Lava ਪੇਸ਼ ਕਰਨ ਵਾਲੀ ਹੈ ਦੋ ਨਵੇਂ ਦਮਦਾਰ ਸਮਾਰਟਫੋਨਜ਼
Friday, Mar 10, 2017 - 11:19 AM (IST)

ਜਲੰਧਰ- ਭਾਰਤ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਲਾਵਾ ਜਲਦ ਹੀ ਦੋ ਨਵੇਂ ਸਮਾਰਟਫੋਨਜ਼ ਲਾਂਚ ਕਰਨ ਵਾਲੀ ਹੈ। ਜਾਣਕਾਰੀ ਦੇ ਮੁਤਾਬਕ ਇਸ ਫੋਨਜ਼ ''ਚ ਲਾਵਾ ਜ਼ੈੱਡ 25 ਅਤੇ ਲਾਵਾ ਜ਼ੈੱਡ 10 ਸ਼ਾਮਲ ਹੋਣਗੇ। ਇੰਨ੍ਹਾਂ 14 ਮਾਰਚ ਨੂੰ ਲਾਂਚ ਕੀਤਾ ਜਾਵੇਗਾ। ਫੀਚਰਸ ਦੀ ਗੱਲ ਕਰੀਏ ਤਾਂ ਇਨ੍ਹਾਂ ''ਚੋਂ ਐਂਡਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ Lava Z25 ਸਮਾਰਟਫੋਨ ''ਚ 1.51GHz ਆਕਟਾ-ਕੋਰ ਮੀਡੀਆਟੇਕ MT 6750 ਪ੍ਰੋਸੈਸਰ ਅਤੇ 4 ਜੀਬੀ ਰੈਮ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਗੇਮਜ਼ ਨੂੰ ਖੇਡਣ ਲਈ ਇਸ ''ਚ ਮਾਲੀ T860 GPU ਵੀ ਮੌਜੂਦ ਹੋਵੇਗਾ। ਇਸ ਸਮਾਰਟਫੋਨ ਨੂੰ 17,000 ਰੁਪਏ ਕੀਮਤ ''ਚ ਲਾਂਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੰਪਨੀ Lava Z10 ਨਾਂ ਇਕ ਬਜਟ ਸਮਾਰਟਫੋਨ ਵੀ ਲਾਂਚ ਕਰੇਗੀ, ਜੋ ਕਵਾਡ-ਕੋਰ ਪ੍ਰੋਸੈਸਰ ਅਤੇ 2ਜੀਬੀ ਰੈਮ ਨਾਲ ਲੈਸ ਹੋਵੇਗਾ।
ਜ਼ਿਕਰਯੋਗ ਹੈ ਕਿ ਕੰਪਨੀ ਫਰਵਰੀ ਦੇ ਮਹੀਨੇ ''ਚ ਦੋ ਸਮਾਰਟਫੋਨਜ਼ (ਲਾਵਾ ਏ73 ਅਤੇ ਲਾਵਾ ਐਕਸ 28+) ਨੂੰ 5,149 ਰੁਪਏ ਕੀਮਤ ''ਚ ਲਾਂਚ ਕਰ ਚੁੱਕੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਲਾਵਾ ਦੇ ਨਵੇਂ ਫੋਨਜ਼ ਨੂੰ ਲੋਕਾਂ ਦੀ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਮਿਲਦੀ।