ਲੈਂਡ ਰੋਵਰ ਨੇ ਕੀਤਾ ਆਪਣੀ ਕੰਪੈਕਟ SUV ''ਤੇ ਟੈਸਟ (ਵੀਡੀਓ)

Friday, Jun 17, 2016 - 10:20 AM (IST)

ਜਲੰਧਰ - ਬ੍ਰਿਟੀਸ਼ ਕਾਰ ਨਿਰਮਾਤਾ ਕੰਪਨੀ ਲੈਂਡ ਰੋਵਰ ਦੀ ਡਿਸਕਵਰੀ ਸਪੋਰਟ ਨੇ ਮਿਡ-ਸਾਈਜ਼ ਲਗਜ਼ਰੀ SUV ''ਚ ਦੁਨੀਆ ਭਰ ''ਚ ਆਪਣਾ ਨਾਂ ਬਣਾਇਆ ਹੈ। ਹਾਲ ਹੀ ''ਚ ਇਸ ਕਾਰ ''ਤੇ ਕੰਪਨੀ ਨੇ ਇਕ ਟੈਸਟ ਕੀਤਾ ਹੈ। ਇਸ ਟੈਸਟ ''ਚ 100-ਟਨ ਦੀ ਟ੍ਰੇਨ ਨੂੰ ਇਸ ਕਾਰ ਦੁਆਰਾ ਖਿੱਚਿਆ ਗਿਆ ਜੋ ਇਕ ਬੋਇੰਗ-757 ਜਹਾਜ਼  ਦੇ ਬਰਾਬਰ ਸੀ, ਜਿਸ ''ਚ ਲੈਂਡ ਰੋਵਰ SUV ਨੇ ਟ੍ਰੇਨ ਨੂੰ ਖਿੱਚ ਕੇ ਸਭ ਤੋਂ ਜ਼ਿਆਦਾ ਪਾਵਰਫੁੱਲ ਹੋਣ ਦਾ ਪ੍ਰਮਾਣ ਦਿੱਤਾ ਹੈ। 

ਇਸ ਪ੍ਰਦਰਸ਼ਨ ''ਚ ਕਾਰ ਦੀ ਟੋਇੰਗ ਕੈਪੇਬੀਲਿਟੀ ਨੂੰ ਪੇਸ਼ ਕੀਤਾ ਗਿਆ ਹੈ। ਇਸ ਕਾਰ ''ਚ 2.2 ਲਿਟਰ ਦਾ Ingenium ਡੀਜਲ ਇੰਜਣ ਮੌਜੂਦ ਹੈ ਜੋ 177.5bhp ਦੀ ਪਾਵਰ ਅਤੇ 430Nm ਦਾ  ਟਾਰਕ ਜਨਰੇਟ ਕਰਦਾ ਹੈ। ਇਸ ਟੈਸਟ ਨੂੰ 10 ਕਿਲੋਮੀਟਰ ਦੇ ਟ੍ਰੇਕ ''ਤੇ ਰਿਹਾਇਨ ਰਿਵਰ ਦੇ ਉਪਰ ਹੈਮਿਸਹੋਫਨ ਬ੍ਰਿਜ (ਸਵਿਟਜ਼ਰਲੈਂਡ) ''ਚ ਕੀਤਾ ਗਿਆ। 
ਇਸ ਕਾਰ ਦਾ ਭਾਰ 2,500 ਕਿਲੋਗ੍ਰਾਮ (2.5 ਟਨ) ਹੈ ਅਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਨੇ ਆਪਣੇ ਭਾਰ ਤੋਂ 60 ਗੁਣਾ ਜ਼ਿਆਦਾ ਭਾਰ ਨੂੰ ਖਿੱਚ ਲਿਆ, ਪਰ ਇਸ ਦੇ ਲਈ ਕਾਰ ਦੇ ਹੇਠਾਂ ਰੇਲ ਵ੍ਹਹੀਲਸ ਲਗਾਏ ਗਏ। ਇਸ ਟੈਸਟ ਨੂੰ ਤੁਸੀ ਉਪਰ ਦਿੱਤੀ ਗਈ ਵੀਡੀਓ ''ਚ ਵੇਖ ਸਕਦੇ ਹੋ।

Related News