ਲਾਵਾ Z81 ਭਾਰਤ ''ਚ ਲਾਂਚ, ਬੈਕ ਤੇ ਫ੍ਰੰਟ ''ਚ ਮਿਲੇਗਾ AI ਸਪੋਰਟ ਨਾਲ 13MP ਦਾ ਕੈਮਰਾ
Friday, Nov 02, 2018 - 05:16 PM (IST)

ਗੈਜੇਟ ਡੈਸਕ- ਲਾਵਾ ਨੇ ਭਾਰਤ 'ਚ ਆਪਣਾ ਇਕ ਨਵਾਂ ਸਮਾਰਟਫੋਨ ਲਾਵਾ Z81 ਨਾਂ ਨਾਲ ਲਾਂਚ ਕਰ ਦਿੱਤਾ ਹੈ। ਇਹ ਨਵਾਂ ਸਮਾਰਟਫੋਨ ਦੋ ਵੇਰੀਐਂਟਸ ਦੇ ਨਾਲ ਹੈ ਜਿਸ 'ਚ ਕਿ 3GB ਰੈਮ ਅਤੇ 32GB ਸਟੋਰੇਜ ਵੇਰੀਐਂਟ ਦੀ ਕੀਮਤ 9,499 ਰੁਪਏ ਹੈ। ਉਥੇ ਹੀ ਕੰਪਨੀ ਨੇ ਫਿਲਹਾਲ 2GB ਰੈਮ ਵੇਰੀਐਂਟ ਦੀ ਕੀਮਤ ਦਾ ਐਲਾਨ ਨਹੀਂ ਕੀਤਾ ਹੈ, ਜਿਸ ਦੀ ਜਾਣਕਾਰੀ ਉਹ ਕੁਝ ਸਮੇਂ ਬਾਅਦ ਦੇਵੇਗੀ। ਇਸ ਦਾ 3GB ਰੈਮ ਵੇਰੀਐਂਟ ਵਿਕਰੀ ਲਈ ਦੇਸ਼ਭਰ 'ਚ ਰਿਟੇਲ ਸਟੋਰਸ ਤੇ ਆਨਲਾਈਨ ਰਾਹੀਂ ਫਲਿਪਕਾਰਟ, ਅਮੇਜ਼ਾਨ ਤੇ ਸਨੈਪਡੀਲ 'ਤੇ ਉਪਲੱਬਧ ਹੋਵੇਗਾ। ਇਹ ਬਲੈਕ ਤੇ ਗੋਲਡ ਕਲਰ ਦੇ ਆਪਸ਼ਨਸ ਦੇ ਨਾਲ ਹੈ।
ਇਸ ਸਮਾਰਟਫੋਨ ਦੇ ਨਾਲ ਕੰਪਨੀ ਨੇ ਇਕ ਖਾਸ ਲਾਂਚ ਆਫਰ ਵੀ ਪੇਸ਼ ਕੀਤਾ ਹੈ, ਜਿਸ ਦੇ ਤਹਿਤ ਵਨ-ਟਾਈਮ ਸਕ੍ਰੀਨ ਰਿਪਲੇਸਮੈਂਟ ਦੀ ਸਹੂਲਤ ਇਸ ਦੇ ਨਾਲ ਮਿਲ ਰਹੀ ਹੈ। ਹਾਲਾਂਕਿ ਇਹ ਆਫਰ ਲਾਵਾ Z81 'ਤੇ ਸਿਰਫ 31 ਜਨਵਰੀ ਤਕ ਦੀ ਖਰੀਦਦਾਰੀ 'ਤੇ ਹੀ ਵੈਲੀਡ ਹੈ।
ਇਸ 'ਚ 5.7 ਇੰਚ ਦੀ HD ਪਲਸ 9PS ਡਿਸਪਲੇਅ ਦਿੱਤਾ ਗਿਆ ਹੈ ਜਿਸ 'ਤੇ ਕਿ ਕਾਰਨਿੰਗ ਗੋਰਿੱਲਾ ਗਲਾਸ 3 ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ 'ਚ 2.07GHz ਕਵਾਡ-ਕੋਰ ਹੇਲਿਓ 122 ਚਿਪਸੈੱਟ, 3GB ਰੈਮ ਤੇ 32GB