ਲੈਂਬੋਰਗਿਨੀ ਉਰਸ ਐੱਸ ਭਾਰਤ ’ਚ ਲਾਂਚ, ਕੀਮਤ 4.18 ਕਰੋੜ ਰੁਪਏ
Friday, Apr 14, 2023 - 01:03 PM (IST)
ਆਟੋ ਡੈਸਕ– ਲੈਂਬੋਰਗਿਨੀ ਨੇ ਭਾਰਤੀ ਬਾਜ਼ਾਰ ’ਚ 4 ਕਰੋੜ 18 ਲੱਖ ਰੁਪਏ ਦੀ ਕੀਮਤ ’ਤੇ ਉਰਸ ਐੱਸ ਨੂੰ ਲਾਂਚ ਕਰ ਦਿੱਤਾ ਹੈ। ਉਰਸ ਐੱਸ. ’ਚ 4.0 ਲਿਟਰ ਟਵਿਨ-ਟਰਬੋ ਵੀ8 ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ ਕਿ 667 ਐੱਚ. ਪੀ. ਪਾਵਰ ਅਤੇ 850 ਐੱਨ. ਐੱਮ. ਦਾ ਟਾਰਕ ਜੈਨਰੇਟ ਕਰਦਾ ਹੈ। ਇਹ ਪਾਵਰਫੁੱਲ ਇੰਜਣ 8ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਲੈਂਬੋਰਗਿਨੀ ਦੇ ਮੁਖੀ ਸ਼ਰਦ ਅੱਗਰਵਾਲ ਨੇ ਪੰਜਾਬ ਕੇਸਰੀ ਗੁਰੱਪ ਨਾਲ ਖਾਸ ਗੱਲਬਾਤ ’ਚ ਦੱਸਿਆ ਕਿ ਕੰਪਨੀ ਨੇ ਭਾਰਤੀ ਬਾਜ਼ਾਰ ’ਚ ਲੈਂਬਰੋਗਿਨੀ ਉਰਸ ਐੱਸ. ਨੂੰ ਲਾਂਚ ਕਰ ਦਿੱਤਾ ਹੈ ਅਤੇ ਇਸ ਐੱਸ. ਯੂ. ਵੀ. ਨੂੰ ਲਾਂਚ ਤੋਂ ਪਹਿਲਾਂ ਹੀ ਕਾਫੀ ਚੰਗਾ ਹੁੰਗਾਰਾ ਮਿਲ ਚੁੱਕਾ ਹੈ। ਉਨ੍ਹਾਂ ਨੇ 2024 ਤੱਕ ਲਈ ਇਸ ਪਾਵਰਫੁੱਲ ਐੱਸ. ਯੂ. ਵੀ. ਦੀ ਬੁਕਿੰਗ ਕਰ ਲਈ ਹੈ ਅਤੇ ਇਸ ’ਤੇ 18 ਮਹੀਨਿਆਂ ਦਾ ਵੇਟਿੰਗ ਪੀਰੀਅਡ ਮਿਲ ਰਿਹਾ ਹੈ।
ਗੱਲਬਾਤ ’ਚ ਅੱਗੇ ਉਨ੍ਹਾਂ ਨੇ ਦੱਸਿਆ ਕਿ ਸਾਲ 2023 ਲੈਂਬੋਰਗਿਨ ਲਈ ਕਾਫੀ ਖਾਸ ਹੈ। ਇਸ ਸਾਲ ਕੰਪਨੀ ਆਪਣੀ 60ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਮੌਕੇ ਨੂੰ ਸੈਲੀਬ੍ਰੇਟ ਕਰਨ ਲਈ ਕੰਪਨੀ ਇੰਡੀਅਨ ਮਾਰਕੀਟ ’ਚ ਆਪਣੇ ਗਾਹਕਾਂ ਲਈ ਕਈ ਵੱਖ-ਵੱਖ ਤਜ਼ਰਬੇ ਲਿਆਉਣ ਵਾਲੀ ਹੈ। ਉੱਥੇ ਹੀ ਉਰਸ ਐੱਸ. ਤੋਂ ਇਲਾਵਾ ਵੀ ਇਸ ਸਾਲ ਦਾ ਆਪਣਾ ਦੂਜਾ ਅਤੇ ਆਖਰੀ ਇੰਟਰਨਲ ਕੰਬਸ਼ਨ ਇੰਜਣ ਵਾਲੀ ਲਾਂਚ ਕਰਨ ਵਾਲੀ ਹੈ।
ਫਿਊਚਰ ਪਲਾਨ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਗਲੋਬਲ ਪੱਧਰ ’ਤੇ ਮੌਜੂਦ ਲੈਂਬੋਰਗਿਨੀ ਰੇਵਿਊਲਟੋ ਅਤੇ ਦੁਬਈ ’ਚ ਲਾਂਚ ਕੀਤੀ ਗਈ ਲੈਂਬੋਰਗਿਨੀ ਹੁਰਾਕੈਨ ਨੂੰ ਵੀ ਇੰਡੀਅਨ ਮਾਰਕੀਟ ’ਚ ਪੇਸ਼ ਕੀਤਾ ਜਾਏਗਾ। ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਅੱਗਰਵਾਲ ਨੇ ਕਿਹਾ ਕਿ ਲਾਂਚ ਤੋਂ ਪਹਿਲਾਂ ਮਿਲੇ ਇਸ ਰਿਸਪੌਂਸ ਨੂੰ ਦੇਖਦੇ ਹੋਏ ਅਸੀਂ ਬਹੁਤ ਹੀ ਖੁਸ਼ ਹਾਂ। ਉਰਸ ਐੱਸ. ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਪ੍ਰੋਡਕਟ ਰਿਹਾ ਹੈ। ਭਾਰਤੀ ਬਾਜ਼ਾਰ ਦੇ ਨਾਲ-ਨਾਲ ਇੰਟਰਨੈਸ਼ਨਲ ਮਾਰਕੀਟ ’ਚ ਵੀ ਇਸਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ।