ਜਾਣੋ,ਇਸ ਤਰਾਂ ਕੰਮ ਕਰੇਗਾ Bhim ਐਪ

04/30/2017 5:27:53 PM

ਜਲੰਧਰ-ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਪੇਮੈਂਟ ''ਚ ਵਾਧਾ ਕਰਨ ਦੇ ਲਈ ਇਕ ਖਾਸ ਸਿਸਟਮ ਲਾਂਚ ਕੀਤਾ ਹੈ। ਇਸ ਨੂੰ ਬਾਇਓਮੈਟ੍ਰਿਕ ਬੇਸਡ ਪੇਮੈਂਟ ਸਿਸਟਮ ਕਿਹਾ ਜਾ ਰਿਹਾ ਹੈ। ਇਸ ਦੇ ਰਾਹੀਂ ਗਾਹਕਾਂ ਨੂੰ ਪੇਮੈਂਟ ਕਰਨ ਦੇ ਲਈ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਈ-ਵਾਲਿਟ ਜਾਂ ਸਮਾਰਟਫੋਨ ਦੀ ਜ਼ਰੂਰਤ ਨਹੀਂ ਹੋਵੇਗੀ। ਬਲਕਿ ਗਾਹਕ ਆਪਣੇ ਫਿੰਗਰਪ੍ਰਿੰਟ ਦੇ ਕੇ ਪੇਮੈਂਟ ਕਰ ਸਕਣਗੇ। ਸਰਕਾਰ ਦੇ ਮੁਤਾਬਿਕ ਹੁਣ ਲੋਕ ਬਿਨ੍ਹਾਂ ਸਮਾਰਟਫੋਨ, ਇੰਟਰਨੈੱਟ, ਡੈਬਿਟ ਜਾਂ ਕ੍ਰੈਡਿਟ ਕਾਰਡ ਦੇ ਰਾਹੀਂ ਡਿਜੀਟਲ ਟਰਾਂਜੰਕਸ਼ਨ ਕਰ ਸਕਦੇ ਹਨ। ਇਹ ਸਰਵਿਸ Bhim ਐਪ ਦੇ ਨਾਲ ਇੰਟੀਗਰੇਟ ਕੀਤੀ ਗਈ ਹੈ।

 

ਕਿਵੇਂ ਕੰਮ ਕਰੇਗਾ ਆਧਾਰ ਪੇਅ?

ਇਸ ਦੇ ਲਈ ਗਾਹਕਾਂ ਨੂੰ ਆਪਣਾ ਆਧਾਰ ਨੰਬਰ ਅਤੇ ਮੋਬਾਇਲ ਨੰਬਰ ਆਪਣੇ ਬੈਂਕ ਅਕਾਊਟ, ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ ਲਿੰਕ ਕਰਨਾ ਹੋਵੇਗਾ ਨਾਲ ਹੀ ਦੁਕਾਨਦਾਰ ਨੂੰ ਆਪਣੇ ਫੋਨ ''ਚ Bhim ਐਪ ਡਾਊਨਲੋਡ ਕਰਨਾ ਹੋਵੇਗਾ। ਇਸ ਨੂੰ ਗੂਗਲ ਪਲੇ ਸਟੋਰ ਤੋਂ ਫਰੀ ''ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਪੇਮੈਂਟ ਕਰਨ ਦੇ ਲਈ ਦੁਕਾਨਦਾਰ ਨੂੰ ਗਾਹਕਾਂ ਦੇ ਬੈਂਕ ਅਕਾਊਟ ਜਾਣਨਾ ਹੋਵੇਗਾ। ਇਸ ਦੇ ਬਾਅਦ ਗਾਹਕਾਂ ਦੁਆਰਾ ਬੈਂਕ ਦੇ ਸਰਵਰ ਤੋਂ ਦੁਕਾਨਦਾਰ ਨੂੰ ਆਪਣੀ ਮਸ਼ੀਨ ਲਿੰਕ ਕਰਨੀ ਹੋਵੇਗੀ। ਫਿਰ ਗਾਹਕਾਂ ਨੂੰ ਆਪਣਾ ਫਿੰਗਰਪ੍ਰਿੰਟ ਦੇਣਾ ਹੋਵੇਗਾ। ਅਜਿਹੇ ਗਾਹਕਾਂ ਦੇ ਬੈਂਕ ਅਕਾਊਟ ਤੋਂ ਪੈਸੇ ਸਿੱਧੇ ਦੁਕਾਨਦਾਰ ਦੇ ਬੈਂਕ ਅਕਾਊਟ ''ਚ ਟਰਾਂਸਫਰ ਹੋ ਜਾਵੇਗੀ। 

 

ਕੀ ਹੈ ਆਧਾਰ ਪੇਅ ਸਿਸਟਮ?