ਦੀ ਇੰਟਰਨਲ ਸਟੋਰੇਜ ਸਮਰੱਥਾ ਹੈ। ਇਸ ਸਮਾਰਟਫੋਨ 'ਚ ਇਕ ਖਾਸ ਆਪਸ਼ਨ ਦੇ ਤਹਿਤ ਯੂਜਰਸ ਨੂੰ SMS ਪੜ੍ਹਨ ਦੀ ਸਹੂਲਤ 15 ਭਾਰਤੀ ਭਾਸ਼ਾਵਾਂ 'ਚ ਮਿਲਦੀ ਹੈ। ਇਹ ਐਂਡ੍ਰਾਇਡ 8.1 ਓਰੀਓ ਆਪਰੇਟਿੰਗ ਸਿਸਟਮ ਦੇ ਨਾਲ ਸਟਾਰ OS 5.0 'ਤੇ ਅਧਾਰਿਤ ਹੈ।
ਇਸ 'ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਤੇ 13 ਮੈਗਾਪਿਕਸਲ ਦਾ ਹੀ ਫਰੰਟ ਕੈਮਰਾ ਦਿੱਤਾ ਗਿਆ ਹੈ ਤੇ ਦੋਵੇਂ ਹੀ ਫਲੈਸ਼ ਦੀ ਖੂਬੀ ਦੇ ਨਾਲ ਹਨ। ਕੰਪਨੀ ਮੁਤਾਬਕ ਇਸ ਦੇ ਕੈਮਰਾ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਅਧਾਰਿਤ ਹਨ ਜਿਸ ਦੇ ਨਾਲ ਇਸ 'ਚ ਸਟੂਡੀਓ ਮੋਡ ਦੀ ਖੂਬੀ ਦਿੱਤੀ ਗਈ ਹੈ ਜੋ ਕਿ 19 ਦੀ ਮਦਦ ਨਾਲ ਤਸਵੀਰਾਂ ਨੂੰ ਬਿਹਤਰ ਡੈਪਥ ਆਫ ਫੀਲਡ ਦਿੰਦਾ ਹੈ। ਇਸ ਤੋਂ ਇਲਾਵਾ ਇਸ ਦੇ ਕੈਮਰੇ 'ਚ ਸਪਲੈਸ਼, ਸਟੇਜ ਲਾਈਟ, ਸਟੇਜ ਲਾਈਟ ਮੋਨੋ, ਨੈਚੂਰਲ, ਵਾਇਬਰੇਂਟ ਤੇ ਕਾਂਟੂਰ ਜਿਹੇ ਹੋਰ ਲਾਈਟਿੰਗ ਈਫੈਕਟਸ ਵੀ ਦਿੱਤੇ ਗਏ ਹਨ।
ਇਸ 'ਚ 3000 m1h ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ, ਇਸ ਦੀ ਬੈਟਰੀ AI ਟੈਕਨਾਲੌਜੀ ਦੇ ਸਪੋਰਟ ਦੇ ਨਾਲ ਹੈ ਜੋ ਕਿ ਫੋਨ ਦੀ ਬੈਟਰੀ ਦੀ ਖਪਤ ਨੂੰ ਮਾਨੀਟਰ ਕਰਦੀ ਹੈ। ਜਿਸ ਦੇ ਨਾਲ ਹੀ ਅਜਿਹੀਆਂ ਐਪਸ ਜਿਨ੍ਹਾਂ ਨੂੰ ਕਿ ਯੂਜ਼ਰ ਨੇ ਕਾਫੀ ਸਮੇਂ ਤੋਂ ਇਸਤੇਮਾਲ ਨਹੀਂ ਕੀਤਾ ਹੈ ਤੇ ਉਹ ਬੈਕਗਰਾਉਂਡ 'ਚ ਰਨਿੰਗ ਹਨ ਤਾਂ ਉਨ੍ਹਾਂ ਨੂੰ ਵੀ ਬੰਦ ਕਰ ਦਿੰਦੀ ਹੈ।