ਸ਼ਾਨਦਾਰ ਫੀਚਰਜ਼ ਨਾਲ ਜਲੰਧਰ ’ਚ ਲਾਂਚ ਹੋਈ Lectro E Bike

01/18/2019 12:08:38 PM

ਆਟੋ ਡੈਸਕ– ਹੀਰੋ ਸਾਈਕਲ ਲੁਧਿਆਣਾ ਦੇ ਚੇਅਰਮੈਨ ਪੰਕਜ ਮੁੰਜਾਲ ਦੇ ਨਾਲ ਸੁਸ਼ੀਲ ਸਹਿਗਲ ਅਤੇ ਵਿਵੇਕ ਸਹਿਗਲ (ਪਾਰਟਨਰ ਕੁੰਦਨ ਲਾਲ ਚਮਨ ਲਾਲ) ਨੇ ਲੈਕਟਰੋ ਈ ਬਾਈਸਾਈਕਲ ਲਾਂਚ ਕੀਤੀ ਹੈ। ਈ ਬਾਈਸਾਈਕਲ ਦੀ ਲਾਂਚਿੰਗ ਦਾ ਪ੍ਰੋਗਰਾਮ ਕੁੰਦਨ ਨਿਊ ਰੇਲਵੇ ਰੋਡ ਜਲੰਧਰ ਸਥਿਤ ਚਮਨ ਲਾਲ ਹੀਰੋ ਵਿੰਟ ਸਟੋਰ ’ਚ ਹੋਇਆ। ਦੱਸ ਦੇਈਏ ਕਿ ਈ ਬਾਈਕਸਾਈਕਲ ਨੂੰ ਦੋ ਵੇਰੀਐਂਟ ’ਚ ਲਾਂਚ ਕੀਤਾ ਗਿਆਹੈ ਜਿਨ੍ਹਾਂ ’ਚੋਂ ਇਕ ਗਿਅਰ ਅਤੇ ਦੂਜਾ ਗਿਅਰ ਦੇ ਬਿਨਾਂ ਹੈ। ਗਿਅਰ ਵਾਲਾ ਵੇਰੀਐਂਟ ਸਟੋਰ ’ਚ ਉਪਲੱਬਧ ਹੈ ਅਤੇ ਬਿਨਾਂ ਗਿਅਰ ਵਾਲਾ ਵੇਰੀਐਂਟ ਅਗਲੇ 15 ਦਿਨਾਂ ’ਚ ਉਪਲੱਬਧ ਹੋਵੇਗਾ। 

PunjabKesari

ਲੈਕਟ੍ਰੋ ਈ ਬਾਈਸਾਇਕਲ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਪੈਡਲ ਨਾਲ ਚਲਾਉਣ ਦੇ ਨਾਲ-ਨਾਲ ਬੈਟਰੀ ਨਾਲ ਵੀ ਚਲਾਇਆ ਜਾ ਸਕਦਾ ਹੈ। ਇਹ ਬੈਟਰੀ ’ਤੇ 35 ਕਿਲੋਮੀਟਰ ਚੱਲੇਗਾ ਅਤੇ ਉਸ ਤੋਂ ਬਾਅਦ ਇਸ ਨੂੰ ਚਾਰਜ ਕਰਨ ਦੀ ਲੋੜ ਹੋਵੇਗੀ। ਇਸ ਨੂੰ ਫੁੱਲ ਚਾਰਜ ਕਰਨ ’ਚ 3 ਤੋਂ 4 ਘੰਟੇ ਲੱਗਦੇ ਹਨ। ਰਾਈਡਰ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਬਾਈਸਾਈਕਲ ਦੀ ਰਫਤਾਰ 30 ਕਿਲੋਮੀਟਰ ਪ੍ਰਤੀ ਘੰਟਾ ਰੱਖੀ ਗਈ ਹੈ। ਲੈਕਟ੍ਰੋ ਈ ਬਾਈਸਾਈਕਲ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਧਿਆਨ ’ਚ ਰੱਖ ਕੇ ਬਣਾਈ ਗਈ ਹੈ ਜੋ ਐਕਟਿਵਾ ਦੀ ਸਵਾਰੀ ਨਹੀਂ ਕਰ ਸਕਦੇ ਜਾਂ ਜਿਨ੍ਹਾਂ ਕੋਲ ਇਸ ਦਾ ਲਾਈਸੰਸ ਨਹੀਂ ਹੈ। ਇਹ ਦਫਤਰ ਜਾਣ ਵਾਲੇ ਲੋਕਾਂ ਲਈ ਵੀ ਉਪਯੋਗੀ ਹੈ। 

PunjabKesari

ਇਸ ਵਿਚ ਈਂਧਣ ਦੀ ਬਚਤ ਹੋਵੇਗੀ ਅਤੇ ਪ੍ਰਦੂਸ਼ਣ ਵੀ ਨਹੀਂ ਹੋਵੇਗਾ। ਇਥੋਂ ਤਕ ਕਿ 40 ਤੋਂ ਜ਼ਿਆਦਾ ਦੀ ਉਮਰ ਵਾਲੇ ਲੋਕ ਵੀ ਇਸ ਬਾਈਕਸਾਈਕਲ ਤੇ ਸ਼ਹਿਰ ’ਚ ਘੁਮਣ ਦਾ ਮਜ਼ਾ ਲੈ ਸਕਦੇ ਹਨ। ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਸ ਤੋਂ ਬਿਹਤਰ ਅਤੇ ਆਸਾਨ ਦੂਜੀ ਕੋਈ ਸਵਾਰੀ ਨਹੀਂ ਹੋ ਸਕਦੀ।


Related News