ZTE Blade Force ਸਮਾਰਟਫੋਨ ਐਂਡਰਾਇਡ ਨੂਗਟ ਨਾਲ ਹੋਇਆ ਲਾਂਚ

Wednesday, Oct 11, 2017 - 06:30 PM (IST)

ZTE Blade Force ਸਮਾਰਟਫੋਨ ਐਂਡਰਾਇਡ ਨੂਗਟ ਨਾਲ ਹੋਇਆ ਲਾਂਚ

ਜਲੰਧਰ-ZTE ਨੇ ਅੱਜ ਅਮਰੀਕਾ 'ਚ ਇਕ ਨਵਾਂ ਸਮਾਰਟਫੋਨ ਜ਼ੈੱਡ. ਟੀ. ਈ. ਬਲੇਡ ਫੋਰਸ ਦੇ ਨਾਂ ਨਾਲ ਲਾਂਚ ਕੀਤਾ ਹੈ। ਇਹ ਸਮਾਰਟਫੋਨ 130 ਡਾਲਰ ਮਤਲਬ ਕਿ ਲਗਭਗ 8489 ਰੁਪਏ ਦੀ ਕੀਮਤ ਦਿੱਤੀ ਗਈ ਹੈ ਅਤੇ ਵਿਕਰੀ ਲਈ ਇਹ ਐਕਸਕਲੂਸਿਵਲੀ ਰੂਪ ਨਾਲ ਬੂਸਟ ਮੋਬਾਇਲ 'ਤੇ ਉਪਲੱਬਧ ਹੈ।

ਸਪੈਸੀਫਿਕੇਸ਼ਨ-
ਇਸ ਸਮਾਰਟਫੋਨ 'ਚ 5.5 ਇੰਚ ਦਾ ਡਿਸਪਲੇਅ ਨਾਲ ਰੈਜ਼ੋਲਿਊਸ਼ਨ 720X1280 ਪਿਕਸਲਜ਼ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 1.4GHz ਕਾਵਡ-ਕੋਰ ਕਵਾਲਕਾਮ ਸਨੈਪਡ੍ਰੈਗਨ 430 ਪ੍ਰੋਸੈਸਰ, ਐਂਡ੍ਰਨੋ 306 ਜੀ. ਪੀ. ਯੂ. , 2GB ਰੈਮ ਨਾਲ 16GB ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 128GB ਤੱਕ ਵਧਾਇਆ ਜਾ ਸਕਦਾ ਹੈ।

ਜੇਕਰ ਗੱਲ ਕਰੀਏ ਫੋਟੋਗ੍ਰਾਫੀ ਦੀ ਤਾਂ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ ਐਂਡਰਾਇਡ 7.1.1 ਨੂਗਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ। ਇਸ ਸਮਾਰਟਫੋਨ 'ਚ 3,000mAh ਦੀ ਬੈਟਰੀ ਦਿੱਤੀ ਗਈ ਹੈ। ਜਿਸ ਲਈ ਕੰਪਨੀ ਦਾ ਕਹਿਣਾ ਹੈ ਕਿ ਇਹ 23.5 ਘੰਟੇ ਦਾ ਟਾਕ-ਟਾਇਮ ਸਮੱਰਥਾ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ 4G LTE , ਵਾਈ-ਫਾਈ (802.11 ac/b/g/n) , ਬਲੂਟੁੱਥ 4.2, GPS/AGPS , 3.5MM ਆਡੀਓ ਜੈਕ ਅਤੇ ਮਾਈਕ੍ਰੋ USB ਪੋਰਟ ਆਦਿ ਹਨ।


Related News