ਭਾਰਤ ''ਚ ਲਾਂਚ ਹੋਈ Kawasaki Ninja 500, ਜਾਣੋ ਕੀਮਤ ਤੇ ਖੂਬੀਆਂ
Wednesday, Jan 22, 2025 - 05:13 PM (IST)
ਆਟੋ ਡੈਸਕ- Kawasaki Ninja 500 ਭਾਰਤ 'ਚ ਲਾਂਚ ਕਰ ਦਿੱਤੀ ਗਈ ਹੈ। ਇਸ ਬਾਈਕ ਦੀ ਕੀਮਤ 5.29 ਲੱਖ ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ। ਬਾਈਕ ਨਵੀਂ ਪੇਂਟ ਸਕੀਮ ਦੇ ਨਾਲ ਲਿਆਂਦੀ ਗਈ ਹੈ। ਇਸਦੇ ਮਕੈਨੀਕਲ 'ਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ। Kawasaki Ninja 500 ਦਾ ਮੁਕਾਬਲਾ Aprilia RS 457 ਨਾਲ ਹੋਵੇਗਾ।
ਡਿਜ਼ਾਈਨ
ਡਿਜ਼ਾਈਨ ਦੇ ਮਾਮਲੇ 'ਚ ਨਵੀਂ Kawasaki Ninja 500 ਇਕਦਮ ਖਾਸ ਅਤੇ ਅਲੱਗ ਦਿਸਦੀ ਹੈ। ਇਹ ਇਕ ਸੁਪਰ ਸਪੋਰਟਸ ਮੋਟਰਸਾਈਕਲ ਦੀ ਤਰ੍ਹਾਂ ਸਟਾਈਲਿਸ਼ ਅਤੇ ਆਕਰਸ਼ਕ ਲੱਗਦੀ ਹੈ। ਇਸ ਵਿਚ ਨਵੀਆਂ ਐੱਲ.ਈ.ਡੀ. ਹੈੱਡਲਾਈਟਾਂ ਅਤੇ ਐੱਲ.ਈ.ਡ਼ੀ. ਟੇਲ ਲਾਈਟਾਂ ਦਿੱਤੀਆਂ ਗਈਆਂ ਹਨ। ਹਾਲਾਂਕ, ਇਸ ਵਿਚ ਹੁਣ ਵੀ ਹੈਲੋਜਨ ਇੰਡੀਕੇਟਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸਦੀ ਨਵੀਂ ਲੁੱਕ ਇਸਨੂੰ ਬਾਕੀ ਕਾਵਾਸਾਕੀ ਮੋਟਰਸਾਈਕਲਾਂ ਨਾਲੋਂ ਵੱਖਰੀ ਬਣਾਉਂਦੀ ਹੈ।
ਇੰਜਣ
ਇਸ ਬਾਈਕ 'ਚ 451cc ਲਿਕੁਇਡ-ਕੂਲਡ, ਪੈਰੇਲਲ-ਟਵਿਨ ਇੰਜਣ ਦਿੱਤਾ ਗਿਆ ਹੈ, ਜੋ 45 ps ਦੀ ਪਾਵਰ ਅਤੇ 42.6 Nm ਦਾ ਟਾਰਕ ਜਨਰੇਟ ਕਰਦਾ ਹੈ।
ਫੀਚਰਜ਼
Kawasaki Ninja 500 'ਚ ਸਿਰਫ ਸਵਿੱਪ ਅਤੇ ਅਸਿਸਟ ਕਲੱਚ, ਡਿਊਲ ਚੈਨਲ ABS ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਵਿਚ ਨੈਵੀਗੇਸ਼ਨ ਦੇ ਬਿਨਾਂ ਰੰਗੀਨ LCD ਸਕਰੀਨ ਦਿੱਤੀ ਗਈ ਹੈ।