ਕੀ ਸੁਰੱਖਿਅਤ ਹੈ ਮੋਬਾਇਲ 'ਚ ਸਾਂਭਿਆ ਨਿੱਜੀ ਡਾਟਾ? ਫੋਟੋ-ਵੀਡੀਓ ਸੇਵ ਕਰਨ ਤੋਂ ਪਹਿਲਾਂ ਜਾਣੋ ਖ਼ਾਸ ਗੱਲਾਂ

Thursday, Sep 21, 2023 - 07:15 PM (IST)

ਕੀ ਸੁਰੱਖਿਅਤ ਹੈ ਮੋਬਾਇਲ 'ਚ ਸਾਂਭਿਆ ਨਿੱਜੀ ਡਾਟਾ? ਫੋਟੋ-ਵੀਡੀਓ ਸੇਵ ਕਰਨ ਤੋਂ ਪਹਿਲਾਂ ਜਾਣੋ ਖ਼ਾਸ ਗੱਲਾਂ

ਗੈਜੇਟ ਡੈਸਕ- ਆਏ ਦਿਨ ਡਾਟਾ ਲੀਕ ਅਤੇ ਆਨਲਾਈਨ ਧੋਖਾਧੜੀ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੈਕਰਸ ਵੀ ਨਵੇਂ ਤਰੀਕਿਆਂ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਇਸ ਤਰ੍ਹਾਂ ਕਈ ਵਾਰ ਜ਼ਰੂਰੀ ਡਾਟਾ ਵੀ ਚੋਰੀ ਕਰ ਲਿਆ ਜਾਂਦਾ ਹੈ, ਜਿਸ ਨੂੰ ਬਚਾਉਣ ਲਈ ਅਸੀਂ ਇਥੇ ਤੁਹਾਨੂੰ ਕੁਝ ਖ਼ਾਸ ਤਰੀਕਿਆਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਡਾਟਾ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰੱਖ ਸਕਦੇ ਹੋ…

ਐਪ ਡਾਊਨਲੋਡ ਕਰਨ ਤੋਂ ਪਹਿਲਾਂ ਰੱਖੋ ਧਿਆਨ

ਫੋਨ ਦੇ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਹਮੇਸ਼ਾ 'ਓਕੇ' 'ਤੇ ਕਲਿੱਕ ਕਰਨ ਤੋਂ ਪਹਿਲਾਂ ਪੂਰੀ ਜਾਣਕਾਰੀ ਲਓ। ਬਹੁਤ ਵਾਰ ਸਾਡੇ ਫੋਨ 'ਚ ਐਪਸ ਨੂੰ ਡਾਊਨਲੋਡ ਕਰਨ ਲਈ ਇਕ ਨੋਟੀਫਿਕੇਸ਼ਨ ਪਾਪ-ਅਪ ਹੁੰਦਾ ਹੈ, ਜਿਸਨੂੰ ਅਸੀਂ ਬਿਨਾਂ ਪੜ੍ਹੇ 'ਓਕੇ' ਕਰਕੇ ਖੁਦ ਹੀ ਆਪਣੇ ਡਾਟਾ ਨੂੰ ਅਸੁਰੱਖਿਅਤ ਕਰ ਲੈਂਦੇ ਹਾਂ। 

ਇਹ ਵੀ ਪੜ੍ਹੋ- 6GB ਰੈਮ ਵੇਰੀਐਂਟ 'ਚ ਲਾਂਚ ਹੋਇਆ ਇਹ ਫੋਨ, ਮਿਲਣਗੇ ਆਈਫੋਨ ਵਰਗੇ ਫੀਚਰਜ਼

ਪਾਸਵਰਡ

ਧਿਆਨ ਰੱਖੋ ਕਿ ਅਲੱਗ-ਅਲੱਗ ਅਕਾਊਂਟਸ ਦਾ ਪਾਸਵਰਡ ਵੀ ਅਲੱਗ ਹੋਣਾ ਚਾਹੀਦਾ ਹੈ। ਇਕ ਹੀ ਪਾਸਵਰਡ ਦਾ ਇਸਤੇਮਾਲ ਸਾਰੇ ਅਕਾਊਂਟਸ ’ਚ ਕਰਨਾ ਹਾਨੀਕਾਰਕ ਸਾਬਿਤ ਹੋ ਸਕਦਾ ਹੈ।

