ਜਲਦ ਲਾਂਚ ਹੋਵੇਗੀ Kawasaki ਦੀ ਇਹ ਸ਼ਾਨਦਾਰ ਬਾਈਕ

01/17/2017 12:50:09 PM

ਜਲੰਧਰ- ਜਾਪਾਨ ਦੀ ਟੂ-ਵ੍ਹੀਲਰ ਨਿਰਮਾਤਾ ਕੰਪਨੀ ਕਾਵਾਸਾਕੀ ਜਨਵਰੀ 2017 ''ਚ ਆਪਣੀ ਨਵੀਂ ਬਾਈਕ Z900 ਲਾਂਚ ਕਰਨ ਜਾ ਰਿਹਾ ਹੈ। ਨਵੇਂ ਸਾਲ ''ਚ ਨਵੀਂ ਬਾਇਕ ਨਾਲ ਕੰਪਨੀ ਨੂੰ ਕਾਫ਼ੀ ਵਧੀਆ ਮੁਨਾਫਾ ਕਮਾਉਣ ਦੀ ਉਂਮੀਦ ਹੈ। ਇਸ ਬਾਈਕ ਦੀ ਕੀਮਤ ਲਗਭਗ 11 ਲਖ ਰੁਪਏ ਹੋਵੇਗੀ।

ਇੰਜਣ
ਕਾਵਾਸਾਕੀ Z900 ''ਚ 948 cc ਦਾ ਇਨਲਾਈਨ-ਫੋਰ ਯੁਨਿਟ ਇੰਜਣ ਹੋਵੇਗਾ ਜੋ ਇਸ ਦੀ Z1000 ''ਚ ਵੀ ਹੈ। ਇਸ ਦਾ ਨਵਾਂ ਇੰਜਣ ਇਸ ਨੂੰ 126 ਦੀ ਹਾਰਸਪਾਵਰ ਦਿੰਦਾ ਹੈ ਜੋ ਇਸਦੇ ਪਿਛਲੇ ਮਾਡਲ Z800 ਦੇ ਮੁਕਾਬਲੇ 12 ਜ਼ਿਆਦਾ ਹੈ। ਇਸ ਦੇ ਨਾਲ ਹੀ ਇਸ ''ਚ 41mm ਦਾ ਸਸਪੇਂਸ਼ਨ ਵੀ ਹੋਵੇਗਾ ਜੋ ਖ਼ਰਾਬ ਰਸਤਿਆਂ ''ਤੇ ਵੀ ਬਿਹਤਰੀਨ ਰਾਇਡ ਦਾ ਅਨੁਭਵ ਦੇਣਗੇ। ਬਾਈਕ ''ਚ 300mm  ਦੇ ਡਿਊਲ ਡਿਸਕ ਬਰੇਕਸ ਦਿੱਤੀ ਗਈ ਹੈ। ਨਾਲ ਹੀ ਸੇਫਟੀ ਦੇ ਲਿਹਾਜ਼ ਨਾਲ ਇਸ ''ਚ ਏ. ਬੀ. ਐੱਸ. ਬਰੇਕਿੰਗ ਤਕਨੀਕ ਦਾ ਫੀਚਰ ਵੀ ਦਿੱਤਾ ਗਿਆ ਹੈ। ਉਥੇ ਹੀ ਐਗਜਾਸਟ ਸਿਸਟਮ ''ਚ 35mm ਦਾ ਐਗਜਾਸਟ ਪਾਇਪ ਹੋਵੇਗਾ।

 

ਫੀਚਰਸ-

Z900 ''ਚ ਇੰਜਣ ਦੇ ਹੇਠਾਂ 2 ਇੰਟਰਨਲ ਚੈਂਬਰਸ ਵੀ ਦਿੱਤੇ ਗਏ ਹਨ ਜੋ ਇਸ ਦੇ ਇੰਜਣ ਦੀ ਅਵਾਜ ਨੂੰ ਦਬਾਉਣ ਦੱ ਕੰਮ ਕਰਦੇ ਹਨ। ਇਸ ਤੋਂ ਇਲਾਵਾ ਬਾਈਕ ਦਾ ਭਾਰ 443 lbs  ਦਾ ਹੋਵੇਗਾ। ਨਾਲ ਹੀ ਗਿਅਰ ਸ਼ਿਫਟ ਪੈਡ ਨੂੰ ਲਾਈਟ ਬਣਾਇਆ ਗਿਆ ਹੈ ਤਾਂ ਜੋ ਗਿਅਰ ਬਦਲਣ ਕਰਨ ''ਚ ਰਾਇਡਰ ਨੂੰ ਅਸਾਨੀ ਰਹੇ। ਉਥੇ ਹੀ ਕੰਪਨੀ ਨੇ ਬਾਈਕ ਨੂੰ ਪਿਛਲੇ ਮਾਡਲਸ ਦੇ ਮੁਕਾਬਲੇ ਹਲਕਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਲਈ ਐਲੂਮੀਨੀਅਮ ਨੂੰ ਇਸਤੇਮਾਲ ''ਚ ਲਿਆਇਆ ਗਿਆ ਹੈ। ਕਾਵਾਸਾਕੀ Z900 ਦਾ ਮੁਕਾਬਲਾ ਸੁਜ਼ੂਕੀ ਦੀ ਨਵੀਂ ਬਾਈਕ GSX-S750, ਅਤੇ ਯਾਮਾਹਾ ਸਮੇਤ ਸਟਰੀਟ ਟਰਿਪਲ ਵਰਗੀ ਬਾਇਕਸ ਨਾਲ ਹੋਵੇਗਾ।


Related News