ਕੱਲ ਲਾਂਚ ਹੋਵੇਗਾ Innova Crysta ਦਾ 2017 ਟੂਰਿੰਗ ਸਪੋਰਟ ਮਾਡਲ

Wednesday, May 03, 2017 - 06:41 PM (IST)

ਕੱਲ ਲਾਂਚ ਹੋਵੇਗਾ Innova Crysta ਦਾ 2017 ਟੂਰਿੰਗ ਸਪੋਰਟ ਮਾਡਲ

ਜਲੰਧਰ- ਭਾਰਤ ''ਚ ਟੋਇਟਾ ਇਨੋਵਾ ਦੀ ਲੋਕਪ੍ਰਿਅਤਾ ਕਿਸੇ ਤੋਂ ਲੁੱਕੀ ਨਹੀਂ ਹੈ ਇਹ ਸੈਗਮੇਂਟ ''ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਹੈ। ਪਿਛਲੇ ਸਾਲ ਮਈ ''ਚ ਟੋਇਟਾ ਨੇ ਇਸ ਦੇ ਨਵੇਂ ਅਵਤਾਰ ਕਰਿਸਟਾ ਨੂੰ ਲਾਂਚ ਕੀਤਾ ਸੀ, ਸ਼ੁਰੂਆਤ ''ਚ ਇਸ ਨੂੰ ਦੋ ਡੀਜ਼ਲ ਇੰਜਣ ''ਚ ਉਤਾਰਿਆ ਗਿਆ, ਪਰ 2016  ਦੇ ਅੰਤ ਤੱਕ ਇਸ ਦਾ ਪੈਟਰੋਲ ਵਰਜਨ ਵੀ ਲਾਂਚ ਹੋ ਗਿਆ। ਹੁਣ ਟੋਇਟਾ ਕੱਲ 4 ਮਈ ਨੂੰ ਇਸਦਾ ਟੂਰਿੰਗ ਸਪੋਰਟ ਵਰਜਨ ਲਾਂਚ ਕਰੇਗੀ। ਟੂਰਿੰਗ ਸਪੋਰਟ ਦੀ ਸਹੂਲਤ ਵੀ- ਐਕਸ (ਐੱਮ. ਟੀ) ਅਤੇ ਜੈੱਡ (ਏ.ਟੀ) ਵੇਰਿਅੰਟ ''ਚ ਮਿਲੇਗੀ, ਇਸ ਦੀ ਕੀਮਤ ਸਟੈਂਡਰਡ ਮਾਡਲ ਤੋਂ ਕਰੀਬ 30-40 ਹਜ਼ੈਰ ਰੂਰੁਪਏ ਜ਼ਿਆਦਾ ਹੋ ਸਕਦੀ ਹੈ।

ਮੌਜੂਦਾ ਇਨੋਵਾ ਕਰਿਸਟਾ ''ਚ 2.4 ਲਿਟਰ ਡੀਜ਼ਲ, 2.8 ਲਿਟਰ ਡੀਜ਼ਲ ਅਤੇ 2.7 ਲਿਟਰ ਪੈਟਰੋਲ ਇੰਜਣ ਦੀ ਆਪਸ਼ਨ ਮਿਲਦੀ ਹੈ, ਸੰਭਾਵਨਾ ਹੈ ਕਿ ਇਨ੍ਹਾਂ ਸਾਰਿਆਂ ਇੰਜਣਾਂ ਦੀ ਆਪਸ਼ਨ ਟੂਰਿੰਗ ਸਪੋਰਟ ''ਚ ਵੀ ਮਿਲੇਗਾ। 2.7 ਲਿਟਰ ਪੈਟਰੋਲ ਇੰਜਣ ਟੂਰਿੰਗ ਸਪੋਰਟ ਦੇ ਵੀ-ਐਕਸ (ਐੱਮ. ਟੀ) ਅਤੇ ਜੈੱਡ (ਏ. ਟੀ) ''ਚ ਆ ਸਕਦਾ ਹੈ, ਉਥੇ ਹੀ 2.4 ਲਿਟਰ ਡੀਜ਼ਲ ਇੰਜਣ ਦੀ ਆਪਸ਼ਨ ਵੀ. ਐੱਕਸ (ਐੱਮ. ਟੀ)  ਅਤੇ 2.8 ਲਿਟਰ ਡੀਜ਼ਲ ਇੰਜਣ ਦੀ ਆਪਸ਼ਨ ਜੈੱਡ (ਏ. ਟੀ) ਵੇਰਿਅੰਟ ''ਚ ਆ ਸਕਦਾ ਹੈ।


Related News