ਲਾਂਚ ਹੋਇਆ Kia Seltos ਦਾ ਫੇਸਲਿਫਟ ਵਰਜ਼ਨ, ਸ਼ਾਨਦਾਰ ਫੀਚਰਜ਼ ਨਾਲ ਲੈਸ ਹੈ SUV

Thursday, Apr 13, 2023 - 06:36 PM (IST)

ਲਾਂਚ ਹੋਇਆ Kia Seltos ਦਾ ਫੇਸਲਿਫਟ ਵਰਜ਼ਨ, ਸ਼ਾਨਦਾਰ ਫੀਚਰਜ਼ ਨਾਲ ਲੈਸ ਹੈ SUV

ਆਟੋ ਡੈਸਕ- ਕੀਆ ਸੇਲਟੋਸ ਦੇ ਫੇਸਲਿਫਟ ਵਰਜ਼ਨ ਨੂੰ ਅਮਰੀਕੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸਦੇ ਐਂਟਰੀ ਲੈਵਲ ਵੇਰੀਐਂਟ ਦੀ ਕੀਮਤ 24,390 ਡਾਲਰ ਹੈ ਅਤੇ ਇਸਦੇ ਟਾਪ ਵੇਰੀਐਂਟ ਦੀ ਕੀਮਤ 29,990 ਡਾਲਰ ਤੈਅ ਕੀਤੀ ਗਈ ਹੈ, ਜੋ ਭਾਰਤੀ ਕਰੰਸੀ 'ਚ 20 ਤੋਂ 24 ਲੱਖ ਰੁਪਏ ਦੇ ਕਰੀਬ ਹੋਵੇਗੀ। ਕੀਆ ਸੇਲਟੋਸ ਫੇਸਲਿਫਟ ਨੂੰ 5 ਵੇਰੀਐਂਟ- ਐੱਲ.ਐਕਸ, ਈ.ਐਕਸ, ਐੱਸ. ਐਕਸ-ਲਾਈਨ ਅਤੇ ਐੱਸ.ਐਕਸ 'ਚ ਪੇਸ਼ ਕੀਤਾ ਗਿਆ ਹੈ ਅਤੇ ਇਸਨੂੰ 13 ਰੰਗਾਂ 'ਚ ਖਰੀਦਿਆ ਜਾ ਸਕਦਾ ਹੈ। ਜਲਦ ਹੀ ਇਸਨੂੰ ਭਾਰਤ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ।

ਪਾਵਰਟ੍ਰੇਨ

ਕੀਆ ਸੇਲਟੋਸ ਫੇਸਲਿਫਟ 'ਚ ਦੋ ਇੰਜਣ ਆਪਸ਼ਨ ਦਿੱਤੇ ਗਏ ਹਨ। ਪਹਿਲਾ 2.0 ਲੀਟਰ 4-ਸਿਲੰਡਰ ਪੈਟਰੋਲ ਇੰਜਣ ਹੈ ਜੋ 146 ਐੱਚ.ਪੀ. ਦੀ ਪਾਵਰ ਅਤੇ 179 ਐੱਨ.ਐੱਮ. ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਉੱਥੇ ਹੀ ਦੂਜਾ 1.6 ਲੀਟਰ 4-ਸਿਲੰਡਰ ਟਰਬੋਚਾਰਜ ਇੰਜਣ ਮਿਲਦਾ ਹੈ ਜੋ 195 ਐੱਚ.ਪੀ. ਦੀ ਪਾਵਰ ਅਤੇ 264 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਦੋਵੇਂ ਇੰਜਣ ਆਲ ਵ੍ਹੀਲ ਡ੍ਰਾਈਵ ਆਪਸ਼ਨ ਦੇ ਨਾਲ ਵੀ ਉਪਲੱਬਧ ਹਨ। 

ਫੀਚਰਜ਼ 

ਕੀਆ ਸੇਲਟੋਸ ਫੇਸਲਿਭਟ ਮਲਟੀ ਜ਼ੋਨ ਕਲਾਈਮੇਟ ਕੰਟਰੋਲ, ਇਲੈਕਟ੍ਰੋਨਿਕ ਪਾਰਕਿੰਗ ਬ੍ਰੇਕ, ਹੀਟੇਡ ਫਰੰਟ ਸੀਟਾਂ, ਬੋਸ ਪ੍ਰੀਮੀਅਮ ਆਡੀਓ, ਵਾਇਰਲੈੱਸ ਚਾਰਜਿੰਗ, ਕੀਆ ਕੁਨੈਕਟ ਟੈਲੀਮੈਟਿਕਸ, ਵੈਂਟੀਲੇਟਿਡ ਫਰੰਟ ਸੀਟਾਂ, ਸਮਾਰਟ ਪਾਵਰਡ ਟੇਲਗੇਟ, ਸਨਰੂਫ ਅਤੇ ਡਿਜੀਟਲ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸਤੋਂ ਇਲਾਵਾ ਸੇਫਟੀ ਲਈ ਇਸ ਵਿਚ ਏ.ਡੀ.ਏ.ਐੱਸ. ਅਤੇ ਆਫ ਰੋਡਿੰਗ ਲਈ ਆਲ ਵ੍ਹੀਲ ਡ੍ਰਾਈਵ ਦਾ ਆਪਸ਼ਨ ਵੀ ਮਿਲਦਾ ਹੈ।


author

Rakesh

Content Editor

Related News