ਦੇਸੀ ਟਵਿਟਰ Koo ਦੀ ਡਾਊਨਲੋਡਿੰਗ ਦਾ ਅੰਕੜਾ 1 ਕਰੋੜ ਤੋਂ ਪਾਰ, ਮਾਰਚ 2020 ’ਚ ਹੋਇਆ ਸੀ ਲਾਂਚ

Friday, Aug 27, 2021 - 02:10 PM (IST)

ਦੇਸੀ ਟਵਿਟਰ Koo ਦੀ ਡਾਊਨਲੋਡਿੰਗ ਦਾ ਅੰਕੜਾ 1 ਕਰੋੜ ਤੋਂ ਪਾਰ, ਮਾਰਚ 2020 ’ਚ ਹੋਇਆ ਸੀ ਲਾਂਚ

ਗੈਜੇਟ ਡੈਸਕ– ਭਾਰਤ ਦੀ ਮਾਈਕ੍ਰੋ-ਬਲਾਗਿੰਗ ‘ਕੂ’ (Koo) ਐਪ ਨੇ 10 ਮਿਲੀਅਨ ਯਾਨੀ 1 ਕਰੋੜ ਡਾਊਨਲੋਡਿੰਗ ਦਾ ਅੰਕੜਾ ਪਾਰ ਕਰ ਲਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਐਪ ਨੂੰ ਮਾਰਚ 2020 ’ਚ ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਕੂ ਪਲੇਟਫਾਰਮ ’ਤੇ ਹੁਣ ਸਾਰੇ ਖੇਤਰਾਂ ਦੇ ਲੋਕ ਮੌਜੂਦ ਹਨ। ਇਨ੍ਹਾਂ ’ਚ ਕੁਝ ਪ੍ਰਮੁੱਖ ਚਿਹਰੇ ਵੀ ਹਨ। ਇਸ ਐਪ ਨੂੰ ਪਿਛਲੇ ਸਾਲ ਸੀਰੀਅਲ ਇੰਟਰਪ੍ਰੇਨਿਓਰ ਅਪ੍ਰਮੇਯ ਰਾਧਾਕ੍ਰਿਸ਼ਣ ਅਤੇ ਮਯੰਕ ਬਿਦਾਵਤਕਾ ਨੇ ਲਾਂਚ ਕੀਤਾ ਸੀ। ਕੂ ਐਪ ਹੁਣ ਹਿੰਦੀ, ਕਨੰੜ, ਮਰਾਠੀ, ਤਮਿਲ, ਤੇਲੁਗੂ, ਅਸਮੀਆ, ਬਾਂਗਲਾ ਅਤੇ ਅੰਗਰੇਜੀ ਸਮੇਤ 8 ਭਾਸ਼ਾਵਾਂ ’ਚ ਉਪਲੱਬਧ ਹੈ। ਇਸ ਨੂੰ ਜਲਦ ਹੀ ਪੰਜਾਬੀ ਅਤੇ ਗੁਜਰਾਤੀ ’ਚ ਵੀ ਉਪਲੱਬਧ ਕਰਵਾਇਆ ਜਾ ਰਿਹਾ ਹੈ। 

PunjabKesari

ਕੂ ਐਪ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਕੂ ਐਪ ’ਤੇ ਲੱਖਾਂ ਭਾਰਤੀ ਸੁਤੰਤਰ ਰੂਪ ਨਾਲ ਆਪਣੇ ਵਿਚਾਰਾਂ ਸਾਂਝੇ ਕਰ ਸਕਦੇ ਹਨ ਅਤੇ ਆਪਣੀ ਲੋਕਪ੍ਰਿਯ ਭਾਸ਼ਾ ’ਚ ਉਸ ਨੂੰ ਸ਼ੇਅਰ ਵੀ ਕਰ ਸਕਦੇ ਹਨ। ਇਸ ਐਪ ਨੂੰ ਮਾਰਚ 2020 ’ਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਤਕ ਇਸ ਨੇ 1 ਕਰੋੜ ਡਾਊਨਲੋਡਿੰਗ ਦਾ ਅੰਕੜਾ ਪਾਰ ਕਰ ਲਿਆ ਹੈ।


author

Rakesh

Content Editor

Related News