24 ਘੰਟੇ ਬੈਕਅਪ ਦੇ ਨਾਲ ਲਾਂਚ ਹੋਏ Lava Probuds N11, ਸਿਰਫ 11 ਰੁਪਏ ’ਚ ਖਰੀਦਣ ਦਾ ਮੌਕਾ

09/10/2022 5:13:43 PM

ਗੈਜੇਟ ਡੈਸਕ– ਘਰੇਲੂ ਕੰਪਨੀ ਲਾਵਾ ਨੇ ਆਪਣੇ ਨਵੇਂ ਨੈੱਕਬੈਂਡ Lava Probuds N11 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ. ਇਸਦੀ ਕੀਮਤ 1,499 ਰੁਪਏ ਹੈ ਪਰ ਗਾਹਕ ਇਸਨੂੰ ਸਿਰਫ 11 ਰੁਪਏ ’ਚ ਖਰੀਦ ਸਕਦੇ ਹਨ। Lava Probuds N11 ਦੀ ਵਿਕਰੀ ਲਾਂਚਿੰਗ ਆਫਰ ਤਹਿਤ 10-12 ਸਤੰਬਰ ਨੂੰ ਐਮਾਜ਼ੋਨ ’ਤੇ ਸਵੇਰੇ 11 ਵਜੇ ਤੋਂ 11 ਰੁਪਏ ’ਚ ਹੋਵੇਗੀ। ਜੇਕਰ ਤੁਸੀਂ ਇਹ ਆਫਰ ਗੁਆ ਦਿੱਤਾ ਤਾਂ ਤੁਸੀਂ 13-16 ਸਤੰਬਰ ਵਿਚਕਾਰ Lava Probuds N11 ਨੂੰ ਸਿਰਫ 999 ਰੁਪਏ ’ਚ ਖਰੀਦ ਸਕੋਗੇ। ਉਸਤੋਂ ਬਾਅਦ Lava Probuds N11 ਦੀ ਕੀਮਤ 1,499 ਰੁਪਏ ਹੋ ਜਾਵੇਗੀ।

Lava Probuds N11 ਨੂੰ ਫਾਇਰਫਲਾਈ ਗਰੀਨ, ਕਾਈ ਓਰੇਂਜ ਅਤੇ ਪੈਂਥਰ ਬਲੈਕ ਰੰਗ ’ਚ ਪੇਸ਼ ਕੀਤਾ ਗਿਆ ਹੈ। Lava Probuds N11 ਦੇ ਨਾਲ ਡਿਊਲ ਹਾਲਸਵਿੱਚ ਫੀਚਰ ਹੈ ਜਿਸਨੂੰ ਲੈ ਕੇ ਕੰਪਨੀ ਨੇ ਕਿਹਾ ਹੈ ਕਿ ਇਸ ਫੀਚਰ ਦੇ ਨਾਲ ਆਉਣ ਵਾਲਾ ਇਹ ਨੈੱਕਬੈਂਡ ਹੈ। Lava Probuds N11 ਦੇ ਨਾਲ ਡੈਸ਼ ਸਵਿੱਚ, ਟਰਬੋ ਲੇਟੈਂਸੀ ਅਤੇ ਪ੍ਰੋ ਗੇਮ ਮੋਡ ਤੋਂ ਇਲਾਵਾ ਐਨਵਾਇਰਮੈਂਟ ਨੌਇਜ਼ ਕੈਂਸਲੇਸ਼ਨ ਵੀ ਮਿਲੇਗਾ। 

Lava Probuds N11 ਨੈੱਕਬੈਂਡ ’ਚ 280mAh ਦੀ ਬੈਟਰੀ ਹੈ ਜਿਸਨੂੰ ਲੈ ਕੇ 42 ਘੰਟਿਆਂ ਦਾ ਦਾਅਵਾ ਹੈ। ਇਸਦੇ ਨਾਲ ਫਾਸਟ ਚਾਰਜਿੰਗ ਵੀ ਹੈ ਜਿਸਨੂੰ ਲੈ ਕੇ ਦਾਅਵਾ ਹੈ ਕਿ ਸਿਰਫ 10 ਮਿੰਟਾਂ ਦੀ ਚਾਰਜਿੰਗ ਤੋਂ ਬਾਅਦ 13 ਘੰਟਿਆਂ ਦਾ ਬੈਕਅਪ ਮਿਲੇਗਾ। ਲਾਵਾ ਮੁਤਾਬਕ, Lava Probuds N11 ਨੂੰ ਲੰਬੇ ਸਮੇਂ ਤਕ ਇਸਤੇਮਾਲ ਲਈ ਡਿਜ਼ਾਈਨ ਕੀਤਾ ਗਿਆ ਹੈ। 


Rakesh

Content Editor

Related News