4G VoLTE ਨਾਲ ਲੈਸ ਭਾਰਤ ਦਾ ਪਹਿਲਾ ਫੀਚਰ ਫੋਨ ਹੋਇਆ ਲਾਂਚ
Tuesday, Feb 07, 2017 - 09:00 AM (IST)

ਜਲੰਧਰ- ਭਾਰਤੀ ਸਮਾਰਟਫੋਨ ਮੇਕਰ ਕੰਪਨੀ ਲਾਵਾ ਨੇ ਪਹਿਲਾ 4G VoLTE ਫੀਚਰ ਫੋਨ ਲਾਂਚ ਕੀਤਾ ਹੈ। ਇਸ ਫੋਨ ਦਾ ਨਾਂ ਲਾਵਾ 4G ਕਨੈਕਟ M1 ਹੈ, ਜਿਸ ਦੀ ਕੀਮਤ 3,333 ਰੁਪਏ ਹੈ। ਕੰਪਨੀ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਹਫਤਿਆਂ ''ਚ ਹੀ ਇਹ ਡਿਵਾਈਸ ਰਿਟੇਲ ਸਟੋਰਸ ''ਤੇ ਵਿਕਰੀ ਲਈ ਉਪਲੱਬਧ ਹੋਵੇਗਾ।
ਇਸ ਮੌਕੇ ''ਤੇ ਕੰਪਨੀ ਨੇ ਕਿਹਾ ਹੈ ਕਿ 4G ਕਨੈਕਟ M1 ਭਾਰਤ ਦਾ ਪਹਿਲਾ 47 VoLTE ਵਾਲਾ ਫੀਚਰ ਫੋਨ ਹੈ। ਕੰਪਨੀ ਦਾ ਦੇਸ਼ ''ਚ 4G ਸੇਵਾ ਦੀ ਵੱਧਦੀ ਪ੍ਰਸਿੱਧੀ ਨੂੰ ਸਮਝਾਉਂਦੇ ਹੋਏ ਇਸ ਡਿਵਾਈਸ ਨੂੰ ਉਤਾਰਿਆ ਹੈ। ਰਿਲਾਇੰਸ ਡਿਓ ਦੇ ਆਉਣ ਨਾਲ 4G VoLTE ਦੇ ਖੇਤਰ ''ਚ ਕਾਫੀ ਤੇਜ਼ੀ ਆਈ ਹੈ।
ਫੋਨ ''ਚ 2.4 ਇੰਚ ਦੀ ਡਿਸਪਲੇ ਹੈ। ਕੰਪਨੀ ਨੇ ਇਸ ''ਚ 1.2GHz ਕਵਾਡ-ਕੋਰ ਪ੍ਰੋਸੈਸਰ ਨਾਲ 512 ਐੱਮ. ਬੀ. ਰੈਮ ਦਿੱਤੀ ਹੈ, ਇਨਬਿਲਟ ਸਟੋਰੇਜ 4ਜੀਬੀ ਹੈ ਅਤੇ ਯੂਜ਼ਰ 32ਜੀਬੀ ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰ ਸਕੇਗੀ। ਇਸ ਫੋਨ ''ਚ ਵੀ. ਜੀ. ਏ. ਕੈਮਰਾ ਵੀ ਹੈ, ਜਿਸ ਨਾਲ ਤੁਸੀਂ ਜ਼ਰੂਰਤ ਦੇ ਸਮੇਂ ''ਤੇ ਕੁਝ ਤਸਵੀਰਾਂ ਵੀ ਲੈ ਸਕੋਗੇ, ਫੋਨ ਦੀ ਬੈਟਰੀ 1750mAh ਹੈ। 4G VoLTE ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ, 4G ਤੋਂ ਇਲਾਵਾ ਲਾਵਾ ਦਾ ਇਹ ਫੋਨ 2G ਵਾਇਸ ਕਾਲਿੰਗ ਅਤੇ ਐਜ਼ ਕਨੈਕਟੀਵਿਟੀ ਨਾਲ ਆਉਂਦਾ ਹੈ।