ਕੈਂਸਰ ਦਾ ਜਲਦੀ ਪਤਾ ਲਗਾਉਣ ''ਚ ਮਦਦ ਕਰੇਗੀ ਇਹ ਤਕਨੀਕ
Wednesday, Aug 03, 2016 - 12:26 PM (IST)

ਜਲੰਧਰ- ਆਈ.ਬੀ.ਐੱਮ. ''ਚ ਵਿਗਿਆਨੀਆਂ ਨੇ ਇਕ ਨਵੀਂ ''ਲੈਬ ਆਨ ਚਿਪ'' ਟੈਕਨਾਲੋਜੀ ਤਿਆਰ ਕੀਤੀ ਹੈ ਜਿਸ ਰਾਹੀਂ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਲੱਛਣਾ ਦਾ ਪਤਾ ਲਗਾਉਣ ''ਚ ਮਦਦ ਮਿਲੇਗੀ।
ਖੋਜਕਾਰਾਂ ਨੇ 20 ਨੈਨੋਮੀਟਰ ਵਿਆਸ ਜਾ ਸਕੇਲ ਤਿਆਰ ਕੀਤਾ ਹੈ ਜੋ ਛੋਟੇ ਜੈਵਿਕ ਪਦਾਰਥਾਂ ਦੇ ਆਕਾਰ ਆਧਾਰਿਤ ਵਿਭਾਜਨ ਨੂੰ ਦਰਸ਼ਾਉਂਦਾ ਹੈ। 20 ਨੈਨੋਮੀਟਰ ਵਿਆਰ ਦਾ ਇਹ ਸਕੇਲ ਡੀ.ਐੱਨ.ਏ. ਅਤੇ ਵਿਸ਼ਾਣੁ ਅਤੇ ''ਐਗਜੋਸੋਮਸ'' ਵਰਗੇ ਅਹਿਮ ਸੂਖਮ ਪਦਾਰਥਾਂ ਤੱਕ ਪਹੁੰਦਾ ਹੈ। ਇਨ੍ਹਾਂ ਦੇ ਅਲੱਗ ਹੋਣ ''ਤੇ ਇਨ੍ਹਾਂ ਪਦਾਰਥਾਂ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ ਜਿਸ ਨਾਲ ਰੋਗੀ ਦੇ ਮਹਿਸੂਸ ਕਰਨ ਅਤੇ ਕੋਈ ਲੱਛਣ ਸਾਹਮਣੇ ਆਉਣ ਤੋਂ ਪਹਿਲਾਂ ਹੀ ਇਸ ਰੋਗ ਦੇ ਸੰਕੇਤ ਮਿਲਣ ਦੀ ਸੰਭਾਵਨਾ ਬਣਦੀ ਹੈ।
ਐਗਜੋਸੋਮਸ 20 ਤੋਂ 140 ਨੈਨੋਮੀਟਰ ਆਕਾਰ ਦੇ ਹੁੰਦੇ ਹਨ ਅਤੇ ਇਹ ਮੂਲ ਕੋਸ਼ਿਕਾ ਦੀ ਸਿਹਤ ਬਾਰੇ ਸੂਚਨਾ ਦਿੰਦੇ ਹਨ। ਇਹ ਅਧਿਐਨ ਨੇਚਰ ਨੈਨੋਟੈਕਨਾਲੋਜੀ ਜਨਰਲ ''ਚ ਪਬਲਿਸ਼ ਹੋਈ ਹੈ।