ਼ ਗੋਲਡ ਅਤੇ ਗ੍ਰੇ ਕਲਰ ਵੇਰੀਅੰਟ ''ਚ ਮੁਹੱਈਆ ਸਨ। ਇਸ ਤੋਂ ਇਲਾਵਾ, ਲੇ ਮੈਕਸ 2 ਹੁਣ 128 ਜੀ.ਬੀ. ਸਟੋਰੇਜ਼ ਵੇਰੀਅੰਟ ''ਚ ਮਿਲੇਗਾ ਅਤੇ ਇਸ ਵਿਚ 6ਜੀ.ਬੀ. ਰੈਮ ਹੈ। ਲੇ ਮੈਕਸ 2 ਦੇ ਇਸ ਵੇਰੀਅੰਟ ਨੂੰ ਚੀਨ ਦੇ ਬਾਜ਼ਾਰ ''ਚ ਦੂਜੇ ਸਮਾਰਟਫੋਨਸ ਨੂੰ ਟੱਕਰ ਦੇਣ ਦੇ ਇਰਾਦੇ ਨਾਲ ਪੇਸ਼ ਕੀਤਾ ਗਿਆ ਹੈ। 6 ਜੀ.ਬੀ. ਰੈਮ/128 ਜੀ.ਬੀ. ਸਟੋਰੇਜ਼ ਵੇਰੀਅੰਟ ਵਾਲੇ ਲੇ ਮੈਕਸ 2 ਦੀ ਕੀਮਤ 2,799 ਚੀਨੀ ਯੁਆਨ (ਕਰੀਬ 28,500 ਰੁਪਏ) ਰੱਖੀ ਗਈ ਹੈ।
LeEco Le2 ਦੇ ਬਿਹਤਰੀਨ ਫੀਚਰਸ-
Le 2 ''ਚ 5.5-ਇੰਚ ਦੀ ਫੁੱਲ ਐੱਚ.ਡੀ. ਡਿਸਪਲੇ ਸਕ੍ਰੀਨ ਹੈ ਜਿਸ ਦਾ ਰੈਜ਼ੋਲਿਊਸ਼ਨ 1080x1920 ਪਿਕਸਲ ਹੈ। ਇਸ ਫੋਨ ''ਚ 2.3 ਗੀਗਾਹਰਟਜ਼ ਦਾ ਡੇਕਾ-ਕੋਰ ਮੀਡੀਆਟੈੱਕ ਹੀਲਿਓ ਐਕਸ 20 ਪ੍ਰੋਸੈਸਰ ਹੈ। ਫੋਟੋਗ੍ਰਾਫੀ ਲਈ ਇਸ ਵਿਚ ਡਿਊਲ ਟੋਨ ਐੱਲ.ਈ.ਡੀ. ਫਲੈਸ਼ ਸਮੇਤ 16 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਦੀ ਇਨਬਿਲਟ ਸਟੋਰੇਜ਼ 32 ਜੀ.ਬੀ. ਹੈ। ਫੋਨ ''ਚ 3000 ਐੱਮ.ਏ.ਐੱਚ. ਪਾਵਰ ਦੀ ਬੈਟਰੀ ਹੈ।
LeEco Le Max2 ਦੇ ਬਿਹਤਰੀਨ ਫੀਚਰਸ-
Le max2 ''ਚ 5.7-ਇੰਚ ਦੀ QHD ਡਿਸਪਲੇ ਸਕ੍ਰੀਨ ਹੈ ਜਿਸ ਦਾ ਰੈਜ਼ੋਲਿਊਸ਼ਨ 1440x2560 ਪਿਕਸਲ ਹੈ। ਇਸ ਵਿਚ ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ ਹੈ। ਨਾਲ ਹੀ ਇਸ ਵਿਚ 6 ਜੀ.ਬੀ. ਰੈਮ ਹੈ। Le max2 ''ਚ ਡਿਊਲ ਟੋਨ ਐੱਲ.ਈ.ਡੀ. ਫਲੈਸ਼ ਸਮੇਤ 21 ਮੈਗਾਪਿਕਸਲ ਸੋਨੀ ਸੈਂਸਰ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਲੱਗਾ ਹੈ। ਇਸ ਵਿਚ 64 ਜੀ.ਬੀ. ਦੀ ਇਨਬਿਲਟ ਸਟੋਰੇਜ਼ ਹੈ। ਫੋਨ ਨੂੰ ਪਾਵਰ ਦੇਣ ਲਈ 3100 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਵਾਲਕਾਮ ਕੁਇੱਕ ਚਾਰਜਿੰਗ 3.0 ਟੈਕਨਾਲੋਜੀ ਨੂੰ ਸਪੋਰਟ ਕਰੇਗੀ।