ਭਾਰਤ ''ਚ TCL Movetime ਸਮਾਰਟਵਾਚ ਹਾਰਟ ਸੈਂਸਰ ਮਾਨਿਟਰ ਨਾਲ ਲਾਂਚ, ਜਾਣੋ ਕੀਮਤ
Tuesday, Jun 27, 2017 - 03:50 PM (IST)

ਜਲੰਧਰ- TCL ਨੇ ਭਾਰਤੀ ਬਾਜ਼ਾਰ 'ਚ Movetime ਨੂੰ ਲਾਂਚ ਕੀਤਾ ਹੈ, ਜਿਸ 'ਚ ਹਾਰਟ ਰੇਟ ਮਾਨਿਟਰ, ਕੈਲੋਰੀ ਕਾਊਂਟਰ, ਸਲੀਪ ਟ੍ਰੇਕਿੰਗ ਵਰਗੇ ਖਾਸ ਫੀਚਰਸ ਦਿੱਤੇ ਗਏ ਹਨ। ਇਸ ਸਮਾਰਟਵਾਚ ਦੀ ਮਦਦ ਨਾਲ ਯੂਜ਼ਰਸ ਨਾ ਸਿਰਫ ਆਪਣੀ ਹੈਲਥ 'ਤੇ ਨਜ਼ਰ ਰੱਖ ਸਕਦੇ ਹਨ, ਸਗੋਂ ਸਮਾਰਟਫੋਨ ਦੀ ਤਰ੍ਹਾਂ ਹੀ ਕਾਲ ਅਤੇ ਮੈਸੇਜ਼ ਦਾ ਵੀ ਰਿਪਲਾਈ ਕਰ ਸਕਦੇ ਹਨ। ਭਾਰਤੀ ਬਾਜ਼ਾਰ 'ਚ TCL Movetime ਸਮਾਰਟਵਾਚ ਐਕਸਕਲੂਸਿਵਲੀ ਐਮਾਜ਼ਾਨ ਇੰਡੀਆ 'ਤੇ ਅੱਜ ਤੋਂ ਹੀ ਸੇਲ ਲਈ ਉਪਲੱਬਧ ਹੈ, ਇਸ ਦੀ ਕੀਮਤ 9,999 ਰੁਪਏ ਹੈ।
TCL Movetime ਸਮਾਰਟਵਾਚ ਦਾ ਉਪਯੋਗ ਯੂਜ਼ਰਸ ਆਪਣੀ ਸਿਹਤ ਸੰਬੰਧੀ ਜਾਣਕਾਰੀ ਲਈ ਕਰ ਸਕਦੇ ਹੋ, ਇਸ 'ਚ ਹਾਰਟ ਰੇਟ ਮਾਨਿਟਰ, ਕੈਲੋਰੀ ਕਾਊਂਟਰ, ਸਲੀਪ ਟ੍ਰੇਨਿੰਗ, ਡਿਸਟੇਂਸ ਕਵਰਿੰਗ ਅਤੇ ਸਪੋਰਟ ਐਕਟੀਵਿਟੀ ਟ੍ਰੇਨਿੰਗ ਦੀ ਸੁਵਿਧਾ ਉਪਲੱਬਧ ਹੈ। ਇਸ ਸਮਾਰਟਵਾਚ 'ਚ ਤੁਹਾਨੂੰ ਕਾਲ ਨੋਟੀਫਿਕੇਸ਼ਨ, ਮੈਸੇਜ਼, ਸੋਸ਼ਲ ਮੀਡੀਆ, ਕਲੈਡੰਰ ਅਦਿ ਵੀ ਉਪਲੱਬਧ ਹੋਣਗੇ। ਯੂਜ਼ਰਸ ਜੇਸਚਰ ਕੰਟਰੋਲ ਵੀ ਦਿੱਤਾ ਗਿਆ ਹੈ। ਯੂਜ਼ਰਸ ਦੇ ਹੱਥ 'ਚ ਬੰਨੀ ਹੋਣ 'ਤੇ ਵੀ ਇਸ ਦੀ ਮਦਦ ਨਾਲ ਮਿਊਜ਼ਿਕ ਪਲੇ ਵੀ ਕਰ ਸਕਦੇ ਹੋ।
TCL Movetime ਸਮਾਰਟਵਾਚ ਜੇ ਸਪੈਸੀਫਿਕਏਸ਼ਨ ਅਤੇ ਫੀਚਰਸ -
