ਖ਼ਾਸ ਤੌਰ ’ਤੇ ਜਨਾਨੀਆਂ ਲਈ ਲਾਂਚ ਹੋਇਆ ਇਹ ਸਮਾਰਟਫੋਨ, ਕੀਮਤ 7 ਹਜ਼ਾਰ ਰੁਪਏ ਤੋਂ ਵੀ ਘੱਟ

12/23/2020 3:51:32 PM

ਗੈਜੇਟ ਡੈਸਕ– ਭਾਰਤ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਲਾਵਾ ਨੇ ਨਵਾਂ BeU ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਖ਼ਾਸ ਤੌਰ ’ਤੇ ਜਨਾਨੀਆਂ ਲਈ ਡਿਜ਼ਾਇਨ ਕੀਤਾ ਗਿਆ ਹੈ। ਕੰਪਨੀ ਨੇ ਦੱਸਿਆ ਹੈ ਕਿ ਇਸ ਵਿਚ ਲਾਵਾ ਬੀ.ਯੂ. ਨਾਂ ਦਾ ਸ਼ੇਫਟੀ ਐਪ ਪ੍ਰੀਲੋਡਿਡ ਹੀ ਮਿਲੇਗਾ। ਹਾਲਾਂਕਿ ਇਹ ਐਪ ਕਿਵੇਂ ਕੰਮ ਕਰੇਗਾ ਇਸ ਬਾਰੇ ਅਜੇ ਜਾਣਕਾਰੀ ਨਹੀਂ ਦਿੱਤੀ ਗਈ। ਇਸ ਫੋਨ ਦੇ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 6,888 ਰੁਪਏ ਰੱਖੀ ਗਈ ਹੈ। 

Lava BeU ਦੇ ਫੀਚਰਜ਼
ਡਿਸਪਲੇਅ    - 6.08 ਇੰਚ ਦੀ ਐੱਚ.ਡੀ. ਪਲੱਸ (1,560x720 ਪਿਕਸਲ)
ਪ੍ਰੋਸੈਸਰ    - Unisoc SC9863A ਆਕਟਾ-ਕੋਰ (1.6 ਗੀਗਾਹਰਟਜ਼)
ਰੈਮ    - 2 ਜੀ.ਬੀ.
ਸਟੋਰੇਜ    - 32 ਜੀ.ਬੀ.
ਓ.ਐੱਸ.    - ਐਂਡਰਾਇਡ 10 ਗੋ ਐਡੀਸ਼ਨ
ਰੀਅਰ ਕੈਮਰਾ    - 13MP (ਪ੍ਰਾਈਮਰੀ)+2MP (ਸੈਕੇਂਡਰੀ)
ਫਰੰਟ ਕੈਮਰਾ    - 8MP
ਬੈਟਰੀ    - 4,060mAh
ਕੁਨੈਕਟੀਵਿਟੀ    - ਡਿਊਲ-ਸਿਮ (ਨੈਨੋ), 4G LTE, Wi-Fi 802.11 b/g/n, ਬਲੂਟੂਥ ਵੀ4.2, ਜੀ.ਪੀ.ਐੱਸ./ਏ-ਜੀ.ਪੀ.ਐੱਸ. ਮਾਈਕ੍ਰੋ-ਯੂ.ਐੱਸ.ਬੀ. ਅਤੇ 3.5mm ਹੈੱਡਫੋਨ ਜੈੱ


Rakesh

Content Editor

Related News