Kia ਨੇ ਪੇਸ਼ ਕੀਤੀ ਹਾਈਬ੍ਰਿਡ Niro, ਜਾਣੋ ਇਸ ਵਿਚ ਕੀ ਹੋਵੇਗਾ ਖਾਸ
Friday, Nov 26, 2021 - 04:47 PM (IST)
ਆਟੋ ਡੈਸਕ– ਦੱਖਣ ਕੋਰੀਆ ਦੀ ਕੰਪਨੀ ਕਿਆ ਨੇ 2021 Seoul motor show ’ਚ ਆਪਣੀ New-Generation Niro ਨੂੰ ਪੇਸ਼ਕੀਤਾ ਹੈ। ਕਿਆ ਨੇ ਇਸ ਐੱਸ.ਯੂ.ਵੀ. ਨੂੰ ਇਕ ਬੋਲਡ ਲੁੱਕ ਦੇ ਨਾਲ ਪੇਸ਼ ਕੀਤਾ ਹੈ। ਇਸ ਐੱਸ.ਯੂ.ਵੀ. ਦਾ ਡਿਜ਼ਾਇਨ 2019 HabaNiro ਕੰਸੈਪਟ ਕਾਰ ਤੋਂ ਪ੍ਰੇਰਿਤ ਹੈ। ਇਸ ਤੋਂ ਇਲਾਵਾ ਇਸ ਦੇ ਗਰਿੱਲ ਨੂੰ ਰੀਡਿਜ਼ਾਇਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਵਿਚ ਐੱਲ.ਈ.ਡੀ. ਡੀ.ਆਰ.ਐੱਲ. ਅਤੇ ਰੀਅਰ ’ਚ ਬਲੂਮਰੈਂਗ ਦੇ ਆਕਰ ਦੀਆਂ ਰੀਅਰ ਟੈਲਲਾਈਟਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ।
ਨਿਊ-ਜਨਰੇਸ਼ਨ ਨੀਰੋ ਦੇ ਇੰਟੀਰੀਅਰ ’ਚ ਕਈ ਬਦਲਾਅ ਕੀਤੇ ਗਏ ਹਨ। ਜਿਸ ਵਿਚ ਈ.ਵੀ.-6 ਵਰਗਾ ਡੈਸ਼ਬੋਰਡ ਦਿੱਤਾ ਗਿਆ ਹੈ, ਇਸਤੋਂ ਇਲਾਵਾ ਇਸ ਵਿਚ ਡਿਊਲ ਸਕਰੀਨ ਦਿੱਤੀ ਗਈ ਹੈ ਜਿਸ ਨੂੰ ਦੋ ਸੈਗਮੈਂਟਸ ’ਚ ਵੰਡਿਆ ਗਿਆ ਹੈ। ਇਸ ਵਿਚ ਗਲਾਸੀ ਬਲੈਕ ਐਕਸੈਂਟ ਦੇ ਨਾਲ ਫਲੋਟਿੰਗ ਸੈਂਟਰ ਕੰਸੋਲ ਦਿੱਤਾ ਹੈ ਜਿਸ ਦੇ ਸੈਂਟਰ ’ਚ ਇਲੈਕਟ੍ਰੋਨਿਕ ਗਿਅਰਸ਼ਿਫਟ ਵ੍ਹੀਲ ਦਿੱਤਾ ਗਿਆ ਹੈ। ਇਸ ਦੇ ਇੰਟੀਰੀਅਰ ਨੂੰ ਆਕਰਸ਼ਕ ਅਤੇ ਖਾਸ ਲੁੱਕ ਦੇਣ ਲਈ ਐਂਬੀਅੰਟ ਮੂਡ ਲਾਈਟਿੰਗ ਦਾ ਆਪਸ਼ਨ ਵੀ ਦਿੱਤਾ ਗਿਆ ਹੈ।
ਨੀਲੋ ਨੂੰ ਬਣਾਉਣ ਲਈ ਕਾਫੀ ਯੂਨੀਕ ਮਟੀਰੀਅਰ ਦੀ ਵਰਤੋਂ ਕੀਤੀ ਗਈ ਹੈ। ਜਿਸ ਵਿਚ ਨੀਲਗਿਰੀ ਦੇ ਪੱਤਿਆਂ ਤੋਂ ਬਣੇ ਕਾਰਬਨਿਕ ਪਾਲੀਯੂਰੇਥੇਨ ਅਤੇ ਕਪੜਾ ਫਾਈਬਰ ’ਚ ਹੈੱਡਲਾਈਨਰ ਅਤੇ ਸੀਟਾਂ ਲਈ ਰਿਸਾਈਕਲ ਵਾਲਪੇਪਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂਇਲਾਵਾ ਇਸ ਵਿਚ ਇਕ ਖਾਸ ਤਰ੍ਹਾਂ ਦਾ ‘ਗ੍ਰੀਨਜੋਨ’ ਨਾਂ ਦਾ ਡਰਾਈਵਿੰਗ ਮੋਡ ਵੀ ਦਿੱਤਾ ਗਿਆ ਹੈ ਜਿਸ ਦੀ ਵਰਤੋਂ ਕਰਨ ’ਤੇ ਡਰਾਈਵਰ ਆਟੋਮੈਟਿਕਲੀ ਹਾਈਬ੍ਰਿਡ ਤੋਂ ਇਲੈਕਟ੍ਰਿਕ ਕਾਰ ਮੋਡ ’ਚ ਸਵਿੱਚ ਹੋ ਜਾਂਦਾ ਹੈ। ਕੰਪਨੀ ਦੁਆਰਾ ਇਸਦੇ ਇੰਜਣ ਅਤੇ ਰੇਂਜ ਬਾਰੇ ਕੋਈ ਜਾਣਖਾਰੀ ਨਹੀਂ ਦਿੱਤੀ ਗਈ ਪਰ ਅਗਲੇ ਸਾਲ ਦੀ ਦੂਜੀ ਛਮਾਹੀ ਤਕ ਇਸ ਨੂੰ ਲਾਂਚ ਕੀਤੇ ਜਾਣ ਦੀ ਉਮੀਦ ਹੈ।