TCL Movetime ਸਮਾਰਟਵਾਚ 'ਚ 1.39 ਇੰਚ ਦਾ ਐਮੋਲੇਡ ਟੱਚਸਕਰੀਨ ਡਿਸਪਲੇ ਦਿੱਤਾ ਗਿਆ ਹੈ। ਇਸ ਦਾ ਵਜਨ 50 ਗ੍ਰਾਮ ਅਤੇ ਆਕਾਰ 4.8x4.2x 1.1cm ਹੈ। ਇਹ ਸਮਾਰਟਵਾਚ ਆਈ. ਓ. ਐੱਸ. ਅਤੇ ਐਂਡਰਾਇਡ ਦੋਵੇਂ ਪਲੇਟਫਾਰਮ ਨੂੰ ਸਪੋਰਟ ਕਰਨ 'ਚ ਸਮਰੱਥ ਹੈ। ਕਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ ਇਸ 'ਚ ਬਲੂਟੁਥ ਅਤੇ ਵਾਈ-ਫਾਈ ਦਿੱਤੇ ਗਏ ਹਨ। ਪਾਵਰ ਬੈਕਅੱਪ ਲਈ Lithium Polymer ਬੈਟਰੀ ਉਪਲੱਬਧ ਹੈ। ਇਹ ਸਮਾਰਟਵਾਚ ਲੇਦਰ ਸਟ੍ਰੇਪ ਨਾਲ ਉਪਲੱਬਧ ਹੋਵੇਗੀ। ਜਿਸ 'ਚ ਸਿਲਵਰ ਕੇਸ ਅਤੇ ਬਲੈਕ ਸਟ੍ਰਪ ਦਿੱਤਾ ਗਿਆ ਹੈ।
ਪਿਛਲੇ ਦਿਨੀਂ ਪ੍ਰਸਿੱਧ ਬ੍ਰਾਂਡ ਅਰਮਾਨੀ ਨੇ ਵੀ ਆਪਣੇ ਪਹਿਲੇ ਟੱਚਸਕਰੀਨ ਸਮਾਰਟਵਾਚ ਲਾਂਚ ਕੀਤੀ ਸੀ। Connected ਸਮਾਰਟਵਾਚ ਦੇ ਨਾਂ ਤੋਂ ਪੇਸ਼ ਕੀਤੀ ਗਈ ਇਸ ਸਮਾਰਟਵਾਚ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹ ਐਂਡਰਾਇਡ ਵਿਅਰ 2.0 'ਤੇ ਆਧਾਰਿਤ ਹੈ। ਇਸ 'ਚ ਗੋਲਾਕਾਰ ਐਮੋਲੇਡ ਡਿਸਪਲੇ ਦਿੱਤਾ ਗਿਆ ਹੈ। ਇਸ ਦੀ ਖਾਸੀਅਤ ਹੈ ਕਿ ਇਹ ਐਂਡਰਾਇਡ ਅਤੇ ਆਈ. ਓ. ਐੱਸ. ਦੋਵੇਂ ਪਲੇਟਫਾਰਮ ਨੂੰ ਸਪੋਰਟ ਕਰਨ 'ਚ ਸਮਰੱਥ ਹੈ। ਇਹ ਸਨੈਪਡ੍ਰੈਗਨ 2100 ਚਿਪਸੈੱਟ 'ਤੇ ਕੰਮ ਕਰਦੀ ਹੈ। Connected ਟੱਚਸਕਰੀਨ ਸਮਾਰਟਵਾਚ ਕੰਪਨੀ ਦੀ ਪਿਛਲੀ ਹਾਈਬ੍ਰਿਡ ਸਮਾਰਟਵਾਚ ਮਾਡਲ ਦੇ ਰੂਪ 'ਚ ਉਸ ਸਟ੍ਰੇਪ ਚੇਂਜ਼ ਫੀਚਰਸ ਨਾਲ ਉਪਲੱਬਧ ਹੈ। ਇਸ ਤੋਂ ਇਲਾਵਾ ਦੇਖਣ 'ਚ ਇਹ ਬਿਲਕੁਲ ਸਾਧਾਰਨ ਘੜੀ ਦੇ ਸਾਮਾਨ ਹੈ। ਇਸ 'ਚ ਅਰਮਾਨੀ ਵੱਲੋਂ ਕੁੱਲ 8 ਇੰਟਰਚੇਂਜੇਬਲ ਸਟ੍ਰੇਪ ਦਿੱਤੇ ਗਏ ਹਨ।