ਲਾਵਾ ਨੇ ਲਾਂਚ ਕੀਤਾ ਐਂਡ੍ਰਾਇਡ ਮਾਰਸ਼ਮੈਲੋ ''ਤੇ ਆਧਾਰਿਤ ਨਵਾਂ ਬਜਟ ਸਮਾਰਟਫੋਨ

Monday, Sep 26, 2016 - 03:06 PM (IST)

ਲਾਵਾ ਨੇ ਲਾਂਚ ਕੀਤਾ ਐਂਡ੍ਰਾਇਡ ਮਾਰਸ਼ਮੈਲੋ ''ਤੇ ਆਧਾਰਿਤ ਨਵਾਂ ਬਜਟ ਸਮਾਰਟਫੋਨ

ਜਲੰਧਰ - ਭਾਰਤ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਲਾਵਾ ਨੇ ਨਵਾਂ ਐਂਡ੍ਰਾਇਡ ਮਾਰਸ਼ਮੈਲੋ ''ਤੇ ਆਧਾਰਿਤ ਬਜਟ ਸਮਾਰਟਫੋਨ A97 ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ 5,199 ਰੁਪਏ ਰੱਖੀ ਗਈ ਹੈ। ਇਹ ਫੋਨ ਸਿਰਫ ਗੋਲਡ ਕਲਰ ਆਪਸ਼ਨ ''ਚ ਮਿਲੇਗਾ।

 

ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ''ਚ 5-ਇੰਚ FWVGA (854x480) ਪਿਕਸਲਸ ''ਤੇ ਕੰਮ ਕਰਨ ਵਾਲੀ) ਸਕ੍ਰੀਨ ਦੇ ਨਾਲ 1.3GHZ ਕਵਾਡ- ਕੋਰ ਪ੍ਰੋਸੈਸਰ ਦਿੱਤਾ ਹੈ ਜੋ ਗੇਮਸ ਆਦਿ ਨੂੰ ਖੇਡਣ ''ਚ ਮਦਦ ਕਰੇਗਾ। ਇਸ ਸਮਾਰਟਫੋਨ ''ਚ 1GB RAM  ਦੇ ਨਾਲ 8 ਜੀ. ਬੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰੋ SD ਕਾਰਡ ਦੇ ਜ਼ਰੀਏ 32 ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ।

 

ਕੈਮਰੇ ਦੀ ਗੱਲ ਕੀਤੀ ਜਾਵੇ ਤਾਂ LED ਫਲੈਸ਼  ਦੇ ਨਾਲ 5-ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5-ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਹੈ। 2350 mAh ਬੈਟਰੀ ਦੇ ਨਾਲ ਇਸ ਡਿਊਲ ਸਿਮ, 4G ਸਮਾਰਟਫੋਨ ''ਚ WiFi (802.11b/g/n) ਡਿਊਲ-ਬੈਂਡ, WiFi ਹਾਟਸਪਾਟ ਅਤੇ GPS-AGPS  ਆਦਿ ਫੀਚਰਸ ਮੌਜੂਦ ਹਨ। 


Related News