ਲਾਂਚਿੰਗ ਦੇ ਦੋ ਮਹੀਨਿਆਂ ਬਾਅਦ ਭਾਰਤ ’ਚ ਡੀਲਰਸ਼ਿਪ ’ਤੇ ਪਹੁੰਚਣੀ ਸ਼ੁਰੂ ਹੋਈ KTM RC 125

Tuesday, Dec 21, 2021 - 06:18 PM (IST)

ਲਾਂਚਿੰਗ ਦੇ ਦੋ ਮਹੀਨਿਆਂ ਬਾਅਦ ਭਾਰਤ ’ਚ ਡੀਲਰਸ਼ਿਪ ’ਤੇ ਪਹੁੰਚਣੀ ਸ਼ੁਰੂ ਹੋਈ KTM RC 125

ਆਟੋ ਡੈਸਕ– ਕੇ.ਟੀ.ਐੱਮ. ਨੇ ਅਕਤੂਬਰ ਮਹੀਨੇ ’ਚ ਭਾਰਤ ’ਚ KTM RC 125 ਅਤੇ RC 200 ਨੂੰ ਲਾਂਚ ਕੀਤਾ ਸੀ. ਲਾਂਚਿੰਗ ਦੇ 2 ਮਹੀਨਿਆਂ ਬਾਅਦ ਹੁਣ ਆਖਿਰਕਾਰ KTM RC 125 ਭਾਰਤ ’ਚ ਡੀਲਰਸ਼ਿਪ ’ਤੇ ਪਹੁੰਚਣ ਲੱਗੀ ਹੈ। ਕੰਪਨੀ ਦੁਆਰਾ 2022 RC 125 ਦੀ ਕੀਮਤ 1.82 ਲੱਖ ਰੁਪਏ ਰੱਖੀ ਗਈ ਹੈ ਜੋ ਕਿ ਮੌਜੂਦਾ ਮਾਡਲ ਦੇ ਮੁਕਾਬਲੇ 2000 ਰੁਪਏ ਜ਼ਿਆਦਾ ਹੈ। 

ਕੰਪਨੀ ਨੇ ਇਸ ਨਵੀਂ ਕੇ.ਟੀ.ਐੱਮ. ’ਚ ਕਈ ਅਪਡੇਟਸ ਕੀਤੇ ਹਨ। ਇਸਦਾ ਐਕਸਟੀਰੀਅਰ ਡਿਜ਼ਾਇਨ RC8 ਤੋਂ ਪ੍ਰੇਰਿਤ ਹੈ। ਇਸਦੇ ਨਵੇਂ ਅਪਡੇਟਸ ’ਚ ਇੰਟੀਗ੍ਰੇਟਿਡ ਟਰਨ ਸਿਗਨਲ ਦੇ ਨਾਲ ਸਿੰਗਲ ਹੈਲੋਜਨ ਯੂਨਿਟ ਸ਼ਾਮਲ ਕੀਤਾ ਗਿਆ ਹੈ। ਇਸਤੋਂ ਇਲਾਵਾ ਕੇ.ਟੀ.ਐੱਮ. ਨੇ ਪਿੱਛੇ ਦੇ ਸਬ-ਫਰੇਮ ਨੂੰ ਬਦਲਦੇ ਹੋਏ ਇਕ ਵੱਡੇ ਅਤੇ ਫਲੈਟ ਪਿਲੀਅਨ ਸੀਟ ਦਾ ਵੀ ਇਸਤੇਮਾਲ ਕੀਤਾ ਹੈ।

PunjabKesari

ਨਵੀਂ ਕੇ.ਟੀ.ਐੱਮ. ਦੀ ਫਿਊਲ ਟੈਂਕ ਕਪੈਸਿਟੀ 13.7-ਲੀਟਰ ਦੀ ਹੈ ਅਤੇ ਇਸ ਵਿਚ 124 ਸੀਸੀ ਦਾ ਇੰਜਣ ਦਿੱਤਾ ਗਿਆ ਹੈ। ਕੰਪਨੀ ਦੁਆਰਾ ਕੀਤੇ ਗਏ ਨਵੇਂ ਬਦਲਾਵਾਂ ਕਾਰਨ ਮੋਟਰਸਾਈਕਲ ਦਾ ਭਾਰ 3.4 ਕਿਲੋਗ੍ਰਾਮ ਤਕ ਘੱਟ ਹੋ ਗਿਆ ਹੈ। KTM RC 125 ’ਚ ਨਵੇਂ ਐੱਲ.ਸੀ.ਡੀ. ਇੰਸਟਰੂਮੈਂਟ ਕਲੱਸਟਰ ਨੂੰ ਪੁਰਾਣੇ ਓਰੇਂਜ-ਬੈਕਲਿਟ ਯੂਨਿਟ ਦੇ ਨਾਲ ਪਲੇਸ ਕੀਤਾ ਗਿਆ ਹੈ। ਇਸਤੋਂ ਇਲਾਵਾ 320mm ਦੇ ਵੱਡੇ ਡਿਸਕ ਅਪਫਰੰਟ ਦੇ ਨਾਲ ਬ੍ਰੇਕਿੰਗ ’ਚ ਵੀ ਸੁਧਾਰ ਕੀਤਾ ਗਿਆ ਹੈ। 


author

Rakesh

Content Editor

Related News