Lava ਦੇ ਨਵੇਂ ਈਅਰਬਡਸ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

Tuesday, Aug 24, 2021 - 02:29 PM (IST)

ਗੈਜੇਟ ਡੈਸਕ– ਘਰੇਲੂ ਕੰਪਨੀ ਲਾਵਾ ਨੇ ਆਪਣੇ ਦੂਜੇ ਈਅਰਬਡਸ ਭਾਰਤੀ ਬਾਜ਼ਾਰ ’ਚ ਉਤਾਰ ਦਿੱਤੇ ਹਨ। Lava Probuds 2 ਇਸੇ ਸਾਲ ਜੂਨ ’ਚ ਲਾਂਚ ਹੋਏ Lava Probuds ਦਾ ਅਪਗ੍ਰੇਡਿਡ ਵਰਜ਼ਨ ਹੈ। ਆਪਣੇ ਇਸ ਵਾਇਰਲੈੱਸ ਈਅਰਬਡਸ ਦੇ ਨਾਲ ਲਾਵਾ BYOB (ਪੁਰਾਣੇ ਬਡਸ ਤੋੜ ਦਿਓ) ਕਾਨਟੈਸਟ ਸ਼ੁਰੂ ਕੀਤਾ ਹੈ। ਇਸ ਕਾਨਟੈਸਟ ’ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਬਡਸ ਜਿੱਤਣ ਦਾ ਮੌਕਾ ਮਿਲੇਗਾ। ਕਾਨਟੈਸਟ ’ਚ ਹਿੱਸਾ ਲੈਣ ਲਈ ਲਾਵਾ ਦੀ ਵੈੱਬਸਾਈਟ ’ਤੇ ਰਜਿਸਟ੍ਰੇਸ਼ਨ ਹੋ ਰਿਹਾ ਹੈ। 
 
Lava Probuds 2 ਦੀ ਕੀਮਤ
ਲਾਵਾ ਦੇ ਇਸ ਈਅਰਬਡਸ ਦੀ ਕੀਮਤ 1,699 ਰੁਪਏ ਰੱਖੀ ਗਈ ਹੈ, ਹਾਲਾਂਕਿ, ਲਾਂਚਿੰਗ ਆਫਰ ਤਹਿਤ ਇਸ ਨੂੰ 1,399 ਰੁਪਏ ’ਚ ਖਰੀਦਿਆ ਜਾ ਸਕਦਾ ਹੈ। Lava Probuds 2 ਦੀ ਵਿਕਰੀ 26 ਅਗਸਤ ਤੋਂ ਲਾਵਾ ਦੇ ਆਨਲਾਈਨ ਸਟੋਰ, ਐਮੇਜ਼ਾਨ ਅਤੇ ਫਲਿਪਕਾਰਟ ’ਤੇ ਹੋਵੇਗੀ। 

PunjabKesari

Lava Probuds 2 ਦੀਆਂ ਖੂਬੀਆਂ
ਇਸ ਈਅਰਬਡ ’ਚ 14mm ਦਾ ਡਾਇਨਾਮਿਕ ਡ੍ਰਾਈਵਰ ਦਿੱਤਾਗਿਆ ਹੈ। ਇਸ ਦੇ ਨਾਲ ਇੰਸਟੈਂਟ ਵੇਕ ਅਤੇ ਪੇਅਰ ਤਕਨਾਲੋਜੀ ਦਾ ਸਪੋਰਟ ਹੈ। ਕੁਨੈਕਟੀਵਿਟੀ ਲਈਲਾਵਾ ਪ੍ਰੋਬਡਸ 2 ’ਚ ਬਲੂਟੁੱਥ ਵ5.0 ਦਿੱਤਾ ਗਿਆ ਹੈ। ਲਾਵਾ ਪ੍ਰੋਬਡਸ 2 ਦੀ ਬੈਟਰੀ ਨੂੰ ਲੈ ਕੇ 23 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ ਜਿਨ੍ਹਾਂ ’ਚ ਬਡਸ ਦੀ ਬੈਟਰੀ ਲਾਈਫ 5 ਘੰਟਿਆਂ ਦੀ ਅਤੇ ਚਾਜਿੰਗ ਕੇਸ ਦੇ 18 ਘੰਟੇ ਸ਼ਾਮਲ ਹੈ। ਲਾਵਾ ਪ੍ਰੋਬਡਸ 2 ਨੂੰ ਵਾਟਰ ਰੈਸਿਸਟੈਂਟ ਲਈ IPX5 ਦੀ ਰੇਟਿੰਗ ਮਿਲੀ ਹੈ। 

PunjabKesari

ਦੱਸ ਦੇਈਏ ਕਿ ਲਾਵਾ ਪ੍ਰੋਬਡਸ ਨੂੰ ਇਸੇ ਸਾਲ ਜੂਨ ’ਚ 2,199 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਲਾਵਾ ਪ੍ਰੋਬਡਸ ਦੇ ਹਰੇਕ ਈਅਰਬਡਸ ’ਚ 55mAh ਦੀ ਬੈਟਰੀ ਦਿੱਤੀ ਗਈ ਹੈ। ਨਾਲ ਹੀ ਚਾਰਜਿੰਗ ਕੇਸ ’ਚ 500mAh ਦੀ ਬੈਟਰੀ ਹੈ। ਚਾਰਜਿੰਗ ਨਾਲ ਬੈਟਰੀ ਨੂੰ ਲੈ ਕੇ 25 ਘੰਟਿਆਂ ਦੇ ਪਲੇਅਬੈਕ ਦਾ ਦਾਅਵਾ ਕੀਤਾ ਗਿਆ ਹੈ। ਬਡਸ ’ਚ 11.6mm ਦਾ ਐਡਵਾਂਸ ਡ੍ਰਾਈਵਰ ਹੈ ਜਿਸ ਦੇ ਨਾਲ ਮੀਡੀਆਟੈੱਕ Airoha ਚਿਪਸੈੱਟ ਦਾ ਸਪੋਰਟ ਹੈ। 


Rakesh

Content Editor

Related News