Kawasaki ਨੇ ਭਾਰਤ ''ਚ ਲਾਂਚ ਕੀਤਾ Z1000 ਦਾ ਨਵਾਂ 2017 ਮਾਡਲ

04/23/2017 6:25:49 PM

ਜਲੰਧਰ- ਕਾਵਾਸਾਕੀ ਇੰਡੀਆਂ ਨੇ ਭਾਰਤ ''ਚ ਆਪਣੀ ਬਾਇਕ Z1000 ਦਾ 2017 ਦਾ ਵਰਜਨ ਲਾਂਚ ਕਰ ਦਿੱਤਾ ਹੈ। ਇਹ ਨਵੀਂ ਮੋਟਰ ਬਾਈਕ ਦੋ ਮਾਡਲਸ, ਸਟੈਂਡਰਡ ਅਤੇ Z1000R ''ਚ ਭਾਰਤੀ ਬਾਜ਼ਾਰਾਂ ''ਚ ਉਪਲੱਬਧ ਹੋਵੇਗੀ। ਇਸ ਸੁਪਰਬਾਈਕ ਦੇ ਬੇਸ ਵਰਜ਼ਨ ਦੀ ਐਕਸ ਸ਼ੋਰੂਮ ਕੀਮਤ ਦਿੱਲੀ ''ਚ 14.49 ਲੱਖ ਰੁਪਏ ਰੱਖੀ ਗਈ ਹੈ ਜਦ ਕਿ Z1000R ਦੀ ਕੀਮਤ 15.49 ਲੱਖ ਰੁਪਏ ਰੱਖੀ ਗਈ ਹੈ।

ਦਰਅਸਲ 2017 ਦੀ ਕਾਵਾਸਾਕੀ Z1000R ਯੂਰੋ- 4 ਪ੍ਰਦੂਸ਼ਣ ਮਾਨਕਾਂ ''ਤੇ ਖਰੀ ਉਤਰਦੀ ਹੈ ਇਸ ਦਾ 1043cc ਦਾ ਇੰਜਣ 10,000rpm ''ਤੇ 114PS ਦੀ ਪਾਵਰ ਅਤੇ 111Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਨੂੰ ਸੁਪਰਬਾਈਕ ''ਚ ਸਲਿਪਰ ਕਲਚ ਦੇ ਫੀਚਰ ਦੇ ਨਾਲ 6 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ।

ਇਸ ਦੇ ਇੰਸਟਰੂਮੈਂਟ ਕਲਸਟਰ ''ਚ ਗਿਅਰ ਪੋਜਿਸ਼ਨ ਇੰਡੀਕੇਟਰ ਅਤੇ ਸ਼ਿਫਟ ਲਾਈਟ ਦਿੱਤੀ ਗਈ ਹੈ। ਹਾਲਾਂਕਿ ਲਾਂਚ ਕੀਤੇ ਗਏ ਨਵੇਂ ਵਰਜ਼ਨ ਦੀ ਸਟਾਇਲ ''ਚ ਕੋਈ ਅੰਤਰ ਨਹੀਂ ਦਿੱਤਾ ਗਿਆ ਹੈ। ਪਰ ਬਾਈਕ ਦੀ ਕਲਰ ਸਕੀਮ ''ਚ ਕੁੱਝ ਨਵੇਂ ਪ੍ਰਯੋਗ ਕੀਤੇ ਗਏ ਹਨ। ਨਾਲ ਹੀ ਇਸ ''ਚ ਬਿਹਤਰ ਕੰਟਰੋਲ ਲਈ 12S  ਦੇ ਨਾਲ ਡਿਸਕ ਬ੍ਰੇਕਸ ਅਤੇ ਬਿਹਤਰ ਰਾਇਡ ਕੁਆਲਿਟੀ ਲਈ ਪਿੱਛੇ ਮੋਨੋਸ਼ਾਕ ਯੂਨਿਟ ਦਿੱਤੀ ਗਈ ਹੈ। ਭਾਰਤੀ ਬਾਜ਼ਾਰ ''ਚ ਕਾਵਾਸਾਕੀ Z1000R ਦਾ ਸਿੱਧਾ ਮੁਕਾਬਲਾ 2MW S 1000R, ਡੁਕਾਟੀ ਮਾਂਸਟਰ 1200, ਸੁਜ਼ੂਕੀ 7SX-S1000R ਅਤੇ ਅਪ੍ਰਿਲਿਆ ਟਿਊਨੋ V4 1100 ਤੋਂ ਹੋਵੇਗਾ।


Related News