LeEco Le 2 ਤੇ Le Max 2 ਦੀ ਪਹਿਲੀ ਫਲੈਸ਼ ਸੇਲ ਅੱਜ
Tuesday, Jun 28, 2016 - 11:30 AM (IST)

ਜਲੰਧਰ— ਚੀਨ ਦੀ ਟੈਕਨਾਲੋਜੀ ਕੰਪਨੀ LeEco ਨੇ Le 2 ਅਤੇ Le max 2 ਸਮਾਰਟਫੋਨ ਦੀ ਪਹਿਲੀ ਫਲੈਸ਼ ਸੇਲ ਮੰਗਲਵਾਰ (ਅੱਜ) ਨੂੰ ਆਯੋਜਿਤ ਹੋਵੇਗੀ। Le 2 11,999 ਰੁਪਏ ਅਤੇ 4 ਜੀ.ਬੀ. ਰੈਮ ਤੇ 32 ਜੀ.ਬੀ. ਸਟੋਰੇਜ਼ ਨਾਲ ਲੈਸ Le max 2 ਸਮਾਰਟਫੋਨ 22,999 ਰੁਪਏ ''ਚ ਫਲਿੱਪਕਾਰਟ ਅਤੇ ਲੇ ਮਾਲ ਰਾਹੀਂ ਉਪਲੱਬਧ ਹੋਵੇਗਾ। ਯਾਦ ਰਹੇ ਕਿ ਕੰਪਨੀ ਨੇ ਹਾਲ ਹੀ ''ਚ ਆਪਣੀ ਈ-ਕਾਮਰਸ ਵੈੱਬਸਾਈਟ ਨੂੰ ਭਾਰਤ ''ਚ ਲਾਂਚ ਕੀਤਾ ਸੀ। ਲੇ 2 ਦੀ ਫਲੈਸ਼ ਸੇਲ ਦੁਪਹਿਰ ਨੂੰ 12 ਵਜੇ ਅਤੇ ਲੇ ਮੈਕਸ 2 ਦੀ ਫਲੈਸ਼ ਸੇਲ ਦੁਪਹਿਰ ਨੂੰ 2 ਵਜੇ ਸ਼ੁਰੂ ਕੀਤੀ ਜਾਵੇਗੀ।
28 ਜੂਨ ਨੂੰ ਫਲੈਸ਼ ਸੇਲ ''ਚ ਹੈਂਡਸੈੱਟ ਖਰੀਦਣ ਵਾਲੇ ਯੂਜ਼ਸ ਐੱਸ.ਬੀ.ਆਈ. ਕ੍ਰੈਡਿਟ ਇਸਤੇਮਾਲ ਕਰਕੇ 10 ਫੀਸਦੀ ਦੀ ਛੋਟ ਹਾਸਲ ਕਰ ਸਕਦੇ ਹਨ। ਇਸ ਤੋਂ ਇਲਾਵਾ 1,990 ਰੁਪਏ ਦਾ ਲੇ ਹੈੱਡਫੋਨ ਅਤੇ ਲੇ-ਈਕੋ ਮੈਂਬਰਸ਼ਿਪ ਵੀ ਫ੍ਰੀ ''ਚ ਦਿੱਤੀ ਜਾਵੇਗੀ। ਇਹ ਦੋਵੇਂ ਹੀ ਸਮਾਰਟਫੋਨ ਪਿਛਲੇ ਸਾਲ ਲਾਂਚ ਕੀਤੇ ਗਏ ਲੇ-ਈਕੋ ਲੇ 1 ਅਤੇ ਲੇ-ਈਕੋ ਲੇ ਮੈਕਸ ਦੇ ਅਪਗ੍ਰੇਡ ਵੇਰੀਅੰਟ ਹਨ।
Le max 2 ਦੇ ਖਾਸ ਫੀਚਰਸ-
ਡਿਸਪਲੇ - 5.7 ਇੰਚ ਕਵਾਡ ਐੱਚ.ਡੀ. (1440x2560 ਪਿਕਸਲ)
ਪ੍ਰੋਸੈਸਰ - 64-ਬਿਟ ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 820
ਰੈਮ - 4 ਜੀ.ਬੀ.
ਸਟੋਰੇਜ਼ - 32 ਜੀ.ਬੀ.
ਕੈਮਰਾ - LED ਫਲੈਸ਼ ਨਾਲ 21MP ਦਾ ਰਿਅਰ, 8MP ਦਾ ਫਰੰਟ
ਬੈਟਰੀ - 3100mAh
LeEco Le 2 ਦੇ ਖਾਸ ਫੀਚਰਸ-
ਡਿਸਪਲੇ - 5.5 ਇੰਚ ਦੀ ਫੁੱਲ HD
ਪ੍ਰੋਸੈਸਰ - 1.8 ਗੀਗਾਹਰਟਜ਼ ਆਕਟਾ-ਕੋਰ ਸਨੈਪਡ੍ਰੈਗਨ 652
ਰੈਮ - 3 ਜੀ.ਬੀ.
ਸਟੋਰੇਜ਼ - 32 ਜੀ.ਬੀ.
ਕੈਮਰਾ - LED ਫਲੈਸ਼ ਅਤੇ PDAF ਫੀਚਰ ਨਾਲ 16MP ਰਿਅਰ, 8MP ਦਾ ਫਰੰਟ ਕੈਮਰਾ
ਬੈਟਰੀ - 3000mAh