Samsung ਦੇ ਇਸ ਸਮਾਰਟਫੋਨ ਦੀ ਕੀਮਤ ਅਤੇ ਸਪੈਸੀਫਿਕੇਸ਼ਨ ਦੀ ਸਾਹਮਣੇ ਆਈ ਜਾਣਕਾਰੀ

Tuesday, May 16, 2017 - 03:53 PM (IST)

ਜਲੰਧਰ- ਦੱਖਣੀ ਕੋਰੀਆਈ ਕੰਪਨੀ ਸੈਮਸੰਗ ਆਪਣੀ ਜੇ ਸੀਰੀਜ ''ਚ ਇਕ ਨਵਾਂ ਫੈਬਲੇਟ ਜੋੜਨ ਦੀ ਤਿਆਰੀ ''ਚ ਲਗੀ ਹੈ ਅਤੇ ਅਜਿਹਾ ਛੇਤੀ ਹੀ ਹੋਣ ਵਾਲਾ ਵੀ ਹੈ ਕਿਉਂਕਿ ਇੰਟਰਨੈੱਟ ''ਤੇ ਸੈਮਸੰਗ ਗਲੈਕਸੀ J7 ਮੈਕਸ ਸਮਾਰਟਫ਼ੋਨ ਇਸ ਦੀ ਈਮੇਜ, ਕੀਮਤ ਅਤੇ ਸਪੈਕਸ ਨਾਲ ਵੇਖੀ ਗਈ ਹੈ। ਇਹ ਲੀਕ ਇੱਕ ਪ੍ਰੈਜੇਂਟੇਸ਼ਨ ਵਿਖਾਈ ਪੈਂਦਾ ਹੈ। ਇਸ ਲੀਕ ਹੋਈ ਤਸਵੀਰ ਤੋਂ ਹੀ ਸੈਮਸੰਗ ਗਲੈਕਸੀ J7 ਮੈਕਸ ਦੇ ਸਪੈਕਸ ਅਤੇ ਫੀਚਰਸ ਦੇ ਬਾਰੇ ''ਚ ਜਾਣਕਾਰੀ ਸਾਹਮਣੇ ਆਈ ਹੈ।

ਲੀਕ ਜਾਣਕਾਰੀ ਦੇ ਮਤਾਬਕ ਸੈਮਸੰਗ ਗਲੈਕਸੀ J7 ਮੈਕਸ (ਮਾਡਲ ਨੰਬਰ SM-SM-76156) ਸਮਾਰਟਫ਼ੋਨ ''ਚ ਇੱਕ 5.7-ਇੰਚ ਦੀ TFT ਡਿਸਪਲੇ ਹੋਣ ਵਾਲੀ ਹੈ ਜੋ FHD ਰੈਜ਼ੋਲੀਸ਼ਨ 1920x1080 ਪਿਕਸਲ ਨੂੰ ਸਪੋਰਟ ਕਰਦੀ ਹੈ। ਇਸ ''ਚ ਇਕ 1.6GHz ਦਾ ਓਕਟਾ-ਕੋਰ ਪ੍ਰੋਸੈਸਰ ਵੀ ਹੋਣ ਵਾਲਾ ਹੈ ਅਤੇ ਇਸ ਨਵੀਂ ਜਾਣਕਾਰੀ ਮੁਤਾਬਕ ਇਸ ''ਚ ਮੀਡੀਆਟੈੱਕ ਦਾ ਹੈਲੀਓ P20 MT6757V ਚਿੱਪਸੈੱਟ ਹੋਣ ਵਾਲਾ ਦੀ ਉਮੀਦ ਹੈ।

 

ਸੈਮਸੰਗ ਗਲੈਕਸੀ J7 ਮੈਕਸ ਸਮਾਰਟਫ਼ੋਨ ਦੇ ਚਿੱਪਸੈੱਟ ਨੂੰ ਸਪੋਰਟ ਦੇਣ ਲਈ ਇਸ ''ਚ ਇਕ 4GB ਰੈਮ ਵੀ ਹੋਣ ਦੀ ਸੰਭਾਵਨਾ ਹੈ। ਇਸ ''ਚ ਤੁਹਾਨੂੰ 32GB ਦੀ ਇੰਟਰਨਲ ਸਟੋਰੇਜ਼ ਅਤੇ ਮਾਈਕ੍ਰੋ ਐੱਸ. ਡੀ ਕਾਰਡ ਸਪੋਰਟ ਵੀ ਮਿਲ ਰਹੀ ਹੈ। ਜਿਸ ਦੇ ਨਾਲ ਤੁਸੀਂ ਇਸ ਦੀ ਸਟੋਰੇਜ ਨੂੰ ਵਧਾ ਵੀ ਸਕਦੇ ਹੋ। ਫ਼ੋਨf/1.7 ਅਪਰਚਰ ਦੇ 13 ਮੈਗਾਪਿਕਸਲ ਰਿਅਰ ਕੈਮਰੇ ਦੇ ਨਾਲ ਆਵੇਗਾ ਜੋ ਡਿਊਲ LED ਫ਼ਲੈਸ਼ ਨਾਲ ਲੈਸ ਹੈ। ਫੋਨ ''ਚ 13 ਮੈਗਾਪਿਕਸਲ ਦਾ ਹੀ ਫ੍ਰੰਟ ਕੈਮਰਾ ਮੌਜੂਦ ਹੈ ਜੋ f/1.9 ਅਪਰਚਰ ਦੇ ਨਾਲ ਆਵੇਗਾ। ਇਸ ''ਚ ਵੀ ਇਕ LED ਫ਼ਲੈਸ਼ ਹੋ ਸਕਦੀ ਹੈ। ਐਂਡ੍ਰਾਇਡ ਨੂਗਟ ''ਤੇ ਚੱਲਣ ਵਾਲੇ ਇਸ ਸਮਾਰਟਫੋਨ ''ਚ 3300mAh ਸਮਰੱਥਾ ਦੀ ਇਕ ਬੈਟਰੀ ਵੀ ਮੌਜੂਦ ਹੈ। ਨਾਲ ਹੀ ਇਸ ਦੇ ਹੋਮ ਬਟਨ ''ਚ ਹੀ ਤੁਹਾਨੂੰ ਇਸਦਾ ਫਿੰਗਰਪ੍ਰਿੰਟ ਸੈਂਸਰ ਵੀ ਮਿਲ ਰਿਹਾ ਹੈ। ਇਹ ਫ਼ੋਨ ਸੈਮਸੰਗ-ਪੇ ਨੂੰ ਵੀ ਸਪੋਰਟ ਕਰਨ ਵਾਲਾ ਹੈ।
ਸੈਮਸੰਗ ਦੇ ਇਨ੍ਹਾਂ ਸਾਰੇ ਫੀਚਰਸ ਦੇ ਨਾਲ ਆਉਣ ਵਾਲੇ ਫੋਂਸ ਦੀ ਕੀਮਤ ਲਗਭਗ 20,000 ਰੁਪਏ ਦੇ ਕਰੀਬ ਕਰੀਬ ਹੁੰਦੀ ਹੈ ਤਾਂ ਕਿਹਾ ਜਾ ਸਕਦਾ ਹੈ, ਕਿ ਇਸ ਸਮਾਰਟਫ਼ੋਨ ਦੀ ਕੀਮਤ ਵੀ 312 ਡਾਲਰ ਦੇ ਕਰੀਬ ਕਰੀਬ ਹੀ ਹੋ ਸਕਦੀ ਹੈ।


Related News