Huawei Honor 9 ਸਮਾਰਟਫੋਨ ਹੋਇਆ ਲਾਂਚ
Monday, Jun 12, 2017 - 07:12 PM (IST)
ਜਲੰਧਰ—Huawei ਨੇ Honor ਬ੍ਰਾਂਡ ਨੇ ਚੀਨ 'ਚ ਆਪਣਾ ਨਵਾਂ ਸਮਾਰਟਫੋਨ Honor 9 ਲਾਂਚ ਕਰ ਦਿੱਤਾ ਹੈ। Honor ਦੇ ਨਵੇਂ ਹੈਂਡਸੈੱਟ ਦੀ ਵਿਕਰੀ ਸ਼ੁੱਕਰਵਾਰ ਤੋਂ ਚੀਨ 'ਚ ਸ਼ੁਰੂ ਹੋਵੇਗੀ। ਨਵੇਂ Honor 9 ਦੇ ਤਿੰਨ ਵੈਰਿਅੰਟ ਲਾਂਚ ਕੀਤੇ ਗਏ ਹਨ। 4 ਜੀ.ਬੀ ਰੈਮ/64 ਜੀ.ਬੀ ਸਟੋਰੇਜ ਵੈਰਿਅੰਟ ਦੀ ਕੀਮਤ 2,299 ਚੀਨੀ ਯੁਆਨ (ਕਰੀਬ 22,000 ਰੁਪਏ), 6 ਜੀ.ਬੀ ਰੈਮ/ 64 ਜੀ.ਬੀ ਸਟੋਰੇਜ ਵੈਰਿਅੰਟ ਦੀ ਕੀਮਤ 2,699 ਚੀਨੀ ਯੁਆਨ (ਕਰੀਬ 26,000 ਰੁਪਏ) ਅਤੇ 6 ਜੀ.ਬੀ ਰੈਮ/128 ਜੀ.ਬੀ ਸਟੋਰੇਜ ਵੈਰਿਅੰਟ ਦੀ ਕੀਮਤ 2,299 ਚੀਨੀ ਯੁਆਨ (ਕਰੀਬ 28,500 ਰੁਪਏ) ਹੈ।
Huawei ਨੇ ਕੰਪਨੀ ਦੀ ਨਵੀਂ ਪੈਮੇਂਟ ਸਰਵਿਸ Huawei Pay ਦੀ ਵੀ ਐਲਾਨ ਕੀਤਾ। ਚੀਨ 'ਚ ਲਾਂਚ ਇਵੈਂਟ ਦੌਰਾਨ Huawei ਨੇ ਕਿਹਾ ਕਿ Honor 9 ਸਮਾਰਟਫੋਨ Huawei Pay ਨੂੰ ਸਪੋਰਟ ਕਰਦਾ ਹੈ।
ਨਵੇਂ Honor 9 ਦੀ ਸਭ ਤੋਂ ਖਾਸ ਅਹਿਮਿਅਤ ਦੀ ਗੱਲ ਕਰੀਏ ਤਾਂ Honor 9 'ਚ ਰਿਅਰ ਡਿਊਲ ਕੈਮਰਾ ਸੇਟਅਪ ਹੋਵੇਗਾ। ਇਸ ਸਮਾਰਟਫੋਨ 'ਚ 20 ਮੈਗਾਪਿਕਸਲ ਸੈਂਸਰ ਅਤੇ 12 ਮੈਗਾਪਿਕਸਲ ਸੈਂਸਰ ਹੈ, ਜੋ ਅਪਰਚਰ F/2.2,PDF ਅਤੇ Led ਫਲੈਸ਼ ਨਾਲ ਆਉਂਦਾ ਹੈ। ਇਸ ਦੇ ਇਲਾਵਾ ਇਕ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ। ਰਿਅਰ ਕੈਮਰਾ 4 ਕੇ ਵੀਡੀਓ ਰਿਕਾਰਡਿੰਗ ਸਪੋਰਟ ਕਰਦਾ ਹੈ, ਜਦਕਿ ਫਰੰਟ ਕੈਮਰੇ ਨਾਲ ਫੁਲ hd ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ।
Honor 9 'ਚ ਇਕ 5.15 ਇੰਚ ਫੁਲ HD (1080*1920) ਡਿਸਪਲੇ ਹੈ, ਜਿਸ ਦੀ ਪਿਕਸਲ ਡੇਨਸਿਟੀ 428 ਹੈ। ਸਮਾਰਟਫੋਨ 'ਚ Huawei ਦਾ ਕਿਰਿਨ 960 ਪ੍ਰੋਸੈਸਰ ਹੈ। ਡਿਊਲ ਸਿਮ ਸਪੋਰਟ ਵਾਲਾ Honor 9 Andriod 7.0 ਨੂਗਾ 'ਤੇ ਚੱਲਦਾ ਹੈ। Honor 9 'ਚ 3200 mAh ਦੀ ਨਾਨ-ਰਿਮੂਵੇਬਲ ਬੈਟਰੀ ਦਿੱਤੀ ਗਈ ਹੈ। ਫੋਨ ਦਾ Dimension 147.3*70.9*7.45 ਮਿਲੀਮੀਟਰ ਅਤੇ ਵਜ਼ਨ 155 ਗ੍ਰਾਮ ਹੈ। ਕੁਨੇਕਟਿਵਿਟੀ ਦੀ ਗੱਲ ਕਰੀਏ ਤਾਂ ਡਿਵਾਇਸ 'ਚ Bluetooth, ਵਾਈ-ਫਾਈ, NFC, GPS/3ਜੀ, 4ਜੀ Volte ਅਤੇ GPRS ਵਰਗੇ ਫੀਚਰ ਹਨ। Honor 9 ਗੋਲਡ, ਬਲੈਕ ਅਤੇ ਬਲੂ ਕਲਰ ਵੈਰਿਅੰਟ 'ਚ ਮਿਲੇਗਾ।