ਉਪਭੋਗਤਾ ਨੂੰ ਇਸ ਦੇ ਲਈ ਕਿਸੇ ਵੀ ਤਰ੍ਹਾਂ ਦਾ ਸਰਵਿਸ ਟੈਕਸ ਜਾਂ ਵਪਾਰੀ ਨੂੰ ਮਰਚੈਂਟ ਡਿਸਕਾਊਟ ਰੇਟ ਮਤਲਬ ਐੱਮ. ਡੀ. ਆਰ. ਨਹੀਂ ਚੁਕਾਉਣਾ ਹੋਵੇਗਾ। ਇਹ ਨਵਾਂ ਐਪ ਉਨ੍ਹਾਂ ਲੋਕਾਂ ਨੂੰ ਆਨਲਾਈਨ ਭੁਗਤਾਨ ਕਰਨ ਦੇ ਲਈ ਬੜ੍ਹਾਵਾ ਦਿੰਦਾ ਹੈ ਜਿਸ ਦੇ ਕੋਲ ਸਮਾਰਟਫੋਨ ਨਹੀਂ ਹੈ।  ਇਸ ਐਪ ਦੇ ਰਾਹੀਂ ਬਿਨ੍ਹਾਂ ਸਮਾਰਟਫੋਨ ਦੇ ਭੁਗਤਾਨ ਕੀਤਾ ਜਾ ਸਕੇਗਾ। ਇਸ ਦੇ ਲਈ ਗਾਹਕਾਂ ਨੂੰ ਸਿਰਫ ਆਪਣਾ ਆਧਾਰ ਨੰਬਰ ਯਾਦ ਰੱਖਣਾ ਹੋਵੇਗਾ Op sensor ''ਤੇ ਆਪਣੇ ਅੰਗੂਠੇ ਦਾ ਨਿਸ਼ਾਨ ਦੇਣਾ ਹੋਵੇਗਾ। ਇਸ ਦੇ ਰਾਹੀਂ ਗਾਹਕਾਂ ਦੀ ਪਹਿਚਾਣ ਹੋਵੇਗੀ। ਯੂਜ਼ਰਸ ਨੂੰ ਸਿਰਫ ਆਪਣਾ ਆਧਾਰ ਨੰਬਰ ਅਤੇ ਮੋਬਾਇਲ ਨੰਬਰ ਆਪਣੇ ਬੈਂਕ ਅਕਾਊਟ, ਡੈਬਿਟ ਜਾਂ ਕ੍ਰੈਡਿਟ ਕਾਰਡ ''ਚ ਲਿੰਕ ਕਰਨਾ ਹੋਵੇਗਾ।

 

ਹਰ ਉਪਭੋਗਤਾ ਨੂੰ ਹੋਵੇਗਾ ਫਾਇਦਾ:

ਇਸ ਸਰਵਿਸ ਤੋਂ ਗਾਹਕਾਂ ਅਤੇ ਦੁਕਾਨਦਾਰ ਦੋਨੋ ਨੂੰ ਹੀ ਫਾਇਦਾ ਹੋਵੇਗਾ। ਗਾਹਕਾਂ ਨੂੰ ਪੇਮੈਂਟ ਕਰਨ ਦੇ ਲਈ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਕੋਈ ਜ਼ਰੂਰਤ ਨਹੀਂ ਪਵੇਗੀ। ਅਲੱਗ-ਅਲੱਗ ਸਕੀਮ ਦੇ ਤਹਿਤ ਦੁਕਾਨਦਾਰਾਂ ਨੂੰ ਕੈਸ਼ਬੈਕ ਦਿੱਤਾ ਜਾਵੇਗਾ। ਇਹ ਕੈਸ਼ਬੈਕ ਦੁਕਾਨਦਾਰਾਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਸ ''ਚ ਜੁੜੀਆ ਦੋ ਸਕੀਮਾਂ Bhim-cashback ਅਤੇ ਰੈਫਰਲ ਬੋਨਸ ਸ਼ੁਰੂ ਕੀਤੀਆ ਗਈਆ ਹੈ।

 

ਕੀ ਹੈ ਭੀਮ ਐਪ?

