ਭਾਰਤ ''ਚ ਸੇਲਟਾਸ ਫੇਸਲਿਫਟ ਲਾਂਚ ਕਰਨ ਦੀ ਤਿਆਰੀ ''ਚ ''ਕੀਆ'', ਮਿਲਣਗੇ ਇਹ ਫੀਚਰਸ
Saturday, Oct 08, 2022 - 05:16 PM (IST)

ਆਟੋ ਡੈਸਕ-ਦੱਖਣੀ ਕੋਰੀਆ ਦਾ ਕਾਰ ਉਤਪਾਦਕ ਕੰਪਨੀ ਕੀਆ ਵੱਲੋਂ ਭਾਰਤ ਵਿਚ ਸੇਲਟਾਸ ਫੇਸਲਿਫਟ ਨੂੰ ਲਾਂਚ ਕਰਨ ਲਈ ਕਮਰ ਕੱਸ ਲਈ ਹੈ। ਛੇਤੀ ਹੀ ਕੰਪਨੀ ਵੱਲੋਂ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਕੰਪਨੀ ਵੱਲੋਂ ਭਾਰਤ ਵਿਚ ਸੇਲਟਾਸ ਨੂੰ 3 ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ ਜਿਸ ਨੂੰ ਗਾਹਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
ਇਸ ਸਮੇਂ ਦੌਰਾਨ ਇਸ ਐੱਸ.ਯੂ.ਵੀ ਦੇ 3 ਲੱਖ ਦੇ ਕਰੀਬ ਯੂਨਿਟ ਵਿਕੇ ਹਨ। ਇਸ ਦੇ ਡਿਜ਼ਾਈਨ ਅਤੇ ਫੀਰਜ਼ ਬਾਰੇ ਕਈ ਅੰਦਾਜ਼ੇ ਲਗਾਏ ਜਾ ਰਹੇ ਹਨ। ਇਸ ਦੇ ਐਕਸਟੀਰੀਅਰ 'ਚ ਨਵਾਂ ਫਰੰਟ ਗਰਿੱਲ, ਹੈਡਲੈਂਪ ਵੇਖਣ ਨੂੰ ਮਿੱਲ ਸਕਦਾ ਹੈ। ਇੰਟੀਰੀਅਰ ਦੀ ਗੱਲ ਕਰੀਏ ਤਾਂ ਉਸ ਵਿਚ ਨਵਾਂ ਡੈਸ਼ਬੋਰਡ, ਸਟੇਅਰਿੰਗ ਵ੍ਹੀਲ, ਵਾਇਰਲੈੱਸ ਸਮਾਰਟਫੋਨ ਕਨੈਕਟਿਵਿਟੀ, ਬਿਹਤਰ ਟਚਸਕਰੀਨ ਵਾਲਾ ਇੰਫੋਟੇਨਮੈਂਟ ਸਿਸਟਮ ਅਤੇ ADAS ਜਿਹੇ ਫੀਚਰ ਮਿਲਣ ਦੀ ਸੰਭਾਵਨਾ ਹੈ।
ਨਾਲ ਹੀ ਇਸ ਦੇ ਮਕੈਨਿਕਲ ਪਾਰਟ 'ਚ ਵੀ ਕਈ ਬਦਲਾਅ ਕੀਤੇ ਜਾ ਸਕਦੇ ਹਨ। ਇਸ ਵਿਚ 2.0 ਲੀਟਰ ਪੈਟਰੋਲ ਇੰਜਨ ਦਿੱਤਾ ਜਾਵੇਗਾ, ਜੋ 146 ਬੀਐਚਪੀ ਅਤੇ 179 ਐੱਨਐੱਮ ਦਾ ਟਾਰਕ ਜਨਰੇਟ ਕਰਨ ਚ ਸਮਰੱਥ ਹੋਵੇਗਾ।