ਫੋਨ 'ਚ ਟੂ-ਸਟੈੱਪ ਵੈਰੀਫਿਕੇਸ਼ਨ ਲਗਾਓ

ਫੋਨ 'ਚ ਲੱਗੇ ਪਾਸਵਰਡ ਦੀ ਤਰ੍ਹਾਂ ਹੀ ਟੂ-ਸਟੈੱਪ ਵੈਰੀਫਿਕੇਸ਼ਨ ਵੀ ਸਾਡੇ ਡਾਟਾ ਨੂੰ ਸੁਰੱਖਿਅਤ ਰੱਖਣ 'ਚ ਮਦਦ ਕਰਦਾ ਹੈ। ਆਨਲਾਈਨ ਪੇਮੈਂਟ ਕਰਦੇ ਸਮੇਂ ਹਮੇਸ਼ਾ ਸਾਡੇ ਸਾਹਮਣੇ ਆਪਸ਼ਨ ਆਉਂਦਾ ਹੈ 'ਆਲਵੇਜ਼ ਆਸਕਡ ਫੋਰ ਓ.ਟੀ.ਪੀ.'। ਇਸ ਆਪਸ਼ਨ ਨੂੰ ਚੁਣਨ ਨਾਲ ਕੋਈ ਵੀ ਬਿਨਾਂ ਓ.ਟੀ.ਪੀ. ਦੇ ਤੁਹਾਡੀ ਡੀਟੇਲਸ ਚੋਰੀ ਨਹੀਂ ਕਰ ਸਕੇਗਾ।

ਇਹ ਵੀ ਪੜ੍ਹੋ- Whatsapp 'ਚ ਆਇਆ ਨਵਾਂ ਫੀਚਰ, Paytm ਤੇ G-Pay ਦੀ ਤਰ੍ਹਾਂ ਕਰ ਸਕੋਗੇ ਪੇਮੈਂਟ

ਸਮਾਰਟਫੋਨ ਅਪਡੇਟ

ਆਪਣੇ ਸਮਾਰਟਫੋਨ ਨੂੰ ਹਮੇਸ਼ਾ ਅਪਡੇਟ ਕਰੋ। ਇਸ ਤਰ੍ਹਾਂ ਤੁਹਾਡੇ ਫੋਨ ’ਚ ਸਕਿਓਰਿਟੀ ਪੈਚ ਅਪਗ੍ਰੇਡ ਹੋ ਜਾਂਦੇ ਹਨ, ਜਿਸ ਨਾਲ ਤੁਹਾਡਾ ਫੋਨ ਹੋਰ ਵੀ ਸੁਰੱਖਿਅਤ ਹੋ ਜਾਂਦਾ ਹੈ। ਨਾਲ ਹੀ ਤੁਹਾਨੂੰ ਨਵੇਂ ਅਪਡੇਟ ’ਚ ਕਈ ਸਾਰੇ ਸਕਿਓਰਿਟੀ ਫੀਚਰ ਮਿਲਦੇ ਹਨ।

ਪਬਲਿਕ ਵਾਈ-ਫਾਈ ਦਾ ਇਸਤੇਮਾਲ ਕਰਨ ਤੋਂ ਬਚੋ

ਬਹੁਤ ਸਾਰੇ ਲੋਕ ਕਿਸੇ ਵੀ ਜਗ੍ਹਾ ਦੇ ਫ੍ਰੀ ਵਾਈ-ਫਾਈ ਨੂੰ ਇਸਤੇਮਾਲ ਕਰ ਲੈਂਦੇ ਹਨ। ਅਜਿਹਾ ਕਰਨਾ ਗਲਤ ਹੈ ਕਿਉਂਕਿ ਇਸ ਨਾਲ ਨਾ ਸਿਰਫ ਡਾਟਾ ਚੋਰੀ ਹੋਣ ਦਾ ਖਤਰਾ ਰਹਿੰਦਾ ਹੈ, ਸਗੋਂ ਤੁਹਾਡੇ ਫੋਨ 'ਚ ਵਾਇਰਸ ਵਰਗੀ ਸਮੱਸਿਆ ਵੀ ਹੋ ਸਕਦੀ ਹੈ। 

ਇਹ ਵੀ ਪੜ੍ਹੋ- ਮੁਫ਼ਤ 'ਚ ਨਹੀਂ ਕਰ ਸਕੋਗੇ 'X' ਦੀ ਵਰਤੋਂ, ਐਲੋਨ ਮਸਕ ਸਾਰੇ ਯੂਜ਼ਰਜ਼ ਕੋਲੋਂ ਹਰ ਮਹੀਨੇ ਲੈਣਗੇ ਪੈਸੇ

