Kawasaki ਦੀ 650cc ਵਾਲੀ ਬਾਈਕ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ
Saturday, Aug 29, 2020 - 04:19 PM (IST)
ਆਟੋ ਡੈਸਕ– ਕਾਵਾਸਾਕੀ ਇੰਡੀਆ ਨੇ ਆਖ਼ਿਰਕਾਰ ਭਾਰਤ ’ਚ ਆਪਣੀ 650 ਸੀਸੀ ਸੈਗਮੈਂਟ ਦੀ ਨਵੀਂ ਸ਼ਾਨਦਾਰ ਬਾਈਕ Vulcan S BS6 ਨੂੰ ਲਾਂਚ ਕਰ ਦਿੱਤਾ ਹੈ। ਇਸ ਬਾਈਕ ਨੂੰ 5.79 ਲੱਖ ਰੁਪਏ ਦੀ ਕੀਮਤ ’ਚ ਭਾਰਤੀ ਬਾਜ਼ਾਰ ’ਚ ਉਤਾਰਿਆ ਗਿਆ ਹੈ। ਦੱਸ ਦੇਈਏ ਕਿ ਇਸ ਦੀ ਕੀਮਤ ਬੀ.ਐੱਸ.-4 ਮਾਡਲ ਦੇ ਮੁਕਾਬਲੇ 29,100 ਰੁਪਏ ਜ਼ਿਆਦਾ ਰੱਖੀ ਗਈ ਹੈ। ਗਾਹਕ ਇਸ ਨੂੰ ਨਵੇਂ ਗ੍ਰੇਅ ਰੰਗ ’ਚ ਖ਼ਰੀਦ ਸਕਣਗੇ।
ਇੰਜਣ
ਇਸ ਬਾਈਕ ’ਚ 650 ਸੀਸੀ ਦਾ ਲਿਕੁਇਡ ਕੂਲਡ, ਪੈਰਲਲ-ਟਵਿਨ ਇੰਜਣ ਲੱਗਾ ਹੈ ਜੋ 7,500 ਆਰ.ਪੀ.ਐੱਮ. ’ਤੇ 60.1 ਬੀ.ਐੱਚ.ਪੀ. ਦੀ ਪਾਵਰ ਅਤੇ 63 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਇਸ ਬਾਈਕ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਨੂੰ ਡਾਇਮੰਡ-ਟਾਈਪ ਫਰੇਮ ’ਤੇ ਬਣਾਇਆ ਗਿਆ ਹੈ ਅਤੇ ਇਸ ਵਿਚ ਟੈਲੀਸਕੋਪਿਕ ਫੋਕਸ ਅਤੇ 7 ਵੇਅ ਅਡਜਸਟੇਬਲ ਮੋਨੋਸ਼ਾਕ ਸਸਪੈਂਸ਼ਨ ਦਾ ਇਸਤੇਮਾਲ ਹੋਇਆ ਹੈ। ਉਥੇ ਹੀ ਰੀਅਰ ਬ੍ਰੇਕ ਦੇ ਨਾਲ ਨਿਸਾਨ ਕੈਪੀਲਰਸ ਦਿੱਤੇ ਗਏ ਹਨ।
ਨਵੀਂ ਕਾਵਾਸਾਕੀ ਵਲਕਨ ਐੱਸ ਬੀ.ਐੱਸ.-6 ਦਾ ਕੁਲ ਭਾਰ 226 ਕਿਲੋਗ੍ਰਾਮ ਹੈ ਅਤੇ ਇਸ ਬਾਈਕ ’ਚ 14 ਲੀਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ। ਸੈਮੀ ਡਿਜੀਟਲ ਇੰਸਟਰੂਮੈਂਟ ਕਲੱਸਟਰ ਬਾਈਕ ’ਚ ਮਿਲਦਾ ਹੈ ਜੋ ਗਿਅਰ ਇੰਡੀਕੇਟਰ ਨੂੰ ਵੀ ਸੁਪੋਰਟ ਕਰਦਾ ਹੈ। ਜੇਕਰ ਤੁਸੀਂ ਇਸ ਬਾਈਕ ਨੂੰ ਖ਼ਰੀਦਣਾ ਚਾਹੁੰਦੇ ਹੋ ਤਾਂ ਜਾਣਕਾਰੀ ਲਈ ਦੱਸ ਦੇਈਏ ਕਿ ਕੰਪਨੀ ਨੇ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਤੁਸੀਂ ਕਾਵਾਸਾਕੀ ਦੀ ਅਧਿਕਾਰਤ ਵੈੱਬਸਾਈਟ ਜਾਂ ਕੰਪਨੀ ਦੀ ਕਿਸੇ ਵੀ ਅਧਿਕਾਰਤ ਡੀਲਰਸ਼ਿਪ ਤੋਂ ਇਸ ਨੂੰ ਬੁੱਕ ਕਰਵਾ ਸਕਦੇ ਹੋ।