ਪੁਰਾਣਾ iPhone ਖ਼ਰੀਦਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

Saturday, Sep 14, 2024 - 08:27 PM (IST)

ਪੁਰਾਣਾ iPhone ਖ਼ਰੀਦਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਗੈਜੇਟ ਡੈਸਕ- ਅੱਜ-ਕੱਲ੍ਹ ਨਵੇਂ ਆਈਫੋਨ ਦੀ ਸੀਰੀਜ਼ ਲਾਂਚ ਹੁੰਦੇ ਹੀ ਲੋਕ ਪੁਰਾਣਾ ਆਈਫੋਨ ਵੇਚ ਦਿੰਦੇ ਹਨ। ਜੇਕਰ ਤੁਸੀਂ ਵੀ ਪੁਰਾਣਾ ਆਈਫੋਨ ਖ਼ਰੀਦਣ ਦੀ ਸੋਚ ਰਹੇ ਹੋ ਤਾਂ ਸਾਵਧਾਨੀ ਵਰਤਨਾ ਬੇਹੱਦ ਜ਼ਰੂਰੀ ਹੈ। ਅਜਿਹਾ ਨਾ ਹੋਵੇ ਕਿ ਤੁਹਾਨੂੰ ਸਸਤੀ ਕੀਮਤ 'ਚ ਮਿਲਣ ਵਾਲੇ ਆਈਫੋਨ ਦੇ ਚੱਕਰ 'ਚ ਨੁਕਸਾਨ ਝੱਲਣਾ ਪਵੇ। ਇਥੇ ਕੁਝ ਖ਼ਾਸ ਗੱਲਾਂ ਦੱਸੀਆਂ ਗਈਆਂ ਹਨ ਜਿਨ੍ਹਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਪੁਰਾਣਾ ਆਈਫੋਨ ਖ਼ਰੀਦਣ ਤੋਂ ਪਹਿਲਾਂ ਜਾਂਚ ਸਕਦੇ ਹੋ। 

1. IMEI ਨੰਬਰ ਦੀ ਪੁਸ਼ਟੀ ਕਰੋ

ਸਭ ਤੋਂ ਪਹਿਲਾਂ ਤੁਹਾਨੂੰ ਪੁਰਾਣਾ ਆਈਫੋਨ ਖ਼ਰੀਦਣ ਤੋਂ ਪਹਿਲਾਂ ਫੋਨ ਦੀ ਸੈਟਿੰਗਸ 'ਚ ਜਾ ਕੇ General > About 'ਚ ਜਾ ਕੇ IMEI ਨੰਬਰ ਦੇਖਣਾ ਚਾਹੀਦਾ ਹੈ। ਇਹ ਨੰਬਰ ਫੋਨ ਦੀ ਪਛਾਣ ਕਰਦਾ ਹੈ ਅਤੇ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਫੋਨ ਅਸਲੀ ਹੈ ਜਾਂ ਨਕਲੀ। ਤੁਸੀਂ ਇਸ IMEI ਨੰਬਰ ਨੂੰ ਐਪਲ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਵੈਰੀਫਾਈ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਇਹ ਯਕੀਨੀ ਕਰਨ 'ਚ ਮਦਦ ਮਿਲੇਗੀ ਕਿ ਤੁਸੀਂ ਇਕ ਅਸਲੀ ਆਈਫੋਨ ਖ਼ਰੀਦ ਰਹੇ ਹੋ। 

2. ਬੈਟਰੀ ਹੈਲਥ ਜੀ ਜਾਂਚ

ਪੁਰਾਣਾ ਆਈਫੋਨ ਖ਼ਰੀਦਦੇ ਸਮੇਂ ਬੈਟਰੀ ਦੀ ਸਥਿਤੀ ਜਾ ਜਾਂਚ ਕਰਨ ਬੇਹੱਦ ਮਹੱਤਵਪੂਰਨ ਹੈ। ਫੋਨ ਦੀ ਬੈਟਰੀ ਦੀ ਸਿਹਤ ਜਾਣਨ ਲਈ Settings > Battery > Battery Health 'ਚ ਜਾਓ। ਇਥੇ ਤੁਹਾਨੂੰ ਬੈਟਰੀ ਹੈਲਥ ਦੀ ਜਾਣਕਾਰੀ ਮਿਲੇਗੀ। ਜੇਕਰ ਬੈਟਰੀ ਹੈਲਥ 80 ਫੀਸਦੀ ਤੋਂ ਘੱਟ ਹੈ ਤਾਂ ਤੁਹਾਨੂੰ ਉਹ ਆਈਫੋਨ ਹੀਂ ਖ਼ਰੀਦਣਾ ਚਾਹੀਦਾ ਕਿਉਂਕਿ ਬੈਟਰੀ ਜਲਦੀ ਖਤਮ ਹੋ ਸਕਦੀ ਹੈ। 80 ਫੀਸਦੀ ਜਾਂ ਇਸ ਤੋਂ ਉਪਰ ਦਾ ਬੈਟਰੀ ਹੈਲਥ ਸੁਰੱਖਿਅਤ ਰਹਿੰਦਾ ਹੈ। 

3. ਡਿਸਪਲੇਅ ਦੀ ਓਰਿਜਨੈਲਿਟੀ ਦੀ ਜਾਂਚ

ਆਈਫੋਨ ਦੀ ਡਿਸਪਲੇਅ ਵੀ ਚੈੱਕ ਕਰਨਾ ਜ਼ਰੂਰੀ ਹੈ ਕਿਉਂਕਿ ਕਈ ਵਾਰ ਲੋਕ ਲੋਕਲ ਡਿਸਪਲੇਅ ਲਗਾ ਕੇ ਫੋਨ ਵੇਚਦੇ ਹਨ ਪਰ ਡਿਸਪਲੇਅ ਜ਼ਿਆਦਾ ਦਿਨਾਂ ਤਕ ਕੰਮ ਨਹੀਂ ਕਰਦੀ ਅਤੇ ਇਸ ਨਾਲ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਡਿਸਪਲੇਅ ਦੀ ਓਰਿਜਨੈਲਿਟੀ ਚੈੱਕ ਕਰਨ ਲਈ ਫੋਨ ਦੀ ਸੈਟਿੰਗ 'ਚ ਜਾ ਕੇ True Tone ਫੀਚਰ 'ਤੇ ਜਾਓ। ਜੇਕਰ ਇਹ ਫੀਚਰ ਕੰਮ ਕਰ ਰਿਹਾ ਹੈ ਤਾਂ ਸਮਝ ਜਾਓ ਕਿ ਡਿਸਪਲੇਅ ਓਰਿਜਨਲ ਹੈ। ਇਹ ਫੀਚਰ ਲੋਕਲ ਡਿਸਪਲੇਅ ਨਾਲ ਕੰਮ ਨਹੀਂ ਕਰਦਾ। 

ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਪੁਰਾਣਾ ਆਈਫੋਨ ਖ਼ਰੀਦਣ ਤੋਂ ਪਹਿਲਾਂ ਉਸ ਦੀ ਸਹੀ ਸਥਿਤੀ ਅਤੇ ਓਰਿਜਨੈਲਿਟੀ ਦੀ ਜਾਂਚ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਬਾਅਦ 'ਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਤੁਸੀਂ ਇਕ ਸੁਰੱਖਿਅਤ ਖ਼ਰੀਦਦਾਰੀ ਕਰ ਸਕੋਗੇ। 


author

Rakesh

Content Editor

Related News