ਡਿਲੀਟ ਕਰਨ ਤੋਂ ਬਾਅਦ ਵੀ ਚਲਦੇ ਰਹਿੰਦੇ ਹਨ ਐਪਸ

ਆਈ.ਟੀ. ਮਾਹਰ ਮੁਤਾਬਕ ਐਪ ਨੂੰ ਅਨਇਨਸਟਾਲ (ਡਿਲੀਟ) ਕਰਨ ਤੋਂ ਬਾਅਦ ਵੀ ਸਾਡਾ ਪੁਰਾਣਾ ਡਾਟਾ ਜੋ ਅਸੀਂ ਐਪ ਨੂੰ ਚਲਾਉਂਦੇ ਸਮੇਂ ਐਕਸੈੱਸ ਕੀਤਾ ਸੀ ਉਹ ਸੇਵ ਰਹਿੰਦਾ ਹੈ। ਉਸ ਦਾ ਐਪ ਡਿਵੈਲਪਰ ਬਾਅਦ 'ਚ ਵੀ ਯੂਜ਼ ਕਰ ਸਕਦਾ ਹੈ।  

ਜੇਕਰ ਤੁਸੀਂ ਗਲਤੀ ਨਾਲ ਵੀ ਕੋਈ ਗਲਤ ਜਾਂ ਵਾਈਰਸ ਇਨਫ਼ੈਕਟਿਡ ਐਪ ਇਨਸਟਾਲ ਕਰ ਲਿਆ ਅਤੇ ਫ਼ਿਰ ਤੁਸੀਂ ਉਸ ਨੂੰ ਡਿਲੀਟ ਕਰ ਦਿਤਾ ਤਾਂ ਵੀ ਅਜਿਹਾ ਹੋ ਸਕਦਾ ਹੈ ਕਿ ਇਹ ਐਪ ਤੁਹਾਡੇ ਫ਼ੋਨ ਨਾਲ ਕਨੈਕਟ ਰਹੇ। ਇਸ ਸੈਟਿੰਗ ਨੂੰ ਵਰਤਣ ਲਈ ਤੁਹਾਨੂੰ ਸਮਾਰਟਫ਼ੋਨ ਦੇ ਸੈਟਿੰਗ ਆਪਸ਼ਨ 'ਚ ਜਾਣਾ ਹੋਵੇਗਾ।

- ਸਭ ਤੋਂ ਪਹਿਲਾਂ ਫ਼ੋਨ ਦੀ ਸੈਟਿੰਗ 'ਚ ਜਾ ਕੇ ਗੂਗਲ 'ਤੇ ਟੈਪ ਕਰੋ। ਇੱਥੇ Connected Apps ਦੇ ਆਪਸ਼ਨ 'ਤੇ ਟੈਪ ਕਰੋ।

- ਇੱਥੇ ਤੁਹਾਨੂੰ ਉਹ ਸਾਰੇ ਐਪਸ ਦਿਖਾਈ ਦੇਣਗੇ ਜੋ ਡਿਲੀਟ ਕਰਨ ਤੋਂ ਬਾਅਦ ਵੀ ਤੁਹਾਨੂੰ ਜੀਮੇਲ ਅਕਾਊਂਟ ਨਾਲ ਕਨੈਕਟ ਹਨ। ਜਿਸ ਨੂੰ ਡਿਲੀਟ ਕਰਨਾ ਚਾਹੁੰਦੇ ਹੋ ਉਸ 'ਤੇ ਟੈਪ ਕਰੋ।

- ਡਿਸਕੁਨੈਕਟ ਦਾ ਆਪਸ਼ਨ ਦਿਖਾਈ ਦੇਵੇਗਾ ਉਸ 'ਤੇ ਟੈਪ ਕਰ ਕੇ ਐਪ ਨੂੰ ਡਿਸਕਨੈਕਟ ਕਰ ਦਿਉ।

ਇਹ ਵੀ ਪੜ੍ਹੋ- 'X' 'ਚ ਵੀ ਆਉਣ ਵਾਲਾ ਹੈ ਪੇਮੈਂਟ ਫੀਚਰ, G-Pay, Paytm ਤੇ PhonePe ਦੀ ਹੋਵੇਗੀ ਛੁੱਟੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News