ਇਹ ਇਕ ਮੋਬਾਇਲ ਐਪ ਹੈ ਜਿਸ ਨੂੰ ਐੱਨ. ਪੀ. ਸੀ. ਆਈ. ਨੇ ਤਿਆਰ ਕੀਤਾ ਹੈ। ਆਧਾਰ ਲਿੰਕ ਦੇ ਨਾਲ ਇਸ ਦੇ ਮਾਧਿਅਮ ''ਚ ਕੋਈ ਵੀ ਵਿਅਕਤੀ ਵਿੱਤੀ ਭੁਗਤਾਨ ਕਰ ਸਕਦਾ ਹੈ। ਇਸ ''ਚ ਪੈਸੇ ਭੇਜਣ ਦੇ ਲਈ ਤੁਹਾਨੂੰ ਸਿਰਫ ਇਕ ਵਾਰ ਆਪਣਾ ਬੈਂਕ ਅਕਾਊਟ ਨੰਬਰ ਰਜਿਸਟਰ ਕਰਨਾ ਹੋਵੇਗਾ ਅਤੇ ਇਕ UPI ਪਿੰਨਕੋਡ ਜਨਰੇਟ ਕਰਨਾ ਹੋਵੇਗਾ। ਵੇਰੀਫਿਕੇਸ਼ਨ ਹੋਣ ਦੇ ਬਾਅਦ ਪਾਸਵਰਡ ਸੈੱਟ  ਕਰੋ ਅਤੇ ਫਿਰ ਆਪਣੇ ਬੈਂਕ ਦੀ ਚੋਣ ਕਰੋ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਸ ਬੈਂਕ ਨੂੰ 30 ਬੈਂਕ ਸਪੋਰਟ ਕਰਦੇ ਹਨ। ਜੇਕਰ ਤੁਹਾਡੇ ਕੋਲ ਯੂ. ਪੀ. ਆਈ. ਨੰਬਰ ਹੈ ਤਾਂ ਇਹ ਮੋਬਾਇਲ ਨੰਬਰ ਤੋਂ ਜਾਣਕਾਰੀ ਲੈ ਲੈਣਗੇ ਅਤੇ ਜੇਕਰ ਨਹੀਂ ਹੈ ਤਾਂ ਤੁਸੀਂ ਕ੍ਰੀਏਟ ਕਰ ਸਕਦੇ ਹੈ। ਤੁਹਾਡੇ ਮੋਬਾਇਲ ਨੰਬਰ ਦੇ ਨਾਲ ਜੋ ਵੀ ਅਕਾਊਟ ਐਂਡ ਹੋਵੇਗਾ ਉਸਨੂੰ ਇਹ ਐਪ ਖੋਜ ਲਵੇਗਾ ਅਤੇ ਤੁਹਾਡੀ ਸਕਰੀਨ ''ਤੇ ਬੈਂਕ ਅਕਾਊਟ ਦੀ ਡੀਟੇਲ ਆਵੇਗੀ। ਇਸ ''ਤੇ ਤੁਹਾਨੂੰ ਕਲਿੱਕ ਕਰਨਾ ਹੋਵੇਗਾ। ਕਲਿੱਕ ਕਰਨ ਤੋਂ ਬਾਅਦ ਤੁਹਾਨੂੰ UPI ਪਿੰਨ ਸੈਟ ਕਰਨਾ ਹੋਵੇਗਾ। ਇਸ ਦੇ ਲਈ ਤੁਹਾਨੂੰ ਆਪਣੇ ਡੈਬਿਟ ਕਾਰਡ ਦੇ ਆਖਿਰੀ 6 ਡਿਜਿਟ ਅਤੇ ਐਕਸਪਾਇਰੀ ਡੇਟ ਪਾਉਣੀ ਹੋਵੇਗੀ। ਇਸ ਦੇ ਬਾਅਦ ਤੁਹਾਡਾ UPI ਪਿੰਨ ਜਨਰੇਟ ਹੋ ਜਾਵੇਗਾ। ਇਸ ਦੇ ਬਾਅਦ ਤੁਸੀਂ ਮੇਨ ਮੈਨਯੂ ''ਚ ਜਾਉ। ਇਹ ਤਿੰਨ ਅਪਸ਼ਨ  ਸੈਂਡ, ਰਿਕਵੈਸਟ, ਸਕੈਨ ਐਂਡ ਪੇਅ ਮਿਲੇਗਾ। ਪੈਸੇ ਭੇਜਣ ਦੇ ਲਈ ਰੀਸੀਵਰ ਦਾ ਯੂ. ਪੀ. ਆਈ. ਨੰਬਰ ਪਾਉਣਾ, ਅਮਾਊਟ ਪਾਉਣਾ, ਬਾਅਦ ਕੋਈ ਵੀ ਰੀਮਾਰਕ ਪਾਉਣਾ। ਇਸ ਦੇ ਬਾਅਦ ਆਪਣਾ UPI ਪਿੰਨ ਪਾਉਣ ਅਤੇ ਰਿਕਵੈਸਟ ਬੈਂਲੇਸ ''ਤੇ ਕਲਿੱਕ ਕਰੋ।


Related News