16GB ਰੈਮ ਨਾਲ ਲਾਂਚ ਹੋਇਆ Lava Blaze 5G, ਕੀਮਤ 15 ਹਜ਼ਾਰ ਰੁਪਏ ਤੋਂ ਵੀ ਘੱਟ

08/04/2023 4:54:14 PM

ਗੈਜੇਟ ਡੈਸਕ- ਭਾਰਤੀ ਸਮਾਰਟਫੋਨ ਨਿਰਮਾਤਾ ਲਾਵਾ ਨੇ ਆਪਣੇ Lava Blaze 5G ਦੇ 8 ਜੀ.ਬੀ. ਰੈਮ ਵੇਰੀਐਂਟ ਨੂੰ ਲਾਂਚ ਕਰ ਦਿੱਤਾ ਹੈ। Lava Blaze 5G ਨੂੰ ਪਿਛਲੇ ਸਾਲ ਨਵੰਬਰ 'ਚ 4 ਜੀ.ਬੀ. ਰੈਮ ਨਾਲ ਲਾਂਚ ਕੀਤਾ ਗਿਆ ਸੀ ਅਤੇ ਇਹ ਭਾਰਤ ਦਾ ਸਭ ਤੋਂ ਸਸਤਾ 5ਜੀ ਫੋਨ ਸੀ। ਫੋਨ ਦੇ ਨਵੇਂ ਵੇਰੀਐਂਟ ਨੂੰ 15 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ 'ਚ ਲਾਂਚ ਕੀਤਾ ਗਿਆ ਸੀ। ਇਹ 8 ਜੀ.ਬੀ. ਤਕ ਵਰਚੁਅਲ ਰੈਮ ਨੂੰ ਵੀ ਸਪੋਰਟ ਕਰਦਾ ਹੈ।

Lava Blaze 5G 8GB ਦੀ ਕੀਮਤ

8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵਾਲਾ ਲਾਵਾ ਬਲੇਜ਼ 5ਜੀ ਗਲਾਸ ਗਰੀਨ ਅਤੇ ਗਲਾਸ ਬਲਿਊ ਕਲਰ ਆਪਸ਼ਨ 'ਚ ਆਉਂਦਾ ਹੈ। ਫੋਨ ਦੀ ਕੀਮਤ 12,999 ਰੁਪਏ ਹੈ। ਇਸਨੂੰ ਲਾਵਾ ਆਨਲਾਈਨ ਸਟੋਰ ਅਤੇ ਐਮਾਜ਼ੋਨ ਇੰਡੀਆ ਤੋਂ ਖਰੀਦਿਆ ਜਾ ਸਕਦਾ ਹੈ। ਦੱਸ ਦੇਈਏ ਕਿ ਲਾਵਾ ਬਲੇਜ਼ 5ਜੀ 'ਚ 4 ਜੀ.ਬੀ. ਅਤੇ 6 ਜੀ.ਬੀ. ਰੈਮ ਆਪਸ਼ਨ ਵੀ ਹਨ ਜਿਨ੍ਹਾਂ ਦੀ ਕੀਮਤ 10,999 ਰੁਪਏ ਅਤੇ 11,999 ਰੁਪਏ ਹੈ।

Lava Blaze 5G 8GB ਦੇ ਫੀਚਰਜ਼

Lava Blaze 5G ਦੇ ਨਵੇਂ ਸਟੋਰੇਜ ਵੇਰੀਐਂਟ ਨੂੰ ਵੀ ਪਹਿਲਾਂ ਵਾਲੇ ਫੋਨ ਵਰਗੇ ਫੀਚਰਜ਼ ਨਾਲ ਲੈਸ ਕੀਤਾ ਗਿਆ ਹੈ। ਯਾਨੀ ਫੋਨ 'ਚ ਤੁਹਾਨੂੰ ਸਿਰਫ ਰੈਮ ਅਤੇ ਲੇਟੈਸਟ ਐਂਡਰਾਇਡ 13 ਦਾ ਅਪਡੇਟ ਮਿਲਦਾ ਹੈ। Lava Blaze 5G 'ਚ 6.51 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ, ਜਿਸਦਾ ਰੈਜ਼ੋਲਿਊਸ਼ਨ (720x1600 ਪਿਕਸਲ) ਅਤੇ ਰਿਫ੍ਰੈਸ਼ ਰੇਟ 90 ਹਰਟਜ਼ ਹੈ। ਡਿਸਪਲੇਅ ਦੇ ਨਾਲ 2.5ਡੀ ਕਰਵਡ ਗਲਾਸ ਮਿਲਦਾ ਹੈ। ਫੋਨ 'ਚ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਅਤੇ 8 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਦੀ ਸਟੋਰੇਜ ਮਿਲਦੀ ਹੈ। ਰੈਮ ਨੂੰ 16 ਜੀ.ਬੀ. ਵਰਚੁਅਲੀ (8 ਜੀ.ਬੀ. ਫਿਜੀਕਲ ਅਤੇ 8 ਜੀ.ਬੀ. ਵਰਚੁਅਲ) ਤਕ ਵਧਾਇਆ ਜਾ ਸਕਦਾ ਹੈ।

Lava Blaze 5G ਦੇ ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸਦੇ ਨਾਲ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦ ਹੈ। ਫੋਨ 'ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਏ.ਆਈ. ਸੈਂਸਰ ਮਿਲਦਾ ਹੈ। ਇਸਦੇ ਨਾਲ ਇਲੈਕਟ੍ਰੋਨਿਕ ਇਮੇਜ ਸਟੇਬਿਲਾਈਜੇਸ਼ਨ ਹੈ। ਫਰੰਟ 'ਚ 8 ਮੈਗਾਪਿਕਸਲ ਦਾ ਕੈਮਰਾ ਹੈ। ਫੋਨ 'ਚ 5000mAh ਦੀ ਬੈਟਰੀ ਅਤੇ ਫਾਸਟ ਚਾਰਜਿੰਗ ਦਾ ਸਪੋਰਟ ਹੈ। ਫੋਨ 'ਚ ਚਾਰਜਿੰਗ ਲਈ ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਸਕਿਓਰਿਟੀ ਲਈ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਮਿਲਦਾ ਹੈ। ਕੁਨੈਕਟੀਵਿਟੀ ਲਈ ਫੋਨ 'ਚ 5ਜੀ, ਵਾਈ-ਫਾਈ, ਬਲੂਟੁੱਥ 5.1, ਜੀ.ਪੀ.ਐੱਸ. ਅਤੇ ਇਕ 3.5mm ਆਡੀਓ ਜੈੱਕ ਮਿਲਦਾ ਹੈ।


Rakesh

Content Editor

Related News