20MP ਦੇ ਫਰੰਟ ਕੈਮਰੇ ਨਾਲ ਲਾਂਚ ਹੋਇਆ Oppo F5 ਸਮਾਰਟਫੋਨ

Friday, Oct 27, 2017 - 10:01 AM (IST)

20MP ਦੇ ਫਰੰਟ ਕੈਮਰੇ ਨਾਲ ਲਾਂਚ ਹੋਇਆ Oppo F5 ਸਮਾਰਟਫੋਨ

ਜਲੰਧਰ- ਭਾਰਤ 'ਚ ਅੋਪੋ ਐੱਫ auraua 5.2 ਨਵੰਬਰ ਨੂੰ ਲਾਂਚ ਹੋਵੇਗਾ, ਭਾਰਤੀ ਲਾਂਚ ਤੋਂ ਪਹਿਲਾਂ ਕੰਪਨੀ ਹੁਣ ਇਸ ਸਮਾਰਟਫੋਨ ਨੂੰ ਫਿਲੀਪੀਨਸ 'ਚ ਲਾਂਚ ਕਰ ਦਿੱਤਾ ਹੈ। ਹੈਂਡਸੈੱਟ ਦੀ ਕੀਮਤ 15,990 P8P ਰੱਖੀ ਗਈ ਹੈ, ਜੋ ਕਿ 20,038 ਰੁਪਏ ਦੇ ਕਰੀਬ ਹੈ। ਇਸ ਫੋਨ ਦੇ ਪ੍ਰੀ-ਆਰਡਰ ਅੱਜ ਤੋਂ ਹੋਣਗੇ ਅਤੇ ਇਸ ਦੀ ਸ਼ਿਪਿੰਗ 4 ਨਵੰਬਰ ਤੋਂ ਹੋਵੇਗੀ।

ਸਮਾਰਟਫੋਨ ਦੀ ਇਸ ਲਾਂਚ ਤੋਂ ਬਾਅਦ ਹੁਣ ਫੋਨ ਦੀ ਸਾਰੀ ਜਾਣਕਾਰੀ ਆਫਿਸ਼ੀਅਲ ਹੋ ਚੁੱਕੀ ਹੈ। ਨਵਾਂ ਅੋਪੋ ਸਮਾਰਟਫੋਨ ਅੋਪੋ 5 ਇਕ ਸੈਲਫੀ ਸੈਂਟ੍ਰਿਕ ਸਮਾਰਟਫੋਨ ਹੈ। ਅੋਪੋ ਕਾਫੀ ਸਮੇਂ ਤੋਂ ਆਪਣੀ ਸੈਲਫੀ ਟੈਕਨਾਲੋਜੀ 'ਤੇ ਕੰਮ ਕਰ ਰਹੀ ਹੈ। ਇਹੀ ਕਾਰਨ ਹੈ ਕਿ ਕੰਪਨੀ ਨੇ ਇਸ ਸਮਾਰਟਫੋਨ ਕੈਮਰੇ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਹੈ।

ਫੀਚਰਸ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ ਕੰਪਨੀ ਨੇ ਬਿਊਟੀ ਰਿਕਗਿਨਸ਼ਨ ਟੈਕਨਾਲੋਜੀ 1.9. ਨੂੰ ਜ਼ਰੂਰਤ ਦਿੱਤਾ ਹੈ। ਕੰਪਨੀ ਦੇ ਮੁਤਾਬਕ ਇਹ ਸੈਲਫੀ ਸ਼ਾਟ ਪਰਫੈਕਟ ਬਣਾਉਣ ਲਈ ਕਰੀਬ 200 ਫੇਸ਼ਿਅਲ ਰਿਕਗਿਨਸ਼ਨ ਸਪਾਟਸ ਨੂੰ ਸਕੈਨ ਕਰਦੀ ਹੈ। ਇਸ ਫੋਨ ਦੇ ਫਰੰਟ 'ਚ ਡਿਊਲ ਕੈਮਰਾ ਸੈੱਟਅਪ ਨਹੀਂ ਦਿੱਤਾ ਹੈ, ਸਗੋਂ ਫਰੰਟ 'ਚ ਸਿੰਗਲ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ ਕੰਪਨੀ ਨੇ ਬਿਊਟੀ ਰਿਕਗਿਨਸ਼ਨ 200 ਫੇਸ਼ੀਅਲ ਰਿਕਗਿਨਸ਼ਨ ਸਪਾਟਸ ਨੂੰ ਸਕੈਨ ਕਰਦੀ ਹੈ।

ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ ਬੇਜ਼ਲਲੈਸ 6 ਇੰਚ ਦੀ ਫੁੱਲ ਐੱਚ. ਡੀ. ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਰੇਸ਼ਿਓ 18:9 ਰੱਖਿਆ ਗਿਆ ਹੈ। ਇਸ ਸਮਾਰਟਫੋਨ 'ਚ ਮੀਡੀਆ ਟੈੱਕ Mt6763T ਚਿੱਪਸੈੱਟ ਦਿੱਤਾ ਗਿਆ ਹੈ। ਇਹ ਫੋਨ 4 ਜੀ. ਬੀ. ਰੈਮ ਅਤੇ 32 ਜੀ. ਬੀ. ਰੈਮ ਸਟੋਰੇਜ ਨਾਲ ਆਉਂਦਾ ਹੈ। ਇਸ ਫੋਨ ਦੀ 6 ਜੀ. ਬੀ. ਰੈਮ ਮਾਡਲ ਵੀ ਹੈ, ਜਿਸ 'ਚ 64 ਜੀ. ਬੀ. ਸਟੋਰੇਜ ਹੈ। ਇਸ ਸਟੋਰੇਜ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੀ ਮਦਦ ਨਾਲ 256 ਜੀ. ਬੀ. ਟੀ. ਵਧਾਈ ਜਾ ਸਕਦੀ ਹੈ। ਇਸ ਫੋਨ 'ਚ 3200 ਐੱਮ. ਏ. ਐੱਚ. ਦੀ ਬੈਟਰੀ ਅਤੇ ਇਹ ਫੋਨ ਐਂਡ੍ਰਾਇਡ ਨੂਗਟ 'ਤੇ ਕੰਮ ਕਰਦਾ ਹੈ।


Related News