ਲਾਵਾ ਨੇ ਲਾਂਚ ਕੀਤਾ ਐਕਸ ਸੀਰੀਜ ਦਾ ਨਵਾਂ 4ਜੀ ਸਮਾਰਟਫੋਨ

Thursday, Jun 09, 2016 - 12:00 PM (IST)

ਲਾਵਾ ਨੇ ਲਾਂਚ ਕੀਤਾ ਐਕਸ ਸੀਰੀਜ ਦਾ ਨਵਾਂ 4ਜੀ ਸਮਾਰਟਫੋਨ

ਜਲੰਧਰ - ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਲਾਵਾ ਨੇ ਨਵਾਂ 4ਜੀ ਬਜਟ ਸਮਾਰਟਫੋਨ ਐਕਸ46 (Lava X46) 7,999 ਰੁਪਏ ਕੀਮਤ ''ਚ ਲਾਂਚ ਕਰ ਦਿੱਤਾ ਹੈ।  ਇਹ 12 ਭਾਰਤੀ ਭਾਸ਼ਾਵਾਂ ਸਪੋਰਟ ਦੇ ਨਾਲ ਗੋਲਡਨ ਕਲਰ ਵੇਰਿਅੰਟ ''ਚ ਉਪਲੱਬਧ ਹੋਵੇਗਾ। 


ਇਸ ਸਮਾਰਟਫੋਨ ਦੇ ਫੀਚਰਸ - 
ਡਿਸਪਲੇ :
ਇਸ ਸਮਾਰਟਫੋਨ ''ਚ 5 ਇੰਚ ਦੀ ਐੱਚ. ਡੀ ਆਈ. ਪੀ. ਐੱਸ 720x 1280 ਪਿਕਸਲ ਰੈਜ਼ੋਲਿਊਸ਼ਨ ''ਤੇ ਕੰਮ ਕਰਨ ਵਾਲੀ ਡਿਸਪਲੇ ਦਿੱਤੀ ਗਈ ਹੈ। 
ਪ੍ਰੋਸੈਸਰ :
ਇਸ ''ਚ 1.3 ਗੀਗਾਹਰਟਜ ਕਵਾਡ-ਕੋਰ ਪ੍ਰੋਸੈਸਰ ਸ਼ਾਮਿਲ ਹੈ।
ਮੈਮਰੀ :
ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 272 ਡੀ. ਡੀ. ਆਰ3 R1M  ਨਾਲ 872 ਇੰਟਰਨਲ ਸਟੋਰੇਜ ਮੌਜੂਦ ਹੈ, ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ 3272 ਤੱਕ ਵਧਾਈ ਜਾ ਸਕਦਾ ਹੈ।
ਕੈਮਰਾ :
ਇਸ ''ਚ ਡਿਊਲ LED ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। 
ਬੈਟਰੀ :
ਇਸ ''ਚ 2500mAh ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ ਜੋ 16 ਘੰਟੇ ਦਾ ਟਾਕਟਾਈਮ ਦੇਵੇਗੀ । 
ਹੋਰ ਫੀਚਰਸ :
ਹੋਰ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਡਿਊਲ ਸਿਮ 4G ਸਮਾਰਟਫੋਨ ''ਚ GPS, ਬਲੂਟੁੱਥ, WiFi a/b/g/n/ac ਅਤੇ ਮਾਇਕ੍ਰੋ USB ਜਿਹੇ ਫੀਚਰਸ ਸ਼ਾਮਿਲ ਹੈ।

Related News