Kawasaki ਨੇ ਪੇਸ਼ ਕੀਤਾ Z650RS ਮੋਟਰਸਾਈਕਲ, ਜਲਦ ਹੋਵੇਗਾ ਲਾਂਚ

Tuesday, Sep 28, 2021 - 05:38 PM (IST)

Kawasaki ਨੇ ਪੇਸ਼ ਕੀਤਾ Z650RS ਮੋਟਰਸਾਈਕਲ, ਜਲਦ ਹੋਵੇਗਾ ਲਾਂਚ

ਆਟੋ ਡੈਸਕ– ਕਾਵਾਸਾਕੀ ਨੇ ਨਿਓ ਰੈਟ੍ਰੋ ਲੁੱਕ ਵਾਲੀ Z650RS ਮੋਟਰਸਾਈਕਲ ਨੂੰ ਪੇਸ਼ ਕੀਤਾ ਹੈ। ਉਮੀਦ ਹੈ ਕਿ 6 ਮਹੀਨੇ ਬਾਅਦ ਭਾਰਤ ’ਚ ਇਸ ਨੂੰ ਲਾਂਚ ਕੀਤਾ ਜਾਵੇਗਾ ਅਤੇ ਇਸ ਦੀ ਕੀਮਤ 7 ਲੱਖ ਰੁਪਏ ਹੋ ਸਕਦੀ ਹੈ। ਕਾਵਾਸਾਕੀ ਦਾ ਇਹ ਮਾਡਲ ਭਾਰਤੀ ਬਾਜ਼ਾਰ ’ਚ ਉਪਲੱਬਧ Z650 ਮਿਡਲਵੇਟ ਨੇਕਡ ਬਾਈਕ ’ਤੇ ਬੇਸਡ ਹੋਵੇਗਾ। ਇਹ ਤਿੰਨ ਰੰਗਾਂ Moondust, Gray/Ebony ਅਤੇ Candy Emerald Green ’ਚ ਉਪਲੱਬਧ ਹੋਵੇਗਾ। 

PunjabKesari

ਇਸ ਮੋਟਰਸਾਈਕਲ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਸੈਮੀ-ਡਿਜੀਟਲ ਇੰਸਟਰੂਮੈਂਟ ਕੰਸੋਲ ਅਤੇ ਫੁਲ ਐੱਲ.ਈ.ਡੀ. ਲਾਈਟਿੰਗ ਸਿਸਟਮ ਦਿੱਤਾ ਗਿਆ ਹੈ। ਇਸ ਦੇ ਨਾਲ ਚਾਲਕ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਇਸ ਵਿਚ ਡਿਸਕ ਬ੍ਰੇਕ ਵੀ ਸ਼ਾਮਲ ਕੀਤੀ ਹੈ। 

Kawasaki Z650RS ’ਚ 649cc ਦਾ ਇੰਜਣ ਦਿੱਤਾ ਜਾਵੇਗਾ ਜੋ 8,000rpm ’ਤੇ 68hp ਦੀ ਪਾਵਰ ਅਤੇ 6,700rpm ’ਤੇ 64nm ਦਾ ਟਾਰਕ ਜਨਰੇਟ ਕਰੇਗਾ। 


author

Rakesh

Content Editor

Related News