Lava A7 Wave ਫੀਚਰ ਫੋਨ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

05/10/2019 11:02:36 AM

ਗੈਜੇਟ ਡੈਸਕ– ਡੋਮੈਸਟਿਕ ਹੈਂਡਸੈੱਟ ਨਿਰਮਾਤਾ ਕੰਪਨੀ ਲਾਵਾ ਨੇ ਆਪਣਾ ਨਵਾਂ ਸਮਾਰਟਫੋਨ Lava A7 ਲਾਂਚ ਕਰ ਦਿੱਤਾ ਹੈ। ਭਾਰਤ ’ਚ ਇਸ ਦੀ ਕੀਮਤ 1,799 ਰੁਪਏ ਹੈ। ਡਿਊਲ ਟੋਨ ਫਿਨਿਸ਼ ਵਾਲੇ ਇਸ ਸਮਾਰਟਫੋਨ ’ਚ 2.4 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਸਮਾਰਟਫੋਨ ’ਚ ਪਾਲੀਕਾਰਬੋਨੇਟ ਬਾਡੀ ਦਿੱਤੀ ਗਈ ਹੈ। ਇਹ ਸਮਾਰਟਫੋਨ 1750mAh ਬੈਟਰੀ ਨਾਲ ਲੈਸ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬੈਟਰੀ 6 ਦਿਨ ਤਕ ਦਾ ਬੈਟਰੀ ਬੈਕਅਪ ਦਿੰਦੀ ਹੈ। ਸਮਾਰਟਫੋਨ ਸਟੋਰੇਜ 32 ਜੀ.ਬੀ. ਤਕ ਵਧਾਈ ਜਾ ਸਕਦੀ ਹੈ। 

22 ਭਾਸ਼ਾਵਾਂ ਦੀ ਸਪੋਰਟ
ਲਾਵਾ ਏ7 ਫੋਨ 22 ਭਾਰਤੀ ਭਾਸ਼ਾਵਾਂ ਦੀ ਸਪੋਰਟ ਦੇ ਨਾਲ ਆਉਂਦਾ ਹੈ। ਫੋਨ ਇੰਗਲਿਸ਼, ਹਿੰਦੀ, ਪੰਜਾਬੀ, ਗੁਜਰਾਤੀ, ਤਮਿਲ, ਤੇਲੁਗੂ ਅਤੇ ਕੰਨੜ ਵਰਗੀਆਂ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਇਸ ਫੋਨ ’ਚ ਵਾਇਰਲੈੱਸ ਐੱਫ.ਐੱਮ. ਵਿਦ ਰਿਕਾਰਡਿੰਗ, ਵੀ.ਜੀ.ਏ. ਕੈਮਰਾ, ਆਟੋ ਕਾਲ ਰਿਕਾਰਡਿੰਗ ਅਤੇ ਇੰਸਟੈਂਟ ਟਾਰਚ ਦਿੱਤੀ ਗਈ ਹੈ। ਇੰਸਟੈਂਟ ਚਾਰਜ ਦਾ ਇਸਤੇਮਾਲ ਕਰਨ ਲਈ ਫੋਨ ਨੂੰ ਅਨਲਾਕ ਕਰਨ ਦੀ ਲੋੜ ਨਹੀਂ ਹੈ। 

ਇਸ ਤੋਂ ਇਲਾਵਾ ਫੋਨ ’ਚ ਇਨਕਮਿੰਗ ਲਈ ਕਾਲ ਬਲਿੰਕ ਨੋਟੀਫਿਕੇਸ਼ਨ ਦਿੱਤਾ ਗਿਆ ਹੈ। ਫੋਨ ’ਚ 1000 ਕਾਨਟੈਕਟਸ ਸੇਵ ਕੀਤੇ ਜਾ ਸਕਦੇ ਹਨ। ਇਸ ਫੋਨ ਦੇ ਨਾਲ ਇਕ ਸਾਲ ਦੀ ਰਿਪਲੇਸਮੈਂਟ ਗਾਰੰਟੀ ਵੀ ਮਿਲਦੀ ਹੈ। ਉਥੇ ਹੀ ਐਕਸੈਸਰੀਜ਼ ’ਤੇ 6 ਮਹੀਨੇ ਦਾ ਰਿਪਲੇਸਮੈਂਟ ਆਫਰ ਦਿੱਤਾ ਜਾ ਰਿਹਾ ਹੈ। 


Related News