ਜ਼ਬਰਦਸਤ ਖ਼ੂਬੀਆਂ ਦੇ ਨਾਲ ਲਾਂਚ ਹੋਇਆ Redmi Note ਦਾ ਇਹ ਫ਼ੋਨ, ਕੀਮਤ 15 ਹਜ਼ਾਰ ਤੋਂ ਵੀਂ ਘੱਟ

Friday, Nov 27, 2020 - 02:11 PM (IST)

ਨਵੀਂ ਦਿੱਲੀ: ਲੰਬੀ ਉਡੀਕ ਤੋਂ ਬਾਅਦ ਸ਼ਾਓਮੀ ਦੇ ਬ੍ਰੈਂਡ ਰੈੱਡਮੀ ਨੇ ਆਪਣੀ ਧਾਂਸੂ ਸਮਾਰਟਫੋਨ ਸੀਰੀਜ਼ ਰੈੱਡਮੀ ਨੋਟ 9 5ਜੀ ਨੂੰ ਲਾਂਚ ਕਰ ਦਿੱਤਾ ਹੈ। ਰੈੱਡਮੀ ਨੇ ਰੈੱਡਮੀ ਨੋਟ 9 5ਜੀ ਅਤੇ ਰੈੱਡਮੀ ਨੋਟ 9 ਪ੍ਰੋ 5ਜੀ ਦੇ ਨਾਲ ਹੀ ਰੈੱਡਮੀ ਨੋਟ 9 4ਜੀ ਵੀ ਲਾਂਚ ਕਰ ਦਿੱਤੇ ਹਨ, ਜੋ ਬੇਹੱਦ ਕਿਫਾਇਤੀ ਹਨ। ਰੈੱਡਮੀ ਨੇ ਰੈੱਡਮੀ ਨੋਟ 9 5ਜੀ ਦੇ 6ਜੀ.ਬੀ. ਰੈਮ+128 ਜੀ.ਬੀ.ਸਟੋਰੇਜ ਵੈਰੀਐਂਟ ਨੂੰ 1299 ਯੁਆਨ (ਚੀਨੀ ਕਰੰਸੀ) ਭਾਵ ਸਿਰਫ 14,573.90 ਰੁਪਏ 'ਚ ਲਾਂਚ ਕੀਤਾ ਹੈ। ਉੱਧਰ ਰੈੱਡਮੀ ਨੋਟ 9 ਪ੍ਰੋ 5ਜੀ ਨੂੰ 1599 ਯੁਆਨ ਭਾਵ 17,944.19 ਰੁਪਏ 'ਚ ਲਾਂਚ ਕੀਤਾ ਗਿਆ ਹੈ। 
ਰੈੱਡਮੀ ਨੋਟ 9 5ਜੀ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੈਰੀਐਂਟ ਨੂੰ 1599 ਯੁਆਨ ਭਾਵ 16,818.53 ਰੁਪਏ 'ਚ ਲਾਂਚ ਕੀਤਾ ਗਿਆ ਹੈ। ਉੱਧਰ ਇਸ ਧਾਂਸੂ ਫੋਨ ਦੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੈਰੀਐਂਟ ਨੂੰ 1699 ਯੁਆਨ ਭਾਵ 19,063 ਰੁਪਏ 'ਚ ਲਾਂਚ ਕੀਤਾ ਗਿਆ ਹੈ। ਰੈੱਡਮੀ ਨੋਟ 9 ਪ੍ਰੋ 5ਜੀ ਨੂੰ ਵੀ ਸ਼ਾਓਮੀ ਨੇ 3 ਵੈਰੀਐਂਟ 'ਚ ਲਾਂਚ ਕੀਤਾ ਹੈ, ਜਿਸ 'ਚ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੈਰੀਐਂਟ ਦੀ ਕੀਮਤ 16,818 ਰੁਪਏ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਵੈਰੀਐਂਟ ਦੀ ਕੀਮਤ 20,187 ਰੁਪਏ ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੈਰੀਐਂਟ ਦੀ ਕੀਮਤ 22,428 ਰੁਪਏ ਰੱਖੀ ਗਈ ਹੈ। ਸ਼ਾਓਮੀ ਨੇ ਰੈੱਡਮੀ ਨੋਟ 9 4ਜੀ ਨੂੰ ਵੀ 4 ਵੈਰੀਐਂਟ 'ਚ ਲਾਂਚ ਕੀਤਾ ਹੈ, ਜਿਸ 'ਚ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੈਰੀਐਂਟ ਦੀ ਕੀਮਤ 11,209 ਰੁਪਏ, 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਵੈਰੀਐਂਟ ਦੀ ਕੀਮਤ 12,331 ਰੁਪਏ, 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੈਰੀਐਂਟ ਦੀ ਕੀਮਤ 14,573 ਰੁਪਏ ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੈਰੀਐਂਟ ਦੀ ਕੀਮਤ 16,819 ਰੁਪਏ ਰੱਖੀ ਗਈ ਹੈ। 

PunjabKesari

Redmi Note 9 5G Specifications

ਰੈੱਡਮੀ ਦੇ ਸਭ ਤੋਂ ਸਸਤੇ 5ਜੀ ਫ਼ੋਨ ਰੈੱਡਮੀ ਨੋਟ 9 5ਜੀ ਦੀਆਂ ਖ਼ੂਬੀਆਂ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਨੂੰ MediaTek Dimensity 800U ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਹੈ। ਇਸ 'ਚ 6.53 ਇੰਚ ਦੀ ਫੁੱਲ ਐੱਚ ਡੀ+ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਲੱਗੀ ਹੈ, ਜਿਸ ਦਾ ਸਕ੍ਰੀਨ ਰਿਜ਼ਾਲਿਊਸ਼ਨ 1080 ਗੁਣਾਂ 2340 ਪਿਕਸਲ ਹੈ। ਇਸ ਫ਼ੋਨ 'ਚ 13 ਮੈਗਾਪਿਕਸਲ ਦੇ ਸੈਲਫੀ ਕੈਮਰੇ ਦੇ ਨਾਲ ਹੀ 48 ਮੈਗੀਪਿਕਸਲ ਪ੍ਰਾਇਮਰੀ ਸੈਂਸਰ ਵਾਲਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ 8 ਮੈਗਾਪਿਕਸਲ ਦਾ ਅਲਟਰਾ ਵਾਈਡ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕਰੋ ਸੈਂਸਰ ਲੱਗਿਆ ਹੈ। ਇਸ ਫੋਨ 'ਚ 5000 ਐੱਮ.ਏ.ਐੱਚ. ਬੈਟਰੀ ਲੱਗੀ ਹੈ, ਜੋ ਕਿ 18 ਡਬਲਿਊ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਹੈ। 


Aarti dhillon

Content Editor

Related News